ਜਲ ਸਪਲਾਈ ਠੇਕਾ ਅਧਾਰਿਤ ਕਾਮਿਆਂ ਵੱਲੋਂ ਸੂਬਾ ਪੱਧਰ ਧਰਨਾ 31 ਜੁਲਾਈ ਨੂੰ

ss1

ਜਲ ਸਪਲਾਈ ਠੇਕਾ ਅਧਾਰਿਤ ਕਾਮਿਆਂ ਵੱਲੋਂ ਸੂਬਾ ਪੱਧਰ ਧਰਨਾ 31 ਜੁਲਾਈ ਨੂੰ

ਪਟਿਆਲਾ, 11 ਜੁਲਾਈ (ਪ.ਪ.): ਅੱਜ ਮਿਤੀ 11.07.2016 ਨੂੰ ਮੁੱਖ ਦਫਤਰ ਪਟਿਆਲਾ ਵਿਖੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਸੂਬਾ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਬਾਲੇਵਾਲ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਪੰਜਾਬ ਸਰਕਾਰ ਦੀ ਠੇਕਾ ਕਾਮਿਆਂ ਪ੍ਰਤੀ ਬੇਰੁੱਖੀ ਨੂੰ ਮੱਦੇ ਨਜਰ ਰੱਖਦੇ ਹੋਏ ਫੈਸਲਾ ਕੀਤਾ ਗਿਆ ਹੈ ਕਿ 31 ਜੁਲਾਈ 2016 ਨੂੰ ਪਟਿਆਲਾ ਦੀ ਧਰਤੀ ਤੇ ਸੂਬਾ ਪੱਧਰੀ ਧਰਨਾ ਲਾਇਆ ਜਾਵੇਗਾ ਤੇ ਇਸ ਮੌਕੇ ਬੋਲਦਿਆਂ ਦਵਿੰਦਰ ਸਿੰਘ ਨਾਭਾ ਤੇ ਸੂਬਾ ਸਕੱਤਰ ਨੇ ਕਿਹਾ ਕਿ ਲੰਮੇ ਸਮੇਂ ਤੋਂ ਮਹਿਕਮੇ ਵਿਚ ਇਨਲਿਸਟਮੈਂਟ, ਸੁਸਾਇਟੀਆਂ ਅਤੇ ਕੰਪਨੀਆਂ ਰਾਹੀਂ ਲਗਾਤਾਰ ਕੰਮ ਕਰਦੇ ਆ ਰਹੇ ਵਰਕਰ ਮਹਿਕਮੇ ਵਿਚ ਸ਼ਾਮਲ ਹੋ ਕੇ ਪੱਕੇ ਹੋਣ ਲਈ ਸੰਘਰਸ਼ ਕਰਦੇ ਆ ਰਹੇ ਹਨ ਤੇ ਜੱਥੇਬੰਦੀਆਂ ਦੀਆਂ ਮੀਟਿੰਗਾਂ ਵਿਚ ਜਲ ਸਪਲਾਈ ਮੰਤਰੀ ਨੇ ਕਈ ਵਾਰ ਵਰਕਰਾਂ ਦੀਆਂ ਮੰਗਾਂ ਛੇਤੀ ਤੋਂ ਛੇਤੀ ਮੰਨਣ ਦਾ ਭਰੋਸਾ ਵੀ ਦਿਵਾਇਆ ਸੀ। ਪਰ ਅਜੇ ਤੱਕ ਵੀ ਕੋਈ ਤਸੱਲੀਬਖਸ਼ ਕਾਰਵਾਈ ਨਹੀਂ ਹੋਈ। ਵਰਕਰ ਲੰਮੇ ਸਮੇਂ ਤੋਂ ਬਹੁਤ ਹੀ ਘੱਟ ਤਨਖਾਹਾਂ ਤੇ ਅਸਥਾਈ ਰੁਜ਼ਗਾਰ ਕਾਰਨ ਸੰਤਾਪ ਭੋਗਦੇ ਆ ਰਹੇ ਹਨ। ਪਰ ਅਜੇ ਤੱਕ ਮੰਤਰੀ ਦੇ ਵਾਅਦੇ ਵਫਾ ਨਹੀਂ ਹੋਏ। ਇਸ ਲਈ ਮਜਬੂਰ ਹੋ ਕੇ ਜੱਥੇਬੰਦੀ ਨੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਉਹਨਾਂ ਸਰਕਾਰ ਦੇ ਇਹ ਦੋਸ਼ ਲਾਇਆ ਹੈ ਕਿ ਲੱਖਾਂ ਠੇਕੇ ਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਵਾਅਦੇ ਸਰਕਾਰ ਵੱਲੋਂ ਕੀਤੇ ਗਏ ਸਨ। ਪਰ ਹੁਣ ਸਰਕਾਰ ਇਸ ਵਾਅਦੇ ਤੋਂ ਭੱਜ ਰਹੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵਰਕਰਾਂ ਦੀਆਂ ਲਿਸਟਾਂ ਇਕੱਤਰ ਕਰਨ ਦੇ ਬਹਾਨੇ ਸਰਕਾਰ ਤੇ ਮਹਿਕਮੇ ਦੇ ਅਧਿਕਾਰੀ ਲੰਮਾਂ ਸਮਾਂ ਲਾਇਆ ਜਾ ਰਿਹਾ ਹੈ। ਇਸ ਲਈ ਜੱਥੇਬੰਦੀ ਵੱਲੋਂ ਪੂਰੇ ਪੰਜਾਬ ਦੇ ਜਿਲਿਆਂ ਵਿਚ ਪਰਿਵਾਰਾਂ ਤੇ ਬੱਚਿਆਂ ਸਮੇਤ, ਭਰਾਤਰੀ ਜੱਥੇਬੰਦੀਆਂ ਦਾ ਸਹਿਯੋਗ ਲੈ ਕੇ ਪਟਿਆਲਾ ਦੀ ਧਰਤੀ ਤੇ ਸੂਬਾ ਪੱਧਰੀ ਧਰਨਾ ਲਾ ਕੇ ਸਰਕਾਰ ਨੂੰ ਜਗਾਇਆ ਜਾਵੇਗਾ ਤੇ ਹਰ ਤਰ੍ਹਾਂ ਦੀ ਸਿੱਟੇ ਦੀ ਜਿੰਮੇਵਾਰੀ ਪੰਜਾਬ ਸਰਕਾਰ, ਮੰਤਰੀ ਰੱਖੜਾ ਤੇ ਮਹਿਕਮੇ ਦੀ ਹੋਵੇਗੀ, ਇਸ ਮੌਕੇ ਨਰਿੰਦਰ ਸਿੰਘ ਭੁਨਰਹੇੜੀ (ਜਿਲ੍ਹਾ ਪ੍ਰਧਾਨ), ਜੀਤ ਸਿੰਘ ਬਠੋਈ, ਰਮੇਸ਼ ਸਿੰਘ, ਜਸਪ੍ਰੀਤ ਸਿੰਘ, ਗੁਰਚਰਨ ਸਿੰਘ ਭੂਨਰਹੇੜੀ ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *