ਜਲ ਸਪਲਾਈ ਕਾਮਿਆਂ ਨੇ ਭੀਖ ਮੰਗ ਕੇ ਸਰਕਾਰ ਖਿਲਾਫ ਭੜਾਸ ਕੱਢੀ

ss1

ਜਲ ਸਪਲਾਈ ਕਾਮਿਆਂ ਨੇ ਭੀਖ ਮੰਗ ਕੇ ਸਰਕਾਰ ਖਿਲਾਫ ਭੜਾਸ ਕੱਢੀ

24-22 (5)
ਮਲੋਟ, 23 ਜੂਨ (ਆਰਤੀ ਕਮਲ) : ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੌਲ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਮੰਗਾਂ ਨੂੰ ਲੈ ਕੇ ਲਾਇਆ ਧਰਨਾ ਸੱਤਵੇਂ ਦਿਨ ਵਿਚ ਦਾਖਲ ਹੋਇਆ ਅਤੇ ਅੱਜ ਇਹਨਾਂ ਕਾਮਿਆਂ ਨੇ ਨਾਭਾ ਮਲੇਰਕੋਟਲਾ ਮਾਰਗ ਤੇ ਭੀਖ ਮੰਗ ਕੇ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ । ਮੋਰਚੇ ਦੀ ਪ੍ਰਧਾਨਗੀ ਕਰ ਰਹੇ ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ ਕੰਡਾ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਬਿਕਰਮਜੀਤ ਸਿੰਘ ਬਿੱਟੂ ਮਲੋਟ ਨੇ ਇਸ ਪ੍ਰਤੀਨਿੱਧ ਨੂੰ ਦੱਸਿਆ ਕਿ ਵੱਖ ਵੱਖ ਜਿਲਿਆਂ ਤੋਂ ਪੁੱਜੇ ਮੁਲਾਜਮਾਂ ਵੱਲੋਂ ਲਾਏ ਪੱਕੇ ਧਰਨੇ ਵਿੱਚ ਫਰੀਦਕੋਟ ਦੇ ਸਾਥੀਆਂ ਉਪਰੰਤ ਹੁਣ ਮੋਰਚਾ ਲੁਧਿਆਣਾ ਜਿਲੇ ਦੇ ਮੁਲਾਜਮਾਂ ਵੱਲੋਂ ਆਪਣੇ ਆਗੂ ਚੰਦ ਸਿੰਘ ਰਸੂਲੜਾ ਦੀ ਅਗਵਾਈ ਵਿਚ ਮੋਰਚਾ ਸੰਭਾਲ ਲਿਆ ਗਿਆ ਹੈ । ਉਹਨਾਂ ਕਿਹਾ ਕਿ ਗਰਮੀ, ਮੀਂਹ ਅਤੇ ਝੱਗੜ ਦੇ ਬਾਵਜੂਦ ਮੁਲਾਜਮ ਆਪਣੀਆਂ ਹੱਕੀ ਮੰਗਾਂ ਲਈ ਲਾਏ ਮੋਰਚੇ ਤੇ ਪੂਰੇ ਹੌਂਸਲੇ ਵਿਚ ਹਨ ਪਰ ਸਰਕਾਰ ਤੇ ਵਿਭਾਗ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਤੇ ਕੋਈ ਵੀ ਮੁਲਾਜਮਾਂ ਦੀ ਸਾਰ ਨਹੀ ਲੈ ਰਿਹਾ । ਉਹਨਾਂ ਕਿਹਾ ਕਿ ਮਸਟਰੌਲ ਕਾਮਿਆਂ ਦੀਆਂ ਮੁੱਖ ਮੰਗਾਂ 204 ਦਿਹਾੜੀਦਾਰ ਕਾਮਿਆਂ ਨੂੰ ਪੱਕਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਅਤੇ ਦਰਜਾ ਚਾਰ ਨੂੰ ਤਰੱਕੀ ਦੇਣ ਆਦਿ ਸਮੇਤ ਸਾਰੀਆਂ ਮੁੱਖ ਮੰਗਾਂ ਜਦ ਤੱਕ ਵਿਭਾਗ ਮੰਨ ਨਹੀ ਲੈਂਦਾ ਪੱਕਾ ਮੋਰਚਾ ਜਾਰੀ ਰਹੇਗਾ । ਅੱਜ ਦੇ ਮੋਰਚੇ ਵਿਚ ਮੰਗਲ ਸਿੰਘ, ਜਸਵਿੰਦਰ ਸਿੰਘ ਬਡੂੰਗਰ, ਦਿਲਵਰ ਸਿੰਘ, ਗੁਰਜੰਟ ਸਿੰਘ, ਅਮਰਜੀਤ ਸਿੰਘ, ਸੁਖਪਾਲ ਸਿੰਘ, ਸੁਖਵਿੰਦਰ ਸਿੰਘ, ਰਾਮ ਨਿਵਾਸ, ਜੰਗ ਬਹਾਦਰ, ਦਰਸ਼ਨ ਸਿੰਘ ਬਹਾਦਰਗੜ, ਤਰਸੇਮ ਲਾਲ, ਵਿਜੈ ਸ਼ਰਮਾ, ਗੁਰਚਰਨ ਸਿੰਘ ਬਾਬਾ, ਸੰਜੇ ਕੁਮਾਰ, ਰਾਮ ਕੁਮਾਰ ਅਤੇ ਰਾਮ ਅਧਾਰ ਆਦਿ ਆਗੂ ਸ਼ਾਮਿਲ ਹੋਏ ।

Share Button

Leave a Reply

Your email address will not be published. Required fields are marked *