ਜਲ-ਬੱਸਾਂ ਚਲਣਗੀਆਂ ਪੂਰੇ ਭਾਰਤ ਦੀਆਂ ਨਦੀਆਂ ‘ਚ: ਨਿਤੀਨ ਗਡਕਰੀ

ਜਲ-ਬੱਸਾਂ ਚਲਣਗੀਆਂ ਪੂਰੇ ਭਾਰਤ ਦੀਆਂ ਨਦੀਆਂ ‘ਚ: ਨਿਤੀਨ ਗਡਕਰੀ

ਪੰਜਾਬ ਦੀ ਤਰ੍ਹਾਂ ਹੁਣ ਹਰਿਆਣਾ ਵਿੱਚ ਵੀ ਜਲ-ਬਸਾਂ ਚੱਲਣਗੀਆਂ। ਇਹ ਐਲਾਨ ਕੇਂਦਰੀ ਟਰਾਂਸਪੋਰਟ ਮੰਤਰੀ ਨਿਤੀਨ ਗਡਕਰੀ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਕੇਂਦਰੀ ਟਰਾਂਸਪੋਰਟ ਮੰਤਰੀ ਨੇ ਕਿਹਾ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਹਰਿਆਣਾ ਵਿੱਚ ਪਾਣੀ ਵਾਲੀਆਂ ਬੱਸਾ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਗਡਕਰੀ ਅਨੁਸਾਰ ਪੂਰੇ ਦੇਸ਼ ਵਿੱਚ 111 ਨਦੀਆਂ ਨੂੰ  ਸੜਕਾਂ ਦੇ ਬਦਲ ਦੇ ਤੌਰ ਤੇ ਵਰਤਣ ਦੀ ਯੋਜਨਾ ਹੈ।

ਉਨ੍ਹਾਂ ਆਖਿਆ ਕਿ ਇਸ ਦੀ ਸ਼ੁਰੂਆਤ ਦਿੱਲੀ ਦੀ ਯਮੁਨਾ ਨਦੀ ਤੋਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀ ਯੋਜਨਾ ਤਹਿਤ ਯਾਤਰੀ ਜਲ-ਬੱਸ ਵਿੱਚ ਬੈਠ ਦੇ ਸਿੱਧਾ ਤਾਜ ਮਹਿਲ ਵੇਖਣ ਲਈ ਜਾ ਸਕਣਗੇ। ਇਨ੍ਹਾਂ ਜਲ-ਬੱਸਾਂ ਦੇ ਇਸਤੇਮਾਲ ਕਰਨ ਨਾਲ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਦਿੱਲੀ ਸ਼ਹਿਰ ਵਿੱਚੋ ਦੀ ਹੋਕੇ ਨਹੀ ਗੁਜਰਨਾ ਪਵੇਗਾ।

ਇਸ ਨਾਲ ਜਿੱਥੇ ਦਿੱਲੀ ਸ਼ਹਿਰ ਦੀ ਟਰੈਫਿੱਕ ਦੀ ਸੱਮਸਿਆ ਦਾ ਹੱਲ ਹੋਵੇਗਾ ਉੱਥੇ ਹੀ ਦੁਰਘਟਨਾਵਾਂ ਵੀ ਘਟਣਗੀਆਂ। ਅਸਲ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੀ ਤਰਜੀਹ ਤੇ ਹਰਿਆਣਾ ਵਿੱਚ ਵੀ ਪਾਣੀ ਵਾਲੀ ਬੱਸ ਚਲਾਉਣ ਦੀ ਅਪੀਲ ਕੀਤੀ ਸੀ।

ਕੇਂਦਰੀ ਟਰਾਂਸਪੋਰਟ ਮੰਤਰੀ ਨੇ ਉਨ੍ਹਾਂ ਦਾ ਸੁਝਾਅ ਸਵੀਕਾਰ ਕਰ ਲਿਆ ਤੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਨਦੀਆਂ ਵਿੱਚ ਇਨ੍ਹਾਂ ਜਲ-ਬੱਸਾ ਨੂੰ ਖੜਾਉਣ ਲਈ ਅੱਡੇ ਵੀ ਬਣਾਏ ਜਾਣਗੇ ਤਾਂ ਜੋ ਯਾਤਰੀ ਵੱਖ-ਵੱਖ ਸ਼ਹਿਰਾਂ ਤੋ ਇਨ੍ਹਾਂ ਜਲ-ਬੱਸਾਂ ਵਿੱਚ ਸਵਾਰ ਹੋ ਸਕਣ।

ਪਾਣੀ ਦਾ ਸਫਰ ਸੜਕ ਤੇ ਹਵਾਈ ਸਫਰ ਨਾਲੋ ਸਸਤਾ ਪੈਂਦਾ ਹੈ ਤੇ ਪ੍ਰਦੂਸ਼ਣ ਵੀ ਘੱਟ ਫੈਲਦਾ ਹੈ। ਇਸ ਕਾਰਣ ਸਰਕਾਰ ਇਸ ਕੁਦਰਤੀ ਸੌਮੇ ਦਾ ਸਦ-ਉਪਯੋਗ ਕਰਨ ਦੀ ਯੋਜਨਾ ਤਿਆਰ ਕਰ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: