ਜਲੰਧਰ ਸਿਟੀ ਕੈਂਪਸ ਛਾਪਾ: ਮਕਸੂਦਾਂ ਬਲਾਸਟ ਨਾਲ ਜੋੜ ਰਹੀ ਹੈ ਪੁਲਸ ਤਾਰ

ਜਲੰਧਰ ਸਿਟੀ ਕੈਂਪਸ ਛਾਪਾ: ਮਕਸੂਦਾਂ ਬਲਾਸਟ ਨਾਲ ਜੋੜ ਰਹੀ ਹੈ ਪੁਲਸ ਤਾਰ

ਜਲੰਧਰ ਦੇ ਮਸ਼ਹੂਰ ਸਿਟੀ ਇੰਸਟੀਚਿਊਟ ‘ਚੋਂ ਬੁੱਧਵਾਰ ਨੂੰ 4 ਲੜਕਿਆਂ ਦੇ ਕੋਲੋਂ ਖਤਰਨਾਕ ਹਥਿਆਰਾਂ ਅਤੇ ਬੰਬ ਧਮਾਕੇ ਦੀ ਸਮੱਗਰੀ ਬਰਾਮਦ ਹੋਣ ਤੋਂ ਬਾਅਦ ਇਸ ਮਾਮਲੇ ਦੇ ਤਾਰ ਮਕਸੂਦਾਂ ਬੰਬ ਬਲਾਸਟ ਨਾਲ ਜੋੜੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ 14 ਸਤੰਬਰ ਨੂੰ ਜਲੰਧਰ ਦੇ ਮਕਸੂਦਾਂ ਥਾਣੇ ‘ਚ ਚਾਰ ਧਮਾਕੇ ਕੀਤੇ ਗਏ ਸਨ, ਜਿਨ੍ਹਾਂ ‘ਚ ਤਿੰਨ ਪੁਲਸ ਮੁਲਾਜ਼ਮ ਜ਼ਖਮੀ ਹੋਏ ਸਨ। ਥਾਣੇ ‘ਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਮੌਕੇ ‘ਤੇ ਪੰਜਾਬ ਪੁਲਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਖੁਦ ਜਾਂਚ ਕਰਨ ਪਹੁੰਚੇ ਸਨ। ਹਮਲੇ ਦੇ ਪਿੱਛੇ ਅੱਤਵਾਦੀ ਸੰਗਠਨ ਦੇ ਹੱਥ ਹੋਣ ਦਾ ਸ਼ੱਕ ਜਤਾਇਆ ਗਿਆ ਸੀ। ਇਸ ਦੀ ਜਾਂਚ ਲਈ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਵੀ ਕੀਤੀ ਗਈ ਸੀ।
ਪੁਲਸ ਨੇ 4-5 ਮਹੀਨੇ ਪਹਿਲਾਂ ਵੀ ਮਿੱਠੂ ਬਸਤੀ ਤੋਂ ਗ੍ਰਿ੍ਰਫਤਾਰ ਕੀਤੇ ਸਨ ਦੋਸ਼ੀ
ਬਸਤੀ ਮਿੱਠੂ ਇਲਾਕੇ ਤੋਂ 4-5 ਮਹੀਨੇ ਪਹਿਲਾਂ ਵੀ 2 ਨੌਜਵਾਨਾਂ ਨੂੰ ਦਿੱਲੀ ਦੀ ਇੰਟੈਲੀਜੈਂਸ ਟੀਮ ਨੇ 500 ਸਿੱਖਿਆ ਸੰਸਥਾਨਾਂ ਦੀ ਵੈੱਬਸਾਈਟ ਹੈਕ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਫਿਰ ਤੋਂ ਇਸੇ ਇਲਾਕੇ ‘ਚੋਂ ਇਕ ਹੋਰ ਨੌਜਵਾਨ ਦੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਚਲਦਿਆਂ ਫੜੇ ਜਾਣ ਨਾਲ ਹੜਕੰਪ ਮਚ ਗਿਆ ਹੈ।
ਸਿਟੀ ਇੰਸਟੀਚਿਊਟ ਸ਼ਾਹਪੁਰ ਕੈਂਪਸ ‘ਚ ਬੁੱਧਵਾਰ ਨੂੰ ਅੰਮ੍ਰਿਤਸਰ ਦੀ ਕਾਊਂਟਰ ਏਜੰਸੀਆਂ, ਸੀ. ਆਈ. ਏ. ਸਟਾਫ ਅਤੇ ਜੇ. ਐਂਡ ਕੇ. ਦੀ ਪੁਲਸ ਨੇ ਦੇਰ ਰਾਤ ਰੇਡ ਕਰਕੇ 3 ਲੜਕਿਆਂ ਨੂੰ ਖਤਰਨਾਕ ਹਥਿਆਰਾਂ ਸਮੇਤ ਜਦਕਿ ਬਸਤੀ ਮਿੱਠੂ ਤੋਂ ਚੌਥੇ ਨੌਜਵਾਨ ਨੂੰ ਇਕ ਕਿੱਲੋ ਆਰ. ਡੀ. ਐੱਕਸ. ਵਰਗੀ ਵਿਸਫੋਟਕ ਸਮੱਗਰੀ ਸਮੇਤ ਗ੍ਰਿਫਤਾਰ ਕੀਤਾ ਸੀ। ਸੂਤਰਾਂ ਦੀ ਮੰਨੀਏ ਤਾਂ ਜੋਤੀ ਚੌਕ ਵਰਗੇ ਭੀੜ ਵਾਲੇ ਇਲਾਕਿਆਂ ‘ਚ ਬਲਾਸਟ ਕਰਨ ਦੀ ਸਾਜਿਸ਼ ਸੀ। ਉਥੇ ਹੀ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਸੁੱਰਖਿਆ ਏਜੰਸੀਆਂ ਨੂੰ 7 ਸ਼ੱਕੀਆਂ ਦਾ ਇਨਪੁਟ ਸੀ। ਇਨ੍ਹਾਂ ‘ਚੋਂ 4 ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ 3 ਦੀ ਭਾਲ ਜਾਰੀ ਹੈ।

Share Button

Leave a Reply

Your email address will not be published. Required fields are marked *

%d bloggers like this: