ਜਲੰਧਰ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਖਤਮ ਹੁੰਦੇ ਸਾਰ ਹੀ ਲੱਗੇ ਮੁਰਦਾਬਾਦ , ਮੁਰਦਾਬਾਦ ਦੇ ਨਾਅਰੇ

ss1

ਜਲੰਧਰ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਖਤਮ ਹੁੰਦੇ ਸਾਰ ਹੀ ਲੱਗੇ ਮੁਰਦਾਬਾਦ , ਮੁਰਦਾਬਾਦ ਦੇ ਨਾਅਰੇ

ਜਲੰਧਰ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਖਤਮ ਹੁੰਦੇ ਸਾਰ ਹੀ ਲੱਗੇ ਮੁਰਦਾਬਾਦ , ਮੁਰਦਾਬਾਦ ਦੇ ਨਾਅਰੇ ਜਲੰਧਰ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਮੀਡੀਆ ਦੇ ਰੂ-ਬਰੂ ਹੋਏ । ਪ੍ਰੈਸ ਕਾਨਫਰੰਸ ਖਤਮ ਹੋਣ ਤੋਂ ਬਾਅਦ ਜਿਉਂ ਹੀ ਕੈਪਟਨ ਹਾਲ ਤੋਂ ਬਾਹਰ ਨਿਕਲੇ ਤਾਂ ਇੱਕ ਔਰਤ ਨੇ ਜਲੰਧਰ ਤੇ ਵਿਧਾਇਕ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਇਸੇ ਤਰ੍ਹਾਂ ਸੀਐਮ ਸਕਿਊਰਟੀ ਵਾਲਿਆ ਨੇ ਕਾਂਗਰਸੀ ਆਗੂਆਂ ਨੂੰ ਨਹੀਂ ਦਿੱਤਾ ਤਾਂ ਉਹਨਾਂ ਨੇ ਸੀਐਮ ਸਕਿਊਰਟੀ ਖਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ।

ਕੈਪਟਨ ਅਮਰਿੰਦਰ ਸਿੰਘ ਜਿਉਂ ਹੀ ਪ੍ਰੈਸ ਕਾਨਫਰੰਸ ਤੋਂ ਬਾਹਰ ਨਿਕਲੇ ਤਾਂ ਇੱਕ ਔਰਤ ਨੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਜਿੰਦਰ ਬੇਰੀ ਖਿਲਾਫ਼ ਨਾਅਰੇਬਾਜੀ ਸ਼ੁਰੂ ਕਰ ਦਿੱਤੀ । ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਉਕਤ ਔਰਤ ਦੀ ਗੱਲ ਸੁਣੀ ਤਾਂ ਔਰਤ ਨੇ ਕਿਹਾ ਕਿ ਵਿਧਾਇਕ ਬੇਰੀ ਨੇ ਸਾਡੇ ਉੱਤੇ ਝੂਠਾ ਪਰਚਾ ਕਰਵਾਇਆ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਕਤ ਬਜੁਰਗ ਔਰਤ ਦੇ ਪਤੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਵਿਧਾਨ ਬੇਰੀ ਦੇ ਬੰਦਿਆਂ ਨੇ ਸਾਡੀ ਦੁਕਾਨ ਵਿੱਚ ਚੋਰੀ ਕੀਤੀ ਹੈ ਅਤੇ ਚੋਰਾਂ ਕੋਲੋਂ ਮਾਲ ਵੀ ਬਰਾਮਦ ਹੋਇਆ ਪਰ ਵਿਧਾਇਕ ਨੇ ਚੋਰਾਂ ਉੱਤੇ ਕਾਰਵਾਈ ਨਹੀ ਹੋਣ ਦਿੱਤੀ ।ਉਲਟਾ ਸਾਡੇ ਉੱਤੇ ਪਰਚਾ ਕਰਵਾ ਦਿੱਤਾ ।

Share Button

Leave a Reply

Your email address will not be published. Required fields are marked *