ਜਲੰਧਰ ਪੁਲਿਸ ਵਲੋਂ ਅਖਤਰ ਗੈਂਗ ਦੇ 3 ਮੈਂਬਰ ਗ੍ਰਿਫ਼ਤਾਰ

ss1

ਜਲੰਧਰ ਪੁਲਿਸ ਵਲੋਂ ਅਖਤਰ ਗੈਂਗ ਦੇ 3 ਮੈਂਬਰ ਗ੍ਰਿਫ਼ਤਾਰ

ਜਲੰਧਰ ਦਿਹਾਤੀ ਪੁਲਿਸ ਵਲੋਂ ਇਕ ਅਹਿਮ ਕਾਰਵਾਈ ਕਰਦੇ ਹੋਏ ਅਖਤਰ ਗੈਂਗ ਦੇ ਤਿੰਨ ਮੈਂਬਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ । ਜਲੰਧਰ ਦਿਹਾਤੀ ਦੇ ਐਸ.ਐਸ.ਪੀ.ਸ੍ਰ.ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਲਾਂਬੜਾ ਦੀ ਪੁਲਿਸ ਵਲੋਂ ਇਕ ਖਾਸ ਇਤਲਾਹ ’ਤੇ ਕਾਰਵਾਈ ਕਰਦੇ ਹੋਏ ਅਖਤਰ ਗੈਂਗ ਦੇ ਤਿੰਨ ਮੈਂਬਰਾਂ ਅਖਤਰ ਅਲੀ ਪੁੱਤਰ ਕਿਸਮਲ ਵਾਸੀ ਮੁਹੱਲਾ ਪ੍ਰੀਤ ਨਗਰ ਸ਼ੰਕਰ ਰੋਡ ਨਕੋਦਰ, ਹਰਵਿੰਦਰ ਕੁਮਾਰ ਪੁੱਤਰ ਰਾਮ ਕ੍ਰਿਸ਼ਨ ਵਾਸੀ ਆਲੋਵਾਲ ਅਤੇ ਅਸੋਕ ਕੁਮਾਰ ਪੁੱਤਰ ਸਵ: ਕਰਤਾਰਾ ਰਾਮ ਵਾਸੀ ਲਿੱਧੜਾਂ ਕਲੌਨੀ ਨੂੰ ਗ੍ਰਿਫ਼ਤਾਰ ਕੀਤਾ ਹੈ । ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰੀ ਸਮੇਂ ਇਨ੍ਹਾਂ ਨਸ਼ੀਲੇ ਪਦਾਰਥ ਅਤੇ ਮਾਰੂ ਹਥਿਆਰ ਵੀ ਸਨ ਅਤੇ ਇਹ ਗੈਂਗ ਲੁੱਟ ਖੋਹ ਦੀ ਯੋਜਨਾ ਬਣਾ ਰਿਹਾ ਸੀ । ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕੀਤੀ ਰੇਡ ਦੌਰਾਨ ਗ੍ਰਿਫ਼ਤਾਰ ਵਿਅਕਤੀਆਂ ਵਿਰੁੱਧ ਅਨੇਕਾ ਮਾਮਲੇ ਪਹਿਲਾਂ ਹੀ ਦਰਜ਼ ਹਨ । ਉਨ੍ਹਾਂ ਦੱਸਿਆ ਕਿ ਮੌਕੇ ’ਤੇ ਗਿਰੋਹ ਦੇ ਦੋ ਮੈਂਬਰ ਜੀਤਾ ਪੁੱਤਰ ਹਰਬੰਸ ਵਾਸੀ ਨਿੱਝਰਾਂ ਅਤੇ ਕੁਰਦੇਸ਼ ਪੁੱਤਰ ਤਾਜ ਵਦੀਨ ਵਾਸੀ ਬਾਵਨਗੰਜ ਜ਼ਿਲ੍ਹਾ ਉਤੱਰ ਦਿਨਾਸ਼ਪੁਰ ਪੱਛਮੀ ਬੰਗਾਲ ਹਨੇਰਾ ਦਾ ਫਾਇਦਾ ਉਠਾ ਕੇ ਭੱਜਣ ’ਚ ਕਾਮਯਾਬ ਹੋ ਗਏ।ਅਖਤਰ ਗੈਂਗ ਦੇ ਮੈਂਬਰਾਂ ਪਾਸੋਂ 1 ਛੋਟਾ ਹਾਥੀ, 1 ਮੋਟਰ ਸਾਈਕਲ, 3 ਦਾਤਰ ਅਤੇ 330 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਗਿਰੋਹ ਮੈਂਬਰਾਂ ਵਿਰੁੱਧ ਥਾਣਾ ਲਾਂਬੜਾ ਵਿਖੇ ਧਾਰਾ 379,399,402,457,380 ਤੋਂ ਇਲਾਵਾ ਐਨ.ਡੀ.ਪੀ.ਐਸ.ਐਕਟ ਤਹਿਤ 6 ਮਾਮਲੇ ਦਰਜ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਖਤਮ ਲਈ ਆਰੰਭ ਕੀਤੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਵੱਖ-ਵੱਖ ਥਾਣਿਆਂ ਵਿਚ 112 ਮੁਕੱਦਮੇ ਦਰਜ ਕਰਕੇ 119 ਦੋਸ਼ੀਆਂ ਜਿਨ੍ਹਾਂ ਵਿਚ 94 ਮਰਦ ਅਤੇ 25 ਔਰਤਾਂ ਸ਼ਾਮਿਲ ਹਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਮਿਤੀ 16.03.2017 ਤੋਂ 04.04.2017 ਤੱਕ ਐਨ.ਡੀ.ਐਸ.ਐਕਟ ਤਹਿਤ ਉਪਰੋਕਤ ਵਿਅਕਤੀਆਂ ਪਾਸੋਂ 7 ਕਿਲੋ 250 ਗ੍ਰਾਮ ਅਫੀਮ, 86 ਕਿਲੋ 250 ਗ੍ਰਾਮ ਡੋਡੇ ਚੂਰਾ ਪੋਸਤ, 114 ਗ੍ਰਾਮ ਹੈਰੋਇਨ, 6 ਕਿਲੋ 593 ਨਸ਼ੀਲਾ ਪਦਾਰਥ, 98 ਟੀਕੇ, 1214 ਨਸ਼ੀਲੀਆਂ ਗੋਲੀਆਂ/ਕੈਪਸੂਲ ਬਰਾਮਦ ਕੀਤੇ ਗਏ ਹਨ।

Share Button

Leave a Reply

Your email address will not be published. Required fields are marked *