ਜਲੰਧਰ ਦੀਆਂ 2 ਲੜਕੀਆਂ ਦੀ ਲਾਸ਼ ਹਿਮਾਚਲ ਦੇ ਤਲਵਾਰਾ ਤੋਂ ਬਰਾਮਦ

ss1

ਜਲੰਧਰ ਦੀਆਂ 2 ਲੜਕੀਆਂ ਦੀ ਲਾਸ਼ ਹਿਮਾਚਲ ਦੇ ਤਲਵਾਰਾ ਤੋਂ ਬਰਾਮਦ

ਜਲੰਧਰ— ਜਲੰਧਰ ਦੇ ਕਪੂਰਥਲਾ ਚੌਕ ‘ਚ ਰਹਿਣ ਵਾਲੀਆਂ 2 ਲੜਕੀਆਂ ਦੀਆਂ ਲਾਸ਼ਾਂ ਹਿਮਾਚਲ ਦੇ ਤਲਵਾਰਾ ਖੇਤਰ ਤੋਂ ਬਰਾਮਦ ਕੀਤੀਆਂ ਹਨ। ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀਆਂ 26 ਜੂਨ ਨੂੰ ਘਰ ਤੋਂ ਲਾਪਤਾ ਹੋਈਆਂ ਸੀ ਅਤੇ ਅੱਜ ਉਨ੍ਹਾਂ ਦੀਆਂ ਲਾਸ਼ਾਂ ਪੌਂਗ ਡੈਮ ਤੋਂ 30 ਕਿਲੋਮੀਟਰ ਅੱਗੇ ਪਹਾੜੀ ਖੇਤਰ ਤੋਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਸ ਡਿਵੀਜ਼ਨ 2 ‘ਚ ਦਰਜ ਕਰਵਾਈ ਸੀ। ਮ੍ਰਿਤਕ ਦੋਵੇਂ ਲੜਕੀਆਂ ਦੀ ਪਛਾਣ ਸ਼ਿਵਾਨੀ ਅਤੇ ਰੋਸ਼ਨੀ ਦੇ ਤੌਰ ‘ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੜਕੀਆਂ ਸੋਡਲ ਰੋਡ ‘ਚ ਕਾਲੀ ਮਾਤਾ ਮੰਦਰ ਦੇ ਕੋਲ ਕੱਪੜੇ ਦੀ ਫੜੀ ਲਗਾਉਂਦੀਆਂ ਸੀ। ਪੁਲਸ ਮਾਮਲੇ ਦੀ ਜਾਂਚ ‘ਚ ਜੁੱਟੀ ਹੋਈ ਹੈ।

Share Button

Leave a Reply

Your email address will not be published. Required fields are marked *