ਜਲੰਧਰ ਦਾ ਇੱਕ ਹੋਰ ਬਦਮਾਸ਼ ਗ੍ਰਿਫਤਾਰ

ss1

ਜਲੰਧਰ ਦਾ ਇੱਕ ਹੋਰ ਬਦਮਾਸ਼ ਗ੍ਰਿਫਤਾਰ

ਜਲੰਧਰ ਦਾ ਇੱਕ ਹੋਰ ਬਦਮਾਸ਼ ਗ੍ਰਿਫਤਾਰਪੁਲਿਸ ਨੇ ਪੰਚਮ ਨਾਂ ਦੇ ਇੱਕ ਅਜਿਹੇ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਦੂਜੇ ਗੈਂਗ ਦੇ ਬੰਦਿਆਂ ਨੂੰ ਫੜ ਕੇ ਉਨ੍ਹਾਂ ਨੂੰ ਕੁੱਟਦਾ ਸੀ। ਇਸ ਦੇ ਸਬੰਧ ਸੁੱਖਾ ਕਾਹਲਵਾਂ ਗੈਂਗ ਨਾਲ ਸੀ। ਇਸ ਨੇ ਬੀਤੇ ਸਾਲ ਮੋਗਾ ਦੇ ਰਹਿਣ ਵਾਲੇ ਮੁੰਡੇ ਨੂੰ ਕਿਡਨੈਪ ਕਰ ਕੇ ਕੁੱਟਿਆ ਵੀ ਸੀ।

ਜਲੰਧਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਸਿਨਹਾ ਨੇ ਦੱਸਿਆ ਕਿ ਇਸ ‘ਤੇ 4 ਕੇਸ ਦਰਜ ਹਨ। ਇਸ ਨੇ ਬੀਤੇ ਸਾਲ ਮੋਗਾ ਦੇ ਮੁੰਡੇ ਨੂੰ ਕਿਡਨੈਪ ਕਰ ਕੇ ਕੁੱਟਿਆ ਅਤੇ ਉਸ ਦੀ ਨਿਊਡ ਵੀਡੀਓ ਬਣਾ ਕੇ ਫੇਸਬੁਕ ‘ਤੇ ਵਾਇਰਲ ਕਰ ਦਿੱਤੀ ਸੀ। ਕਈ ਵਾਰ ਇਹ ਸਾਡੇ ਹੱਥ ਆਉਂਦਾ-ਆਉਂਦਾ ਰਹਿ ਗਿਆ। ਆਖਿਰ ਕੱਲ੍ਹ ਰਾਤ ਇਸ ਨੂੰ ਇਸ ਦੇ ਘਰੋਂ ਹੀ ਗ੍ਰਿਫਤਾਰ ਕਰ ਲਿਆ ਗਿਆ।

ਪੰਚਮਨੂਰ ਉਰਫ ਪੰਚਮ ਤੋਂ ਪੁਲਿਸ ਨੂੰ ਇੱਕ 32 ਬੋਰ ਦਾ ਪਿਸਟਲ ਅਤੇ 5 ਗੋਲੀਆਂ ਬਰਾਮਦ ਹੋਈਆਂ ਹਨ।

Share Button

Leave a Reply

Your email address will not be published. Required fields are marked *