Thu. Jun 20th, 2019

ਜਲੰਧਰ ‘ਚ ਬੱਸ ਤੇ ਟਿੱਪਰ ਦੀ ਭਿਆਨਕ ਟੱਕਰ, 2 ਮੌਤਾਂ, ਕਈ ਜਖਮੀ

accident-compressed-1-580x350

ਜਲੰਧਰ: ਸ਼ਹਿਰ ‘ਚ ਵਾਪਰਿਆ ਹੈ ਇੱਕ ਸੜਕ ਹਾਦਸਾ। ਇੱਥੇ ਇੱਕ ਰੋਡਵੇਜ਼ ਦੀ ਬੱਸ ਦੀ ਟਿੱਪਰ ਨਾਲ ਟੱਕਰ ਹੋਈ ਹੈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਲੋਕ ਜਖਮੀ ਹੋਏ ਹਨ। ਜਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸਾ ਜਲੰਧਰ ‘ਚ ਚੁਗਿਟੀ ਚੌਕ ‘ਚ ਵਾਪਰਿਆ ਹੈ। ਜਿੱਥੇ ਪੁਲ ਉਤਰਦਿਆਂ ਬੱਸ ਸੜਕ ‘ਤੇ ਖੜ੍ਹੇ ਟਿੱਪਰ ਨਾਲ ਟਕਰਾ ਗਈ। ਇਹ ਟੱਕਰ ਇੰਨੀ ਜ਼ੋਰ ਦੀ ਸੀ ਕਿ ਬੱਸ ਦਾ ਮੋਹਰਲਾ ਹਿੱਸਾ ਬੁਰੀ ਤਰਾਂ ਨੁਕਸਾਨਿਆ ਗਿਆ। ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਬੱਸ ਪਠਾਨਕੋਟ ਤੋਂ ਜਲੰਧਰ ਆ ਰਹੀ ਸੀ।

Leave a Reply

Your email address will not be published. Required fields are marked *

%d bloggers like this: