ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਜਲੰਧਰ ‘ਚ ਤਾਇਨਾਤ ਆਈ. ਏ. ਐਸ. ਬਲਵਿੰਦਰ ਧਾਲੀਵਾਲ ਦਾ ਅਸਤੀਫ਼ਾ! ਫਗਵਾੜਾ ਤੋਂ ਲੜ ਸਕਦੇ ਹਨ ਜ਼ਿਮਨੀ ਚੋਣ

ਜਲੰਧਰ ‘ਚ ਤਾਇਨਾਤ ਆਈ. ਏ. ਐਸ. ਬਲਵਿੰਦਰ ਧਾਲੀਵਾਲ ਦਾ ਅਸਤੀਫ਼ਾ! ਫਗਵਾੜਾ ਤੋਂ ਲੜ ਸਕਦੇ ਹਨ ਜ਼ਿਮਨੀ ਚੋਣ

ਜਲੰਧਰ ‘ਚ ਤਾਇਨਾਤ ਆਈਏਐੱਸ ਅਧਿਕਾਰੀ ਬਲਵਿੰਦਰ ਸਿੰਘ ਧਾਲੀਵਾਲ ਨੇ ਸੋਮਵਾਰ ਨੂੰ ਆਪਣਾ ਅਸਤੀਫ਼ਾ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ। ਸੂਤਰਾਂ ਅਨੁਸਾਰ ਕੁਝ ਦੇਰ ਪਹਿਲਾਂ ਹੀ ਉਨ੍ਹਾਂ ਆਪਣਾ ਅਸਤੀਫ਼ਾ ਭੇਜਿਆ ਹੈ। ਉਹ ਇੱਥੇ ਡਾਇਰੈਕਟਰ ਪੰਜਾਬ ਲੈਂਡ ਰਿਕਾਰਡਜ਼, ਸੈਟਲਮੈਂਟ, ਕੰਸੋਲੀਡੇਸ਼ਨ ਐਂਡ ਲੈਂਡ ਐਕਵੀਜ਼ਿਸ਼ਨ ਦੇ ਰੂਪ ‘ਚ ਤਾਇਨਾਤ ਹਨ। ਇਸ ਤੋਂ ਪਹਿਲਾਂ ਉਹ ਤਰਨਤਾਰਨ, ਫਿਰੋਜ਼ਪੁਰ ਤੇ ਮਾਨਸਾ ਦੇ ਡੀਸੀ ਵੀ ਰਹਿ ਚੁੱਕੇ ਹਨ।
ਫਿਲਹਾਲ ਉਨ੍ਹਾਂ ਦੇ ਅਸਤੀਫ਼ੇ ਦੀ ਮਨਜ਼ੂਰੀ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਧਾਲੀਵਾਲ ਦੇ ਅਸਤੀਫ਼ੇ ਨਾਲ ਫਗਵਾੜਾ ਦੀ ਸਿਆਸਤ ‘ਚ ਭੂਚਾਲ ਜ਼ਰੂਰ ਆ ਗਿਆ ਹੈ। ਕਾਰਨ ਇਹ ਹੈ ਕਿ ਧਾਲੀਵਾਲ ਪਿਛਲੇ ਕੁਝ ਸਮੇਂ ਤੋਂ ਫਗਵਾੜਾ ਦੀ ਰਾਜਨੀਤੀ ‘ਚ ਚੁੱਪ-ਚਪੀਤੇ ਸਰਗਰਮ ਨਜ਼ਰ ਆ ਰਹੇ ਸਨ। ਕਾਂਗਰਸੀ ਸੂਤਰਾਂ ਦਾ ਦਾਅਵਾ ਹੈ ਕਿ ਇਸ ਵਾਰ ਜ਼ਿਮਨੀ ਚੋਣਾਂ ‘ਚ ਪਾਰਟੀ ਵਲੋਂ ਧਾਲੀਵਾਲ ਨੂੰ ਉਮੀਦਵਾਰ ਵਜੋਂ ਉਤਾਰਿਆ ਜਾਵੇਗਾ।

Leave a Reply

Your email address will not be published. Required fields are marked *

%d bloggers like this: