Wed. Aug 21st, 2019

ਜਲੰਧਰ ‘ਚ ਅਸਲੇ ਦੀ ਖੇਪ ‘ਤੇ ਹੈਰੋਇਨ ਸਮੇਤ ਛੇ ਮੁਲਜ਼ਮ ਗ੍ਰਿਫਤਾਰ

ਜਲੰਧਰ ‘ਚ ਅਸਲੇ ਦੀ ਖੇਪ ‘ਤੇ ਹੈਰੋਇਨ ਸਮੇਤ ਛੇ ਮੁਲਜ਼ਮ ਗ੍ਰਿਫਤਾਰ

ਪੰਜਾਬ ਦੇ ਜ਼ਿਲੇ ਜਲੰਧਰ ਦੀ ਸੀਆਈਏ ਸਟਾਫ ਤੇ ਥਾਣਾ ਲਾਂਬੜਾ ਦੀ ਪੁਲਿਸ ਨੇ ਅਸਲਾ ਅਤੇ ਹੈਰੋਇਨ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ”ਚ ਸਫਲਤਾ ਹਾਸਿਲ ਕੀਤੀ ਹੈ। ਜ਼ਿਲਾ ਪੁਲਿਸ ਮੁਖੀ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਹੇਠ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਨੇ ਅਲਾਵਲਪੁਰ ਰੋਡ ”ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੋਰਾਨ ਇੱਕ ਕਾਰ ਤੇ ਮੋਟਰਸਾਈਕਲ ਨੰਬਰ ਨੂੰ ਸ਼ੱਕ ਦੇ ਆਧਾਰ ”ਤੇ ਰੋਕਿਆ। ਜਦੋਂ ਕਾਰ ਸਵਾਰਾਂ ਦੀ ਤਲਾਸ਼ੀ ਲਈ ਤਾਂ ਉਨਾਂ ਕੋਲੋਂ 9 ਪਿਸਤੌਲ, 76 ਰੋਂਦ ਤੇ 260 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਜ਼ਿਲਾ ਹੁਸ਼ਿਆਰਪੁਰ ਦੇ ਮਾਹਿਲਪੁਰ ਵਾਸੀ ਜਸਕਰਨ ਸਿੰਘ ਕਾਲੀ, ਕਪੂਰਥਲਾ ਵਾਸੀ ਤੇਜਪਾਲ ਸਿੰਘ, ਜਲੰਧਰ ਦੇ ਗੁਰਾਇਆ ਵਾਸੀ ਸੋਮਨਾਥ,ਜਲੰਧਰ ਦੇ ਫਿਲੌਰ ਵਾਸੀ ਸੁਨਿੰਦਰ ਪਾਲ, ਜਲੰਧਰ ਦੇ ਪਿੰਡ ਮਲਸੀਆਂ ਵਾਸੀ ਵਿਜੈ ਕੁਮਾਰ ਦੇ ਰੂਪ ਵੱਜੋਂ ਹੋਈ ਹੈ। ਇਸੇ ਤਰਾਂ ਥਾਣਾ ਲਾਂਬੜਾ ਦੇ ਹੋਰ ਮੁਲਾਜ਼ਿਮਾਂ ਨੇ ਨਾਕਾਬੰਦੀ ਦੌਰਾਨ ਮੋਟਰਸਾਇਕਲ ਸਵਾਰ ਹੁਸ਼ਿਆਰਪੁਰ ਦੇ ਮਾਡਲ ਟਾਊਨ ਵਾਸੀ ਰਣਜੀਤ ਸਿੰਘ ਨੂੰ ਚਿੱਟੀ ਮੋੜ ਲਾਂਬੜਾਂ ਤੋਂ ਪਿਸਤੌਲ 315 ਬੋਰ ਸਮੇਤ 3 ਰੌਂਦ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *

%d bloggers like this: