ਜਲੰਧਰ ‘ਚੋਂ ਦਿਨ-ਦਿਹਾੜੇ ਵਪਾਰੀ ਅਗਵਾ

ss1

ਜਲੰਧਰ ‘ਚੋਂ ਦਿਨ-ਦਿਹਾੜੇ ਵਪਾਰੀ ਅਗਵਾ

ਜਲੰਧਰ: ਸ਼ਹਿਰ ‘ਚ ਇੱਕ ਵਪਾਰੀ ਨੂੰ ਅਗਵਾ ਕਰ ਲਿਆ ਗਿਆ ਹੈ। ਘਟਨਾ ਸ਼ਹਿਰ ਦੇ ਬਲਟਰਨ ਨੇੜੇ ਪੈਂਦੇ ਇੱਕ ਪਾਰਕ ਦੀ ਹੈ। ਜਿੱਥੋਂ ਅੱਜ ਸਵੇਰੇ ਕੁੱਝ ਕਾਰ ਸਵਾਰਾਂ ਨੇ ਪ੍ਰਾਪਰਟੀ ਕਾਰੋਬਾਰੀ ਨੂੰ ਪਿਸਤੌਲ ਦੀ ਨੋਕ ‘ਤੇ ਅਗਵਾ ਕਰ ਲਿਆ। ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਆਲਾ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਵਪਾਰੀ ਮਹਿੰਦਰ ਕੁਮਾਰ ਕਾਲਾ ਨੂੰ ਅੱਜ ਸਵੇਰੇ ਇੱਕ ਪਾਰਕ ਤੋਂ ਅਗਵਾ ਕੀਤਾ। ਹਥਿਆਰਬੰਦ ਵਿਅਕਤੀ ਮਹਿੰਦਰ ਨੂੰ ਇੱਕ ਕਾਰ ‘ਚ ਅਗਵਾ ਕਰਕੇ ਲੈ ਗਏ ਹਨ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਸ ਵਾਰਦਾਤ ਦੇ ਚੱਲਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।

Share Button

Leave a Reply

Your email address will not be published. Required fields are marked *