ਜਲੰਧਰ ,ਅੰਮ੍ਰਿਤਸਰ ਵਿੱਚ ਚੁੱਣੇ ਜਾ ਰਹੇ ਮੇਅਰਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸਿੱਧੂ ਨੂੰ ਨਹੀਂ ਮਿਲਿਆਂ ਸੱਦਾ

ss1

ਜਲੰਧਰ ,ਅੰਮ੍ਰਿਤਸਰ ਵਿੱਚ ਚੁੱਣੇ ਜਾ ਰਹੇ ਮੇਅਰਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸਿੱਧੂ ਨੂੰ ਨਹੀਂ ਮਿਲਿਆਂ ਸੱਦਾ

ਜਲੰਧਰ, ਅੰਮ੍ਰਿਤਸਰ ਸ਼ਹਿਰਾਂ ਦੇ ਚੁੱਣੇ ਜਾ ਰਹੇ ਮੇਅਰਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਨਾ ਮਿਲਣ ਤੇ ਕਾਂਗਰਸ ਲਈ ਪੰਗਾ ਖੜਾ ਹੋ ਗਿਆ ਹੈ । ਸਿੱਧੂ ਨੇ ਬਦਲੀ ਹੋਈ ਟੋਨ ਵਿੱਚ ਕਿਹਾ ਕਿ ਮੈਂ ਸੱਦੇ ਤੋਂ ਬਗੈਰ ਨਹੀਂ ਜਾਂਦਾ ।

ਸਿੱਧੂ ਨੇ ਕਿਹਾ ਕਿ ਪਟਿਆਲਾ ਇਲਾਕਾ ਕੈਪਟਨ ਅਮਰਿੰਦਰ ਸਿੰਘ ਹੁਰਾਂ ਦਾ ਹੈ ਅਤੇ ਮੈਂ ਕੁਝਨਹੀਂ ਬੋਲਦਾ ਪਰ ਜਲੰਧਰ ਅਤੇ ਅੰਮ੍ਰਿਤਸਰ ਦੇ ਮੇਅਰਾਂ ਬਾਰੇ ਤਾਂ ਮੈਨੂੰ ਪਤਾ ਹੋਣਾ ਚਾਹੀਦਾ ਹੈ।ਸ. ਸਿੱਧੂ ਨੇ ਕਿਹਾ ਕਿ ਮੈਂ ਕੈਪਟਨ ਸਾਹਿਬ ਦੇ ਸੱਦੇ ਤੋਂ ਬਗੈਰ ਨਹੀਂ ਜਾਂਦਾ । ਮੈਂ ਸਿਰਫ ਬਿਨਾਂ ਬੁਲਾਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹੀ ਨਤ-ਮਸਤਕ ਹੁੰਦਾ ਹਾਂ । ਜਿਕਰਯੋਗ ਹੈ ਕਿ ਚੌਵੀ -ਪੱਚੀ ਜਨਵਰੀ ਨੂੰ ਪਟਿਆਲਾ ਦੇ ਮੇਅਰ ਚੁਣੇ ਜਾਣ ਦਾ ਪ੍ਰਗਰਾਮ ਸੀ ਪਰ ਹੁਣ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੇ ਨਵਾਂ ਵਿਵਾਦ ਮੇਅਰਾਂ ਦੀ ਚੋਣ ਵਿੱਚ ਖੜਾ ਹੋ ਗਿਆ ਹੈ।

Share Button

Leave a Reply

Your email address will not be published. Required fields are marked *