Thu. Feb 27th, 2020

ਜਲੰਧਰ-ਅੰਮ੍ਰਿਤਸਰ ਮਾਰਗ ‘ਤੇ ਵਾਪਰਿਆ ਭਿਆਨਕ ਹਾਦਸਾ

ਜਲੰਧਰ-ਅੰਮ੍ਰਿਤਸਰ ਮਾਰਗ ‘ਤੇ ਵਾਪਰਿਆ ਭਿਆਨਕ ਹਾਦਸਾ

ਜਲੰਧਰ : ਜਲੰਧਰ-ਅੰਮ੍ਰਿਤਸਰ ਮਾਰਗ ‘ਤੇ ਸਥਿਤ ਕਾਲੀਆ ਕਾਲੋਨੀ ਨਜ਼ਦੀਕ ਪੈਂਦੇ ਪੈਟਰੋਲ ਪੰਪ ਦੇ ਸਾਹਮਣੇ ਬਰੇਜਾ ਕਾਰ ਅਤੇ ਮਰੂਤੀ ਕਾਰ ਨਾਲ ਵਾਪਰੇ ਹਾਦਸੇ ਦੌਰਾਨ ਮਾਰੂਤੀ ਕਾਰ ਪੰਜ ਲੋਟਣੀਆਂ ਖਾਂਦੀ ਹੋਈ ਹਾਈਵੇਅ ਦਾ ਡਿਵਾਈਡਰ ਪਾਰ ਕਰਕੇ ਦੂਸਰੀ ਸੜਕ ‘ਤੇ ਜਾ ਡਿੱਗੀ ।

ਦੱਸਿਆ ਜਾ ਰਿਹਾ ਹੈ ਕਿ ਬਰੇਜ਼ਾ ਕਾਰ ਸਵਾਰ ਵਿਅਕਤੀ ਜ਼ਖਮੀ ਹਨ ਜਿਨ੍ਹਾਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ।ਜਦ ਕਿ ਮਰੂਤੀ ਕਾਰ ਚਾਲਕ ਨੂੰ ਝਰੀਟ ਤੱਕ ਨਹੀਂ ਆਈ ।

ਮਰੂਤੀ ਕਾਰ ਚਾਲਕ ਤੇਜਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕਰਤਾਰਪੁਰ ਨੇ ਦੱਸਿਆ ਕਿ ਉਹ ਵਿਦੇਸ਼ ਜਾਣ ਲਈ ਜਲੰਧਰ ਵਿਖੇ ਇੰਟਰਵਿਊ ਦੇਣ ਲਈ ਆ ਰਿਹਾ ਸੀ। ਜਦੋਂ ਜਦ ਜਲੰਧਰ ਦੇ ਵੇਰਕਾ ਮਿਲਕ ਪਲਾਂਟ ਤੋਂ ਥੋੜ੍ਹੀ ਹੀ ਦੂਰ ਪੈਟਰੋਲ ਪੰਪ ਨੇੜੇ ਪੁੱਜਾ ਤਾਂ ਪਿੱਛੋਂ ਆ ਰਹੀ ਬਰੇਜ਼ਾ ਕਾਰ ਚਾਲਕ ਇਕਦਮ ਉਸ ਦੀ ਕਾਰ ਦੇ ਅੱਗੇ ਲੈ ਆਇਆ ।ਉਸ ਨੇ ਦੱਸਿਆ ਕਿ ਪੁਲ ਦੀ ਨਿਵਾਣ ਹੋਣ ਦੌਰਾਨ ਉਸ ਦਾ ਵੀ ਸੁਤੰਲਨ ਵਿਗੜ ਗਿਆ ਪਰ ਉਸਨੇ ਆਪਣੇ ਆਪ ਨੂੰ ਬਚਾਉਣ ਲਈ ਬਰੇਕ ਲਗਾਈ ਤਾਂ ਕਾਰ ਹਾਈਵੇਅ ਦਾ ਡਿਵਾਈਡਰ ਪਾਰ ਕਰਦੀ ਹੋਈ ਸੜਕ ਦੇ ਦੂਸਰੇ ਪਾਸੇ ਜਾ ਡਿੱਗੀ ।

ਮੌਕੇ ‘ਤੇ ਪੁੱਜੀ ਪੁਲਿਸ ਕਾਰਵਾਈ ਕਰ ਰਹੀ ਹੈ ।ਦੱਸਿਆ ਜਾ ਰਿਹਾ ਹੈ ਕਿ ਬਰੇਜ਼ਾ ਕਾਰ ਦੀ ਰਫਤਾਰ ਜਿਆਦਾ ਹੋਣ ਦੌਰਾਨ ਇਹ ਹਾਦਸਾ ਵਾਪਰਿਆ ਹੈ ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: