Wed. Jun 26th, 2019

ਜਲ੍ਹਿਆਂਵਾਲਾ ਬਾਗ ਦੇ ਸਾਕੇ ਨੇ ਦੇਸ਼ ਨੂੰ ਅੰਗਰੇਜ਼ਾਂ ਵਿਰੁੱਧ ਲੜਾਈ ਲੜਨ ਦੇ ਲਈ ਇਕ ਜੁਟ ਕਰ ਦਿੱਤਾ: ਸਰਕਾਰੀਆ

ਜਲ੍ਹਿਆਂਵਾਲਾ ਬਾਗ ਦੇ ਸਾਕੇ ਨੇ ਦੇਸ਼ ਨੂੰ ਅੰਗਰੇਜ਼ਾਂ ਵਿਰੁੱਧ ਲੜਾਈ ਲੜਨ ਦੇ ਲਈ ਇਕ ਜੁਟ ਕਰ ਦਿੱਤਾ: ਸਰਕਾਰੀਆ

ਅੰਮ੍ਰਿਤਸਰ, 11 ਮਾਰਚ (ਨਿਰਪੱਖ ਕਲਮ): ਪੰਜਾਬ ਸਰਕਾਰ ਦੇ ਮਾਲ, ਜਲ ਸਰੋਤ ਤੇ ਖਣਨ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋ ਜੱਲਿਆਂਵਾਲਾ ਬਾਗ਼ ਦੀ 100 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਦੋ ਰੋਜਾ ਸੈਮੀਨਰ ਵਿੱਚੋ ਸੰਬੋਧਨ ਕਰਦਿਆ ਕਿਹਾ ਹੈ ਕਿ ਜੱਲਿਆਂਵਾਲਾ ਬਾਗ਼ ਵਿਚ 19 ਅਪ੍ਰੈਲ 1919 ਨੂੰ ਵਾਪਰੇ ਕਹਿਰ ਨੇ ਨਾ ਸਿਰਫ ਦੇਸ਼ ਦੀ ਅਜ਼ਾਦੀ ਦੀ ਲਹਿਰ ਨੂੰ ਲੱਟ ਲੱਟ ਬਾਲ ਦਿੱਤਾ , ਸਗੋ ਇਸ ਘਟਨਾ ਨੇ ਦੇਸ਼ ਨੂੰ ਅੰਗਰੇਜ਼ਾਂ ਵਿਰੁੱਧ ਲੜਾਈ ਲੜਨ ਦੇ ਲਈ ਇਕ ਜੁਟ ਵੀ ਕਰ ਦਿੱਤਾ।ਰੋਲਟ ਐਕਟ ਕਾਨੂੰਨ ਖ਼ਿਲਾਫ ਲੋਕਾਂ ਵਿਚ ਪੈਦਾ ਹੋਇਆ ਗੁੱਸਾ ਜਲ੍ਹਿਆਵਾਲਾ ਬਾਗ ਦੇ ਸਾਕੇੇ ਬਾਅਦ ਰੋਹ ਵਿਚ ਬਦਲ ਗਿਆ ਅਤੇ ਬ੍ਰਿਟਿਸ਼ ਸਾਮਰਾਜ ਦਾ ਪਤਨ ਸ਼ੁਰੂ ਹੋ ਗਿਆ।ਉਹ ਅੱਜ ਦੋ ਰੋਜਾ ਸੈਮੀਨਰ ਦੇ ਵਿਚ ਮੁੱਖ ਮਹਿਮਾਨ ਦੇ ਤੋਰ ਤੇ ਇੱਥੇ ਪੁਜੇ ਸਨ ।ਜਦੋਂ ਕਿ ਸੈਮੀਨਰ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋ ਕੀਤੀ ਗਈ। ਕੁੰਜੀਵਤ ਭਾਸਣ ਕਰੂਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਪ੍ਰੋ. ਕੇ.ਐੱਲ. ਟੁਟੇਜਾ ਵੱਲੋ ਦਿੱਤਾ ਗਿਆ । ਇਸ ਮੌਕੇ ਜਿੱਥੇ ਇਤਿਹਾਸ ਵਿਭਾਗ ਵੱਲੋ ਤਿਆਰ ਕੀਤੇ ਰਸਾਲੇ ‘ਜਨਰਲ ਆਫ ਰਿਜਨਲ ਹਿਸਟਰੀ’ ਦੇ 22ਵੇਂ ਅੰਕ ਨੂੰ ਰਲੀਜ਼ ਕੀਤਾ ਗਿਆ।ਸਮਾਗਮ ਦੇ ਸ਼ੁਰੂਆਤ ਵਿਚ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਜ਼ਲੀ ਦਿੱਤੀ ਗਈ।ਇਸ ਮੌਕੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ.ਸੁਖਬਿੰਦਰ ਸਿੰਘ ਸਰਕਾਰੀਆ ਦਾ ਸਨਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋ ਕੀਤਾ । ਇਸ ਮੌਕੇ ਇਤਿਹਾਸ ਵਿਭਾਗ ਦੇ ਮੁੱਖੀ ਡਾ. ਅਮਨਦੀਪ ਕੌਰ ਬੱਲ ਵੱਲੋ ਸਵਾਗਤ ਕੀਤਾ ਗਿਆ ਅਤੇ ਧੰਨਵਾਦ ਪ੍ਰੋ. ਰਾਧਾ ਸ਼ਰਮਾ ਨੇ ਕੀਤਾ ।ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਕਮਲੇਸ਼ ਮੋਹਨ ਵੱਲੋ ਆਪਣੇ ਵਿਸ਼ੇਸ਼ ਭਾਸਣ ਵਿਚ ਜਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ ਪਹਿਲਾ ਅਤੇ ਬਾਅਦ ਵਿਚ ਔਰਤਾਂ ਦੀ ਭੂਮਿਕਾ ਤੇ ਵਿਸ਼ੇਸ਼ ਚਰਚਾ ਕੀਤੀ ।
ਪ੍ਰਧਾਨਗੀ ਭਾਸਣ ਵਿਚ ਡਾ. ਜਸਪਾਲ ਸਿੰਘ ਸੰਧੂ ਵੱਲੋ ਜਿੱਥੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਜ਼ਲੀ ਦਿੱਤੀ ੳੱਥੇ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀਆਂ ਕਈ ਇਤਿਹਾਸਕ ਪਰਤਾਂ ਨੂੰ ਵੀ ਫਰੋਲਿਆਂ ।ਪ੍ਰੋ.ਕੇ.ਐਲ ਟੁਟੇਜਾ ਨੇ ਆਪਣੇ ਕੁੰਜੀਵਤ ਭਾਸਣ ਵਿਚ ਜਲ੍ਹਿਆਂਵਾਲਾ ਬਾਗ ਬਾਰੇ ਮਹਾਤਮਾ ਗਾਂਧੀ ਜੀ ਦੇ ਨਜ਼ਰੀਏ ਤੋਂ ਜਾਣੂ ਕਰਵਾੳਦਿਆ ਦੱਸਿਆ ਕਿ ਪੰਜਾਬ ਅਤੇ ਦੇਸ਼ ਦੇ ਦੂਜੇ ਹਿੱਸਿਆ ਵਿਚ ਫੈਲੀ ਹਿੰਸਾ ਦੇ ਕਾਰਨ ਰੋਲਟ ਸੱਤਿਆ ਗ੍ਰਹਿ ਸ਼ੁਰੂ ਕਰਨ ਬਾਰੇ ਆਤਮ ਚਿੰਤਨ ਕਰਨ ਲਈ ਮਜਬੂਰ ਕੀਤਾ।ਉਹਨਾਂ ਨੇ ਕਿਹਾ ਕਿ ਅੰਦੋਲਨ ਨੂੰ ਭਾਵੇ ਸਮਾਪਤ ਕਰ ਦਿੱਤਾ ਪਰ ਹਿੰਦੂ ਮੁਸਲਮ ਏਕਤਾ ਮੁੱਖ ਮੁੱਦਾ ਬਣਿਆ ।ਉਹਨਾਂ ਨੇ ਕਿਹਾ ਕਿ ਸੱਤਿਆ ਗ੍ਰਹਿ ਦੇ ਨਾਲ ਮਹਾਤਮਾ ਗਾਂਧੀ ਜੀ ਦੀ ਲੋਕਪ੍ਰਿਅਤਾ ਨੂੰ ਬਹੁਤ ਬਲ ਮਿਲਿਆ । ਇਸ ਗੱਲ ਦਾ ਪ੍ਰਮਾਣ ਉਦੋਨ ਮਿਲਿਆ ਜਦੋ ਉਹ 1919 ਵਿਚ ਪੰਜਾਬ ਆਉਦੇ ਹਨ। ਇਸ ਸਮੇਂ 10000 ਤੋਂ ਵੱਧ ਹਿੰਦੂਆਂ ਅਤੇ ਮੁਸਲਮਾਨਾਂ ਨੇ ਇੱਕਠੇ ਹੋ ਕੇ ਗਰਮਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ।ਉਹਨਾਂ ਨੇ ਕਿਹਾ ਕਿ ਇਹ ਇੱਕਠ ਆਪ ਮੁਹਾਰਾ ਸੀ । ਉਹਨਾਂ ਨੇ ਜਲ੍ਹਿਆਂਵਾਲਾ ਬਾਗ ਦੀ ਘਟਨਾ ਵਾਪਰਨ ਤੋਂ ਪਹਿਲਾ ਵਾਪਰੀਆਂ ਵੱਖ ਵੱਖ ਘਟਨਾਵਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਜਲ੍ਹਿਆਂਵਾਲਾ ਬਾਗ ਵਿਚ ਆਏ ਲੋਕ ਵੀ ਉਸੇ ਜ਼ਜਬੇ ਨਾਲ ਭਰੇ ਸਨ ਜਿਹੜਾ ਜ਼ਜਬਾ ਅਜ਼ਾਦੀ ਘਲਾਟੀਆਂ ਦੇ ਵਿਚ ਕੰਮ ਕਰ ਰਿਹਾ ਸੀ । ਇਸ ਘਟਨਾ ਤੋਂ ਬਾਅਦ ਦੇਸ਼ ਦੀ ਅਜ਼ਾਦੀ ਦੀ ਲਹਿਰ ਨੂੰ ਨਵੀਂ ਦਿਸ਼ਾ ਮਿਲੀ ਜਿਸ ਦੇ ਨਾਲ ਦੇਸ਼ ਦੇ ਕੋਨੇ ਕੋਨੇ ਵਿੱਚੋ ਅਜ਼ਾਦੀ ਦੀ ਲੜ੍ਹਾਈ ਪਹੁੰਚ ਗਈ ।
ਇਸ ਤੋਂ ਪਹਿਲਾ ਅਪਣੇ ਸੰਬੋਧਨ ਵਿਚ ਸ.ਸਰਕਾਰੀਆ ਨੇ ਕਿਹਾ ਕਿ ਜਲ੍ਹਿਆਵਾਲਾ ਬਾਗ ਹੁਣ ਸੰਸਾਰ ਦੇ ਇਤਿਹਾਸ ਵਿਚ ਅਜਿਹਾ ਮੁਕੱਦਸ ਅਸਥਾਨ ਹੈ ਬਣ ਗਿਆ ਹੈ ਜੋ ਅੱਜ ਦੇਸ਼ ਅਤੇ ਸਮਾਜ ਦੇ ਲਈ ਕੁਝ ਕਰਨ ਦਾ ਜ਼ਜਬਾ ਪੈਦਾ ਕਰਦਾ ਹੈ ।।ਜਲ੍ਹਿਆਵਾਲਾ ਬਾਗ ਦੀ ਧਰਤੀ ਨੂੰ ਆਜ਼ਾਦੀ ਦੇ ਪਰਵਾਨਿਆਂ ਨੇ ਖੂਨ ਨਾਲ ਸਿੰਝ ਕੇ ਜੋ ਬੇਮਿਸਾਲ ਕੁਰਬਾਨੀ ਵਾਲਾ ਜ਼ਜਬਾ ਪੈਦਾ ਕੀਤਾ ਹੈ ਅੱਜ ਵੀ ਸਾਡੇ ਅੰਦਰ ਜਿਉਂ ਦਾ ਤਿਉਂ ਹੋਣਾ ਚਾਹੀਦਾ ਹੈ ਤਾਂ ਹੀ ‘ਜੱਲਿਆਂਵਾਲਾ ਬਾਗ਼’ ਦੇ ਸ਼ਹੀਦਾ ਨੂੰ ਅਸਲ ਸ਼ਰਧਾਜ਼ਲੀ ਦਿੱਤੀ ਜਾ ਸਕਦੀ ਹੈ। ਇਕ ਸਦੀ ਪਹਿਲਾਂ ਵਾਪਰੇ ‘ਜੱਲਿਆਂਵਾਲਾ ਬਾਗ਼’ ਦੇ ਖੂਨੀ ਸਾਕੇ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਕਰਾਇਆ ਜਾ ਰਿਹਾ ਦੋ-ਰੋਜ਼ਾ ਸੈਮੀਨਾਰ ਨੂੰ ਸਾਰਥਿਕ ਕਦਮ ਕਰਾਰ ਦਿੰਦਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਵੀ ਇਸ ਸ਼ਤਾਬਦੀ ਨੂੰ ਸਮਰਪਿਤ ਜਲ੍ਹਿਆਂਵਾਲਾ ਬਾਗ ਨੂੰ ਕਰਵਾਏ ਜਾ ਸਮਾਗਮ ਵਿੱਚੋ ਵੀ ਪਹੁੰਚਣ ਦੀ ਅਪੀਲ ਕਰਦਿਆ ਕਿਹਾ ਕਿ ਆਜ਼ਾਦੀ ਸੰਗਰਾਮ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲਿਆਂ ਦੀ ਵਿਰਾਸਤ ਨੂੰ ਆਉਣ ਵਾਲੀਆਂ ਪੀੜੀਆਂ ਲਈ ਸੰਭਾਲਣ ਵਾਸਤੇ ਕਰਤਾਰਪੁਰ ਵਿਖੇ ‘ਜੰਗ-ਏ-ਆਜ਼ਾਦੀ ਯਾਦਗਾਰ’ ਬਣਾਈ ਗਈ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੱਲਿਆਂਵਾਲਾ ਬਾਗ਼ ਸਾਕੇ ਦੀ ਸ਼ਤਾਬਦੀ ਨੂੰ ਵੱਡੇ ਪੱਧਰ ‘ਤੇ ਮਨਾਉਣ ਦਾ ਮੁੱਖ ਮਕਸਦ ਨੌਜਵਾਨਾਂ ਦੇ ਅੰਦਰ ਦੇਸ਼ ਭਗਤੀ ਦਾ ਜਿੱਥੇ ਜ਼ਜਬਾ ਪੈਦਾ ਕਰਨਾ ਹੈ ਜੋ ਉੱਥੇ ਦੇਸ਼ ਲਈ ਮਰ-ਮਿਟਣ ਵਾਲਿਆਂ ਦੇ ਸਿਦਕ ਤੋਂ ਹੋਰ ਜਾਣੂ ਕਰਵਾੳਣਾ ਹੈ। ਉਹਨਾਂ ਨੇ ਇਹ ਦੱਸਿਆ ਕਿ ਪੰਜਾਬ ਵਿਧਾਨ ਸਭਾ ਵੱਲੋਂ ਜੱਲਿਆਂਵਾਲਾ ਬਾਗ਼ ਦੇ ਸਾਕੇ ਲਈ ਬਰਤਾਨੀਆ ਤੋਂ ਮੁਆਫ਼ੀ ਮੰਗਵਾਉਣ ਲਈ ਭਾਰਤ ਸਰਕਾਰ ‘ਤੇ ਦਬਾਅ ਪਾਉਣ ਵਾਸਤੇ ਮਤਾ ਵੀ ਪਾਸ ਕੀਤਾ ਜਾ ਚੁੱਕਾ ਹੈ ।ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸਿਜਦਾ ਕਰਨ ਅਤੇ ਇਸ ਸਾਕੇ ਦੀ ਸ਼ਤਾਬਦੀ ਨੂੰ ਰਲ-ਮਿਲ ਕੇ ਮਨਾਉਣ ਨਾਲ ਸ਼ਹੀਦਾਂ ਦੇ ਸੁਪਨਿਆਂ ਦਾ ਨਰੋਆ ਸਮਾਜ ਸਿਰਜਣ ਲਈ ਪਹਿਲ ਕਦਮੀ ਹੋ ਸਕੇਗੀ । ਉਹਨਾਂ ਨੇ ਪੰਜਾਬ ਅਤੇ ਕੌਮ ਦੀ ਤਰੱਕੀ ਦੇ ਨਾਲ ਦੇਸ਼ ਵਿੱਚ ਅਮਨ-ਸ਼ਾਂਤੀ, ਆਪਸੀ ਭਾਈਚਾਰਕ ਸਾਂਝ, ਏਕਤਾ ਤੇ ਅਖੰਡਤਾ ਲਈ ਖ਼ਤਰਾ ਬਣਨ ਵਾਲੀ ਹਰ ਬਾਹਰੀ ਅਤੇ ਅੰਦਰੂਨੀ ਸੋਚ ਦਾ ਡਟ ਕੇ ਟਾਕਰਾ ਕਰਨ ਦਾ ਪ੍ਰਣ ਕਰਨ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਨੇ ਜਲ੍ਹਿਆਵਾਲਾ ਬਾਗ ਦੇ ਇਤਿਹਾਸ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਦਿਆਂ ਕਿਹਾ ਕਿ ਬ੍ਰਿਟਿਸ਼ ਸਾਮਰਾਜ ਵੱਲੋਂ ਸਾਲ 1919 ਵਿੱਚ ਕਾਲਾ ਕਾਨੂੰਨ ਲਿਆਂਦਾ ਗਿਆ ਸੀ, ਜੋ ਅੰਗਰੇਜ਼ ਹਕੂਮਤ ਨੂੰ ਭਾਰਤ ਦੇ ਲੋਕਾਂ ‘ਤੇ ਰਾਜ ਦੀਆਂ ਅਥਾਹ ਸ਼ਕਤੀਆਂ ਪ੍ਰਦਾਨ ਕਰਦਾ ਸੀ। ਇਸ ਕਾਨੂੰਨ ਤਹਿਤ ਬਿਨਾਂ ਮੁਕੱਦਮਾ ਚਲਾਏ ਕਿਸੇ ਵੀ ਵਿਅਕਤੀ ਨੂੰ ਬ੍ਰਿਟਿਸ਼ ਸਾਮਰਾਜ ਖ਼ਿਲਾਫ਼ ਸਾਜ਼ਿਸ਼ ਦੇ ਸ਼ੱਕ ਵਿੱਚ ਜੇਲ ਭੇਜਿਆ ਜਾ ਸਕਦਾ ਸੀ। ਜਿਸ ਤਹਿਤ
ਉੱਘੇ ਅਜ਼ਾਦੀ ਘੁਲਾਟੀਏ ਸਤਿਆ ਪਾਲ ਤੇ ਸੈਫੂਦੀਨ ਕਿਚਲੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਦੀ ਰਿਹਾਈ ਲਈ 10 ਅਪਰੈਲ, 1919 ਨੂੰ ਲੋਕਾਂ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ ਸੀ। ਇਸ ਬਾਅਦ ਬਣੀ ਅਣਸੁਖਾਵੀਂ ਤੇ ਤਣਾਅਪੂਰਨ ਨੇ 13 ਅਪਰੈਲ ਨੂੰ ਜੱਲਿਆਂਵਾਲਾ ਬਾਗ਼ ਦੇ ਖੂਨੀ ਸਾਕੇ ਨੂੰ ਜਨਮ ਦਿੱਤਾ।ਜਿਸ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ 13 ਮਾਰਚ, 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਭਰੀ ਸਭਾ ਵਿੱਚ ਪੰਜਾਬ ਦੇ ਤਤਕਾਲੀ ਲੈਫ. ਗਵਰਨਰ ਮਾਈਕਲ ਓਡਵਾਇਰ ਨੂੰ ਗੋਲੀਆਂ ਮਾਰ ਕੇ ਅੰਗਰੇਜ਼ ਹਕੂਮਤ ਨੂੰ ਜੱਲਿਆਂਵਾਲਾ ਬਾਗ਼ ਸਾਕੇ ਦੀ ਭਾਜੀ ਮੋੜੀ।
ਉਹਨਾਂ ਕਿਹਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਦੇ ਪਰਵਾਨਿਆਂ ਦੇ ਸੰਘਰਸ਼ ਬਦੌਲਤ ਹੀ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ।

Leave a Reply

Your email address will not be published. Required fields are marked *

%d bloggers like this: