Fri. Apr 19th, 2019

ਜਲੂਰ ਕਾਂਡ ਦੇ ਪੀੜਤ ਦਲਿਤਾਂ ਅਤੇ ਸੰਘਰਸ਼ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਦੇ ਵਿਆਪਕ ਅਦੋਲਨ ਨਾਲ ਇੱਕਮੁਠਤਾ ਦਾ ਪ੍ਰਗਟਾਵਾਂ

ਜਲੂਰ ਕਾਂਡ ਦੇ ਪੀੜਤ ਦਲਿਤਾਂ ਅਤੇ ਸੰਘਰਸ਼ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਦੇ ਵਿਆਪਕ ਅਦੋਲਨ ਨਾਲ ਇੱਕਮੁਠਤਾ ਦਾ ਪ੍ਰਗਟਾਵਾਂ 

ਸੰਗਰੂਰ 23 ਨਵੰਬਰ ( ਹਰਬੰਸ ਸਿੰਘ ਮਾਰਡੇ ) ਦੇਸ ਦੇ ਸਾਹਿਤਕ, ਜਮਹੂਰੀ, ਇਨਕਲਾਬੀ ਮੈਗਜੀਨਾਂ ਦੇ ਸੰਪਾਦਕਾਂ ਨੇ ਇੱਕ ਸਾਂਝੇ ਬਿਆਨ ਰਾਹੀਂ ਜਲੂਰ ਕਾਂਡ ਦੇ ਪੀੜਤ ਦਲਿਤਾਂ ਅਤੇ ਸੰਘਰਸ ਕਰ ਰਹੀਆਂ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਵਿਆਪਕ ਅਦੋਲਨ ਨਾਲ ਇੱਕਮੁਠਤਾ ਦਾ ਪ੍ਰਗਟਾਵਾਂ ਕੀਤਾ ਹੈ। ਸਾਹਿਤਕ ਮੈਗਜੀਨ “ਸਰੋਕਾਰ% ਦੇ ਸੁਖਵਿੰਦਰ ਪੱਪੀ, “ਹਾਸੀਆਂਲੋਕ% ਦੇ ਸੰਪਾਦਕ ਗੁਰਮੀਤ ਕੱਲਰਮਾਜਰੀ, “ਸਮਕਾਲ% ਦੇ ਭੁਪਿੰਦਰ, “ਲੋਹਮਣੀ% ਦੇ ਸੁਰਜੀਤ ਬਰਾੜ “ਏਕਮ% ਦੇ ਅਰਤਿੰਦਰ ਸੰਧੂ, “ਸਾਹਿਤਕ ਹੁੰਗਰਾਂ% ਦੇ ਸੁਖਵਿੰਦਰ ਸੁੱਖੀ ਭੀਖੀ “ਤੀਸਰੀ ਦੁਨੀਆਂ% (ਹਿੰਦੀ) ਦੇ ਅਨੰਦ ਸਰੂਪ ਵਰਮਾ, “ਨਾਗਰਿਕ% (ਹਿੰਦੀ) ਦੇ ਮੁਨੀਸ, “ਜਨ ਮੀਡੀਆਂ% ਦੇ ਡਾ ਅਨਿਲ ਚਮੜੀਆ, “ਦੇਸ ਵਿਦੇਸ% ਦੇ ਉਮਾ ਰਤਨ, “ਜਮਹੂਰੀ ਚੇਤਨਾਂ% ਦੇ ਪੋ: ਜਗਮੋਹਣ ਸਿੰਘ “ਲੋਕ ਕਾਫਲਾ% ਦੇ ਬੂਟਾ ਸਿੰਘ “ਪਰਚਮ% ਦੇ ਰਣਜੀਤ ਲਹਿਰਾ, “ਸੁਰਖ ਲੀਹ% ਦੇ ਜਸਪਾਲ ਜੱਸੀ ਭੋਰ (ਹਿੰਦੀ) ਦੇ ਅੰਜਲੀ, “ਮਹਿੰਮ% ਹਿੰਦੀ ਦੇ ਮੁਕੇਸ, “ਚਰਚਾ% ਦੇ ਬੇਸਸਰ ਰਾਮ “ਇਨਕਲਾਬੀ ਸਾਡਾ ਰਾਹ% ਦੇ ਅਜਮੇਰ ਸਿੰਘ “ਸੂਹੀ ਸਵੇਰ% ਦੇ ਸੰਪਾਦਕ ਸਿਵਇੰਦਰ ਸਿੰਘ, “ਇਨਨਿਊਜ ਟੂਡੇ% ਦੇ ਸੰਪਾਦਕ ਬਲਜਿੰਦਰ ਕੋਟਭਾਰਾ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਦਲਿਤਾ ਦੇ ਕਈ ਮਹੀਨਿਆਂ ਤੋਂ ਚੱਲ ਰਹੇ ਸੰਘਰਸ ਦੇ ਬਾਵਜੂਦ ਅਕਾਲੀ ਭਾਜਪਾ ਗੱਠਜੋੜ ਸਰਕਾਰ ਪੰਚਾਇਤੀ ਜਮੀਨ ਚੋ ਬਣਦਾ ਹਿੱਸਾ ਨਹੀਂ ਦਿੱਤਾ ਜਾ ਰਿਹਾ। ਉਲਟਾ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੁ ਜੇਲ੍ਹ ਚ ਸੁੱਟ ਕੇ ਜਮਹੂਰੀ ਹੱਕਾਂ ਦਾ ਹਨਨ ਕੀਤਾ ਜਾ ਰਿਹਾ ਹੈ। ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਸੰਘਰਸ ਨੂੰ ਹੱਲ ਕਰਨ ਬਜਾਏ ਸਰਕਾਰ ਵੱਲੋਂ ਧਨਾਂਢ ਚੌਧਰੀਆਂ ਨੂੰ ਸਰਪਸਤੀ ਦੇ ਕੇ ਦਲਿਤਾਂ ਦੇ ਬਣਦੇ ਸਵਿਧਾਨਕ ਹੱਕ ਨੂੰ ਕੁਚਲਿਆ ਜਾ ਰਿਹਾ ਹੈ ਤੇ ਮਾਤਾ ਗੁਰਦੇਵ ਕੌਰ ਦੇ ਕਾਤਲ ਸਰੇਆਮ ਸੜਕਾ ਤੇ ਘੁੰਮ ਰਹੇ ਹਨ। ਸੰਪਾਦਕਾਂ ਨੇ ਸਮੂਹ ਲੋਕਪੱਖੀ ਲੇਖਕਾਂ, ਕਲਾਕਾਰਾਂ, ਪੱਤਰਕਾਰਾਂ, ਬੁੱਧੀਜੀਵੀ, ਚਿੰਤਕਾਂ ਨੂੰ 24 ਨਵੰਬਰ ਨੂੰ 11 ਵਜੇ ਇਸ ਹੱਕੀ ਸੰਘਰਸ ਦੀ ਹਮਾਇਤ “ਚ ਸੰਗਰੂਰ ਪਹੁੰਚਣ ਦੀ ਅਪੀਲ ਵੀ ਕੀਤੀ।

Share Button

Leave a Reply

Your email address will not be published. Required fields are marked *

%d bloggers like this: