ਜਲਰ ਕਾਂਡ : ਕਾਤਲਾਂ ਗਿਫਤਾਰ ਕਰਵਾਉਣ ਲਈ ਮਜ਼ਦਰਾਂ ਕਿਸਾਨਾਂ ਵਲੋਂ ਚੱਕਾ ਜਾਮ

ਜਲਰ ਕਾਂਡ : ਕਾਤਲਾਂ ਗਿਫਤਾਰ ਕਰਵਾਉਣ ਲਈ ਮਜ਼ਦਰਾਂ ਕਿਸਾਨਾਂ ਵਲੋਂ ਚੱਕਾ ਜਾਮ
ਮੰਗਾਂ ਦੇ ਮੁਕੰਮਲ ਹੱਲ ਲਈ ਸੰਘਰਸ਼ ਹੋਰ ਤੇਜ ਹੋਵੇਗਾ : ਐਕਸ਼ਨ ਕਮੇਟੀ

5-sangrur-16-novਸੰਗਰਰ 16 ਨਵੰਬਰ ( ਹਰਬੰਸ ਸਿੰਘ ਮਾਰਡੇ ) ਮਾਤਾ ਗੁਰਦੇਵ ਕੌਰ ਜਲਰ ਦੇ ਕਾਤਲਾਂ ਗਿਫਤਾਰ ਕਰਨ ਦੀ ਪਸਾਸ਼ਨ ਦੀ ਵਾਅਦਾ ਖ਼ਿਲਾਫ਼ੀ ਦੇ ਤਿੱਖੇ ਰੋਸ ਵਜੋਂ ਜਲਰ ਜਬਰ ਵਿਰੋਧੀ ਐਕਸ਼ਨ ਕਮੇਟੀ ਵਲੋਂ ਅੱਜ ਸਰਕਾਰੀ ਛੁੱਟੀ ਹੋਣ ਦੇ ਕਾਰਨ ਆਪਣੇ ਐਲਾਨ ਕੀਤੇ ਐਕਸ਼ਨ ਪੋਗਰਾਮ ਵਿੱਚ ਤਬਦੀਲੀ ਕਰਦੇ ਹੋਏ ਬਰਨਾਲਾ ਕੈਂਚੀਆਂ ਚੌਂਕ ਵਿੱਚ ਦੋ ਘੰਟੇ ਮੁਕੰਮਲ ਚੱਕਾ ਜਾਮ ਕੀਤਾ। ਚੱਕਾ ਜਾਮ ਮੌਕੇ ਮਜ਼ਦਰਾਂ ਤੇ ਕਿਸਾਨਾਂ ਨੇ ਆਪਸੀ ਸਾਂਝ ਦਾ ਸਬਤ ਦਿਦੇ ਹੋਏ ਮਨੁੱਖੀ ਕੜੀ ਬਣਾਈ ਅਤੇ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਮੁਜਾਹਰਾਕਾਰੀਆਂ ਜ਼ਮੀਨ ਪਾਪਤੀ ਸੰਘਰਸ਼ ਕਮੇਟੀ ਦੇ ਬਲਵਿਦਰ ਜਲੂਰ, ਬੀ.ਕੇ.ਯ. (ਏਕਤਾ ਉਗਰਾਹਾਂ) ਦੇ ਸ਼ਿੰਗਾਰਾ ਸਿੰਘ ਮਾਨ, ਬੀ.ਕੇ.ਯ. (ਏਕਤਾ ਡਕੌਂਦਾ) ਦੇ ਰਾਮ ਸਿਘ ਮਟੋਲੜਾ, ਪੇਂਡੂ ਮਜ਼ਦਰ ਯਨੀਅਨ ਪੰਜਾਬ ਦੇ ਬਲਵਿੰਦਰ ਸਿੰਘ ਭੁੱਲਰ, ਪੰਜਾਬ ਖੇਤ ਮਜ਼ਦਰ ਯਨੀਅਨ ਦੇ ਜੋਰਾ ਸਿੰਘ ਨਸਰਾਲੀ, ਕਾਂਤੀਕਾਰੀ ਪੇਂਡੂ ਮਜ਼ਦਰ ਯਨੀਅਨ ਦੇ ਸੰਜੀਵ ਮਿੰਟ, ਕਿਰਤੀ ਕਿਸਾਨ ਯਨੀਅਨ ਦੇ ਦਾਤਾਰ ਸਿੰਘ, ਬੀ.ਕੇ.ਯ. (ਕਾਂਤੀਕਾਰੀ) ਦੇ ਸੁਰਜੀਤ ਸਿੰਘ ਫਲ, ਬੀ.ਕੇ.ਯੁ. (ਕਾਂਤੀਕਾਰੀ ਪੰਜਾਬ) ਦੇ ਸ਼ਿਦਰ ਸਿਘ, ਕਾਂਤੀਕਾਰੀ ਮਜ਼ਦਰ ਯਨੀਅਨ ਦੇ ਬਹਾਲ ਸਿੰਘ ਬੇਨੜਾ ਅਤੇ ਜੇਲ ਵਿੱਚੋਂ ਰਿਹਾਅ ਹੋ ਕੇ ਆਏ ਸਾਥੀਆਂ ਵੱਲੋਂ ਬਲਵੀਰ ਜਲੂਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਸਾਸ਼ਨ ਇੱਕ ਪਾਸੇ ਮੰਗਾਂ ਮੰਨਣ ਦਾ ਡਰਾਮਾ ਕਰ ਰਿਹਾ ਹੈ। ਉਥੇ ਦਜੇ ਪਾਸੇ ਇਨਾਂ ਮੰਨੀਆਂ ਮੰਗਾਂ ਹੁਬਹ ਲਾਗ ਕਰਨ ਤੋਂ ਦੌੜ ਰਿਹਾ ਹੈ। ਉਨਾਂ ਉਦਾਹਰਨ ਦਿੰਦਿਆਂ ਕਿਹਾ ਕਿ ਸੰਘਰਸ਼ ਦੀ ਬਦੌਲਤ ਭਾਵੇਂ ਮਾਤਾ ਗੁਰਦੇਵ ਕੌਰ ਦੇ ਕਤਲ ਸਬੰਧੀ ਹਮਲਾਵਰ ਪੇਂਡੂ ਧਨਾਢਾਂ ਤੇ ਹਾਕਮ ਧਿਰ ਦੇ ਆਗਆਂ ਵਿਰੁੱਧ ੩੦੨ ਦਾ ਪਰਚਾ ਤਾਂ ਪੁਲਿਸ ਨੇ ਦਰਜ ਕਰ ਲਿਆ ਪਰੰਤੂ ਵਾਰ ਵਾਰ ਮੰਨਣ ਦੇ ਬਾਵਜਦ ਕਾਤਲਾਂ ਅਜੇ ਤੱਕ ਗਿਫਤਾਰ ਨਹੀਂ ਕੀਤਾ ਜਾ ਰਿਹਾ। ਇਸੇ ਤਰਾਂ ਭਾਵੇਂ ਕਿ ਜੇਲ ਵਿੱਚ ਬੰਦ ਕੀਤੇ ੧੮ ਵਿੱਚੋਂ ੧੭ ਪੀੜਤ ਦਲਿਤ ਤੇ ਜ਼ਮੀਨ ਪਾਪਤੀ ਸੰਘਰਸ਼ ਕਮੇਟੀ ਦੇ ਆਗਆਂ ਲਘੀ ਦੇਰ ਸ਼ਾਮ ਰਿਹਾਅ ਤਾਂ ਕਰ ਦਿੱਤਾ ਗਿਆ ਲੇਕਿਨ ਮੰਨਣ ਦੇ ਬਾਵਜਦ ਵੱਖੁਵੱਖ ਥਾਣਿਆਂ ਵਿੱਚ ਦਰਜ ਕੀਤੇ ਦਰਜਨ ਝਠੇ ਪੁਲੀਸ ਕੇਸ ਰੱਦ ਨਹੀਂ ਕੀਤੇ। ਇਸ ਤੋਂ ਇਲਾਵਾ ਮੰਨਣ ਦੇ ਬਾਵਜਦ ਡੰਮੀ/ਫਰਜੀ ਬੋਲੀ ਰੱਦ ਕਰਕੇ ਤੀਜਾ ਹਿੱਸਾ ਜ਼ਮੀਨ ਦਲਿਤਾਂ ਅਮਲ ਵਿੱਚ ਨਹੀਂ ਦਿੱਤੀ ਗਈ ਅਤੇ ਵਹੀਕਲਾਂ ਤੇ ਦਲਿਤ ਘਰਾਂ ਦੀ ਭੰਨਤੋੜ ਦੇ ਨਾਲ ਨਾਲ ਜਖਮੀਆਂ ਕੋਈ ਵੀ ਮੁਆਵਜਾ ਨਹੀਂ ਦਿੱਤਾ ਗਿਆ।ਇਸ ਮੌਕੇ ਜ਼ਮੀਨ ਪਾਪਤੀ ਸੰਘਰਸ਼ ਕਮੇਟੀ ਦੇ ਪਧਾਨ ਮੁਕੇਸ਼ ਮਲੌਦ, ਪਿਥੀ ਲੌਂਗੋਵਾਲ, ਬੀ.ਕੇ.ਯ. (ਏਕਤਾ ਉਗਰਾਹਾਂ) ਦੇ ਜਨਕ ਸਿਘ ਭੁਟਾਲ, ਪੇਂਡ ਮਜ਼ਦਰ ਯਨੀਅਨ ਪੰਜਾਬ ਦੇ ਕਸ਼ਮੀਰ ਸਿਘ ਘੁੱਗਸ਼ੋਰ, ਬੀ.ਕੇ.ਯ. (ਏਕਤਾ ਡਕੌਂਦਾ) ਦੇ ਗੁਰਮੀਤ ਭੱਟੀਵਾਲ, ਕਰਮਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *

%d bloggers like this: