Tue. Apr 23rd, 2019

ਜਲਦ ਹੀ ਲਾਂਚ ਹੋਵੇਗੀ ਕਾਰ ਤੋਂ ਜ਼ਿਆਦਾ ਪਾਵਰਫੁੱਲ ਮੋਟਰਸਾਈਕਲ

ਜਲਦ ਹੀ ਲਾਂਚ ਹੋਵੇਗੀ ਕਾਰ ਤੋਂ ਜ਼ਿਆਦਾ ਪਾਵਰਫੁੱਲ ਮੋਟਰਸਾਈਕਲ

27 ਫਰਵਰੀ ਨੂੰ ਟਰਾਇੰਫ ਆਪਣੀ ਨਵੀਂ ਬਾਨਵਿਲ ਸਪੀਡਮਾਸਟਰ ਤੋਂ ਪਰਦਾ ਹਟਾਵੇਗੀ। ਕੰਪਨੀ ਨੇ ਦਿੱਲੀ ਵਿੱਚ ਇੱਕ ਇਵੇਂਟ ਦੇ ਦੌਰਾਨ ਇਸ ਬਾਇਕ ਨੂੰ ਲਾਂਚ ਕਰੇਗੀ । ਕੀਮਤ ਦੀ ਗੱਲ ਕਰੀਏ ਤਾਂ ਬਾਨਵਿਲ ਸਪੀਡਮਾਸਟਰ ਦੀ ਅਨੁਮਾਨਿਤ ਕੀਮਤ 10- 11 ਲੱਖ ਰੁਪਏ ਦੇ ਨੇੜੇ ਹੋ ਸਕਦੀ ਹੈ। ਟਰਾਇੰਫ ਮੁਤਾਬਕ ਸਪੀਡਮਾਸਟਰ ‘ਚ ਜ਼ਿਆਦਾ ਟਾਰਕ ਮਿਲੇਗਾ।
ਇੰਜਨ ਦੀ ਗੱਲ ਕਰੀਏ ਤਾਂ ਬਾਨਵਿਲ ਸਪੀਡਮਾਸਟਰ ‘ਚ 1200cc ਦਾ ਇੰਜਣ ਮਿਲੇਗਾ ਜੋ 76bhp ਦੀ ਪਾਵਰ ਅਤੇ 106 Nm ਦਾ ਟਾਰਕ ਦੇਵੇਗਾ। ਬਾਇਕ ਵਿੱਚ 6 ਸਪੀਡ ਗਿਅਰਬਾਕਸ ਲਗਾ ਹੋਵੇਗਾ, ਇਸ ਦੇ ਇੰਜਨ ਨੂੰ ਥੋੜ੍ਹਾ ਬਿਹਤਰ ਕੀਤਾ ਜਾਏਗਾ ਤਾਂ ਜੋ ਪਰਫਾਰਮੈਂਸ ‘ਚ ਕੋਈ ਕਮੀ ਨਹੀਂ ਹੋਵੇਗੀ। ਕਰੂਜ ਲੁਕ ਦੇਣ ਲਈ ਇਸ ‘ਚ ਸਵੇਪਟ ਬੈਕ ਹੈਂਡਲਬਾਰਸ, ਫਾਰਵਾਰਡ-ਸੈੱਟ ਫੁਟਪੇਗਸ ਅਤੇ ਹੋਸਟ ਆਫ ਇਲੈਕਟ੍ਰੋਨਿਕ ਰਾਇਡਰ ਐਡਸ ਦਿੱਤਾ ਗਿਆ ਹੈ।
ਦਿੱਖ ਦੇ ਮਾਮਲੇ ਵਿੱਚ ਸਪੀਡਮਾਸਟਰ ਬੇਹੱਦ ਪ੍ਰੀਮਿਅਮ ਬਾਇਕ ਨਜ਼ਰ ਆਉਂਦੀ ਹੈ, ਇਸਦੀ ਫਿਟ ਅਤੇ ਫਿਨਿਸ਼ ਬਿਹਤਰ ਹੈ, ਇਸ ‘ਚ ਪ੍ਰੀਮਿਅਮ ਪੇਂਟ ਦਾ ਇਸਤੇਮਾਲ ਕੀਤਾ ਹੈ, ਯੂਥ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਕੰਪਨੀ ਨੇ ਇਸ ‘ਚ ਫੀਚਰਸ ਅਤੇ ਡਿਜ਼ਾਈਨ ਨੂੰ ਤਿਆਰ ਕੀਤਾ ਗਿਆ ਹੈ। ਦੱਸ ਦੇਈਏ ਕਿ ਕੁਝ ਸਮੇਂ ਪਹਿਲਾ ਇਹ ਖ਼ਬਰ ਆਈ ਸੀ ਕਿ ਟਰਾਇੰਫ ਮੋਟਰਸਾਈਕਲ ਨੇ ਹਾਲ ਹੀ ‘ਚ ਆਪਣੇ ਨਵੇਂ ਬਾਇਕ ਮਾਡਲ, ਟਰਾਇੰਫ Bonneville Speedmaster ਨੂੰ ਇੰਡੀਆ ਬਾਇਕਸ 2017 ‘ਚ ਪੇਸ਼ ਕੀਤਾ ਗਿਆ ਹੈ।
ਹੁਣ ਭਾਰਤ ‘ਚ ਇਸ ਨੂੰ ਲਾਂਚ ਕਰਨ ਦੀ ਜਾਣਕਾਰੀ ਮਿਲੀ ਹੈ। ਦੋ ਪਹਿਆ ਵਾਹਨ ਨਿਰਮਾਤਾ ਕੰਪਨੀ ਟਰਾਇੰਫ ਦੀ ਨਵੀਂ ਬਾਈਕ ਬਾਨੇਵਿਲ ਸਪੀਡਮਾਸਟਰ ਦੇ ਭਾਰਤ ‘ਚ ਲਾਂਚ ਹੋਣ ਦੀ ਡੇਟ ਨੂੰ ਖੁਲਾਸਾ ਹੋ ਗਿਆ ਹੈ। ਰਿਪੋਰਟ ਦੇ ਮੁਤਾਬਕ ਇਹ ਬਾਈਕ ਅਗਲੇ ਸਾਲ ਅਪ੍ਰੈਲ ‘ਚ ਆਫਿਸ਼ਲੀ ਲਾਂਚ ਕੀਤੀ ਜਾਵੇਗੀ ਅਤੇ ਇਸ ਦੀ ਕੀਮਤ 11 ਲੱਖ (ਐਕਸ-ਸ਼ੋਰੂਮ) ਹੋ ਸਕਦੀ ਹੈ। ਇਸ ਨਵੀਂ ਬਾਈਕ ‘ਚ 1200 ਸੀ. ਸੀ. ਦਾ ਪੈਰੇਲਲ ਟਵਿਨ ਇੰਜਣ ਦਿੱਤਾ ਜੋ ਕਿ 6,100 ਆਰ. ਪੀ. ਐੱਮ ‘ਤੇ 76 ਬੀ. ਐੈੱਚ. ਪੀ ਦੀ ਪਾਵਰ ਅਤੇ 4,000 ਆਰ. ਪੀ. ਐੈੱਮ ‘ਤੇ 106 ਨਿਊਟਨ ਮੀਟਰ ਦਾ ਟਾਰਕ ਜੇਨਰੇਟ ਕਰਦਾ ਹੈ।
ਉਥੇ ਹੀ ਬਾਈਕ ਦਾ ਭਾਰ 245.5 ਕਿੱਲੋਗ੍ਰਾਮ ਹੈ ਅਤੇ ਇਹ ਟਰਾਇੰਫ ਦੀ ਬਾਨੇਵਿਲ ਬਾਬਰ ਬਾਈਕ ‘ਤੇ ਬੇਸਡ ਹੈ। ਹੁਣ ਵੇਖਣਾ ਹੋਵੇਗਾ ਕਿ ਭਾਰਤੀ ਆਟੋਮਾਰਕੀਟ ‘ਚ ਇਸ ਬਾਈਕ ਨੂੰ ਕਿਵੇਂ ਦਾ ਰਿਸਪਾਂਸ ਮਿਲਦਾ ਹੈ। ਦੱਸ ਦੇਈਏ ਕਿ ਕੁੱਝ ਮਹੀਨੇ ਪਹਿਲਾ ਹੀ ਟਰਾਇੰਫ ਇੰਡੀਆ ਨੇ ਭਾਰਤ ‘ਚ ਆਪਣੀ ਸਟਰੀਟ ਟਰਿਪਲ S ਨੂੰ ਲਾਂਚ ਕੀਤਾ ਸੀ। ਕੰਪਨੀ ਨੇ ਇਸ ਦੀ ਕੀਮਤ 8.50 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਹੈ। ਕੰਪਨੀ ਆਪਣੀ ਇਸ ਬਾਈਕ ਨੂੰ ਭਾਰਤ ‘ਚ ਹੀ ਬਣਾਵੇਗੀ।
ਟਰਾਇੰਫ ਦੇ ਮੁਤਾਬਕ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਬਾਈਕ ਦੀ 35 ਤੋਂ 40 ਬੁਕਿੰਗਸ ਮਿਲ ਚੁੱਕੀਆਂ ਹਨ। ਅਗਲੇ ਹਫਤੇ ਤੋਂ ਦਿੱਲੀ ਅਤੇ ਮੁੰਬਈ ‘ਚ ਇਸ ਦੀ ਡਿਲਵਿਰੀ ਸ਼ੁਰੂ ਕਰ ਦਿੱਤੀ ਜਾਵੇਗੀ । ਧਿਆਨ ਯੋਗ ਹੈ ਟਰਾਇੰਫ ਸਟਰੀਟ ਟਰਿਪਲ ਨੂੰ ਭਾਰਤ ‘ਚ ਪਹਿਲੀ ਵਾਰ 2007 ‘ਚ ਭਾਰਤ ‘ਚ ਉਤਾਰਿਆ ਗਿਆ ਸੀ।

Share Button

Leave a Reply

Your email address will not be published. Required fields are marked *

%d bloggers like this: