ਜਲਦ ਪੇਮੈਂਟਾਂ ਨਾ ਕੀਤੀਆਂ ਤਾਂ ਆੜਤੀਆ ਨੂੰ ਮਜਬੂਰ ਸੰਘਰਸ਼ ਕਰਨਾ ਪਵੇਗਾ ਤੇਜ – ਪੂਨੀਆ

ss1

ਜਲਦ ਪੇਮੈਂਟਾਂ ਨਾ ਕੀਤੀਆਂ ਤਾਂ ਆੜਤੀਆ ਨੂੰ ਮਜਬੂਰ ਸੰਘਰਸ਼ ਕਰਨਾ ਪਵੇਗਾ ਤੇਜ – ਪੂਨੀਆ

22-12 (1)
ਮਲੋਟ, 21 ਮਈ (ਆਰਤੀ ਕਮਲ) : ਸਰਕਾਰ ਨੇ ਕਣਕ ਅਤੇ ਬੀਤੇ ਸੀਜ਼ਨ ਦੇ ਬਾਸਮਤੀ ਦੀ ਬਕਾਇਆ ਰਾਸ਼ੀ ਦਾ ਤੁਰੰਤ ਭੁਗਤਾਨ ਨਾ ਕੀਤਾ ਤਾਂ ਜਲਦ ਹੀ ਸੰਘਰਸ਼ ਤੇਜ ਕੀਤਾ ਜਾਵੇਗਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆੜਤੀਆ ਯੂਨੀਅਨ ਮਲੋਟ ਦੇ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆ ਨੇ ਦਾਣਾ ਮੰਡੀ ਵਿਖੇ ਆੜਤੀਆ ਵੱਲੋਂ ਦੂਜੇ ਦਿਨ ਵੀ ਦੁਕਾਨਾਂ ਬੰਦ ਕਰਕੇ ਲਾਏ ਧਰਨੇ ਦੌਰਾਨ ਕੀਤਾ । ਉਹਨਾਂ ਕਿਹਾ ਕਿ ਜੋ ਭੁਗਤਾਨ ਖਰੀਦ ਏਜੰਸੀਆਂ ਵੱਲੋਂ 48 ਘੰਟਿਆਂ ਵਿਚ ਕੀਤਾ ਜਾਣਾ ਸੀ ਉਹ ਮਹੀਨਾ ਭਰ ਬੀਤ ਜਾਣ ਤੇ ਵੀ ਨਹੀ ਕੀਤਾ ਗਿਆ ਅਤੇ ਕਿਸਾਨ ਨੂੰ ਅਗਲੀ ਫਸਲ ਬੀਜਣ ਲਈ ਲੋੜੀਂਦੀ ਰਾਸ਼ੀ ਦੇਣ ਤੋਂ ਆੜਤੀਆ ਵੀ ਬੇਬਸ ਹੋ ਚੁੱਕਾ ਹੈ । ਅੱਜ ਦੂਜੇ ਦਿਨ ਧਰਨੇ ਨੂੰ ਸਮਰਥਨ ਦੇਣ ਲਈ ਸਾਬਕਾ ਵਿਧਾਇਕ ਚੌਧਰੀ ਨੱਥੂ ਰਾਮ ਵੀ ਪੁੱਜੇ ਅਤੇ ਉਹਨਾਂ ਵੀ ਆੜਤੀਆ ਨੂੰ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ । ਉਹਨਾਂ ਤੋਂ ਇਲਾਵਾ ਖਾਦ ਬੀਜ ਪੈਸਟੀਸਾਈਡਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਾਜ ਰੱਸੇਵਟ ਨੇ ਵੀ ਆੜਤੀਆ ਦੇ ਧਰਨੇ ਨੂੰ ਸਮੱਰਥਨ ਦਿੰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਜਲਦ ਕਣਕ ਦੀ ਬਕਾਇਆ ਰਾਸ਼ੀ ਜਾਰੀ ਕਰੇ । ਇਸ ਮੌਕੇ ਨੱਥੂ ਰਾਮ ਗਾਂਧੀ, ਪਿੰਟਾ ਅਹੂਜਾ, ਸੈਕਟਰੀ ਪ੍ਰਵੀਨ ਜੈਨ, ਸੀਨੀਅਰ ਮੀਤ ਪ੍ਰਧਾਨ ਸ਼ਿੰਪਾ ਗਰਗ, ਗੁਰਦੀਪ ਸਿੰਘ ਗਿੱਲ ਮੀਤ ਪ੍ਰਧਾਨ, ਪਿੰਦਰ ਕੰਗ ਮੀਤ ਪ੍ਰਧਾਨ ਅਤੇ ਵਿਕਾਸ ਮੱਕੜ ਮੀਤ ਪ੍ਰਧਾਨ ਆਦਿ ਸਮੇਤ ਵੱਡੀ ਗਿਣਤੀ ਆੜਤੀਏ ਹਾਜਰ ਸਨ ।

Share Button