Sun. Aug 18th, 2019

ਜਲਦ ਤਬਦੀਲ ਹੋ ਸਕਦਾ ਹੈ ਸਰਕਾਰੀ ਬੈਂਕਾਂ ਦਾ ਸਮਾਂ

ਜਲਦ ਤਬਦੀਲ ਹੋ ਸਕਦਾ ਹੈ ਸਰਕਾਰੀ ਬੈਂਕਾਂ ਦਾ ਸਮਾਂ

ਬੈਂਕ ਗਾਹਕਾਂ ਲਈ ਚੰਗੀ ਖ਼ਬਰ ਹੈ। ਜਲਦ ਹੀ ਬੈਂਕਾਂ ਦੇ ਖੁੱਲ੍ਹਣ ਦਾ ਸਮਾਂ ਬਦਲਣ ਵਾਲਾ ਹੈ। ਸਤੰਬਰ ਤੋਂ ਸਰਕਾਰੀ ਬੈਂਕ ਸਵੇਰੇ 10 ਵਜੇ ਦੀ ਬਜਾਏ 9 ਵਜੇ ਖੁੱਲ੍ਹਣਾ ਸ਼ੁਰੂ ਹੋ ਸਕਦੇ ਹਨ। ਸਰਕਾਰ ਨੂੰ ਇਕ ਬੈਂਕਰ ਕਮੇਟੀ ਨੇ ਤਿੰਨ ਬਦਲ ਦਿੱਤੇ ਹਨ।
ਪਹਿਲਾ ਬਦਲ ਹੈ ਕਿ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਗਾਹਕਾਂ ਲਈ ਬਰਾਂਚਾਂ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਜਾ ਸਕਦੇ ਹਨ, ਦੂਜਾ ਸਮਾਂ ਸਵੇਰੇ 10 ਤੋਂ ਸ਼ਾਮ 4 ਵਜੇ ਦਾ ਹੀ ਹੈ, ਜਦੋਂ ਕਿ ਤੀਜਾ ਬਦਲ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਦਾ ਹੈ। ਵਿੱਤ ਮੰਤਰਾਲਾ ਦੀ ਬੈਂਕਿੰਗ ਡਿਵੀਜ਼ਨ ਨੇ ਸਿਫਾਰਸ਼ ਕੀਤੀ ਹੈ ਕਿ ਬੈਂਕ ਬਰਾਂਚਾਂ ‘ਚ ਕੰਮਕਾਜ ਗਾਹਕਾਂ ਦੀ ਸੁਵਿਧਾ ਦੇ ਹਿਸਾਬ ਨਾਲ ਸ਼ੁਰੂ ਹੋ ਜਾਣਾ ਚਾਹੀਦਾ ਹੈ।

ਇਸ ਸਾਲ ਜੂਨ ‘ਚ ਆਈ. ਬੀ. ਏ. ਨਾਲ ਵਿੱਤ ਮੰਤਰਾਲਾ ਅਤੇ ਪੀ. ਐੱਸ. ਬੀ. ਪ੍ਰਮੁਖਾਂ ਵਿਚਕਾਰ ਬੈਠਕ ‘ਚ ਇਕ ਸਮਾਨ ਟਾਈਮਿੰਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ। ਹਰ ਸੂਬੇ ‘ਚ ਸਰਕਾਰੀ ਖੇਤਰ ਦਾ ਪ੍ਰਮੁੱਖ ਬੈਂਕ ਤਿੰਨ ਬਦਲਾਂ ‘ਚੋਂ ਸਮਾਂ ਨਿਰਧਾਰਤ ਕਰ ਸਕਦਾ ਹੈ। ਸਤੰਬਰ ‘ਚ ਨਵਾਂ ਸਮਾਂ ਅਮਲ ‘ਚ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

%d bloggers like this: