ਜਲਦ ਆ ਰਹੇ ਹਨ 650cc ਇੰਜਣ ਵਾਲੇ ਦੋ ਨਵੇਂ ਬੁਲੇਟ

ss1

ਜਲਦ ਆ ਰਹੇ ਹਨ 650cc ਇੰਜਣ ਵਾਲੇ ਦੋ ਨਵੇਂ ਬੁਲੇਟ

Royal Enfield ਦੀ ਬੁਲੇਟ ਬਾਈਕ ਲਵਰਸ ਦੀ ਪਹਿਲੀ ਪਸੰਦ ‘ਚ ਰਹਿੰਦੀ ਹੈ। ਕੁਝ ਦਿਨ ਪਹਿਲਾਂ ਕੰਪਨੀ ਨੇ 650 ਸੀ. ਸੀ. ਇੰਜਣ ਦੀਆਂ ਦੋ ਨਵੇਂ ਬੁਲੇਟ ਲਚ ਕਰਨ ਦਾ ਐਲਾਨ ਕੀਤਾ ਸੀ। ਬੁਲੇਟ ਲਵਰਸ ਨੂੰ ਉਦੋਂ ਤੋਂ ਇਨ੍ਹਾਂ ਦੀ ਲਾਂਚਿੰਗ ਤੇ ਬੁਕਿੰਗ ਡੇਟ ਦਾ ਇੰਤਜ਼ਾਰ ਹੈ। ਹੁਣ ਕੰਪਨੀ ਦੇ ਐੱਮ. ਡੀ. ਨੇ ਇਨ੍ਹਾਂ ਦੀ ਬੁਕਿੰਗ ਸ਼ੁਰੂ ਕਰਨ ਦੇ ਬਾਰੇ ‘ਚ ਜਾਣਕਾਰੀ ਦਿੱਤੀ ਹੈ।

ਰਾਇਲ ਐਨਫੀਲਡ ਦੇ ਐੱਮ. ਡੀ ਤੇ ਸੀ. ਈ. ਓ. ਸਿੱਧਾਰਥ ਲਾਲ ਨੇ ਕਿਹਾ ਹੈ ਕਿ Royal Enfield Interceptor 650 ਤੇ Continental GT 650 ਦੀ ਬੁਕਿੰਗ ਨਵੰਬਰ 2018 ਤੋਂ ਸ਼ੁਰੂ ਹੋ ਜਾਵੇਗੀ। ਬੁਕਿੰਗ ਤੋਂ ਬਾਅਦ ਜਲਦ ਹੀ ਇਨ੍ਹਾਂ ਦੀ ਡਿਲੀਵਰੀ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਦਸ ਦੇਈਏ ਕਿ ਇਨ੍ਹਾਂ ਦੋਵਾਂ ਬੁਲੇਟ ਨੂੰ 2017 EICMA Motor Show ‘ਚ ਪੇਸ਼ ਕੀਤਾ ਗਿਆ ਸੀ।

ਸਿੱਧਾਰਥ ਲਾਲ ਨੇ ਦੱਸਿਆ ਕਿ ਇਹ ਦੋਨਾਂ ਮੋਟਰਸਾਈਕਲ ਭਾਰਤੀ ਤੇ ਅੰਤਰਰਾਸ਼ਟਰੀ ਬਾਜ਼ਾਰਾਂ ‘ਚ ਇਕੱਠੀਆਂ ਲਾਂਚ ਕੀਤੀਆਂ ਜਾਣਗੀਆਂ। ਹਾਲਾਂਕਿ ਇਸ ਤੋਂ ਪਹਿਲਾਂ ਕੰਪਨੀ ਦੀ ਯੋਜਨਾ ਸੀ ਕਿ ਇਨ੍ਹਾਂ ਦੋਵਾਂ ਬੁਲੇਟ ਨੂੰ ਪਹਿਲਾਂ ਅੰਤਰਰਾਸ਼ਟਰੀ ਬਾਜ਼ਾਰ ‘ਚ, ਫਿਰ ਭਾਰਤ ‘ਚ ਲਾਂਚ ਕੀਤਾ ਜਾਵੇਗਾ। ਲਾਂਚਿੰਗ ਦੇ ਸਮੇਂ 650 ਸੀ. ਸੀ ਵਾਲੀ ਇਹ ਦੋਨਾਂ ਮੋਟਰਸਾਈਕਲ ਸੀਮਿਤ ਗਿਣਤੀ ‘ਚ ਉਪਲੱਬਧ ਹੋਣਗੀਆਂ। ਪਹਿਲਾਂ 2018 ਦੀ ਸ਼ੁਰੂਆਤ ‘ਚ ਇਨ੍ਹਾਂ ਦੀ ਗਲੋਬਲ ਲਾਂਚ ਦੀ ਯੋਜਨਾ ਸੀ, ਪਰ ਹੁਣ ਸਾਲ ਦੇ ਅਖੀਰ ‘ਚ ਲਾਂਚਿੰਗ ਹੋਵੇਗੀ।

ਰਾਇਲ ਐਨਫੀਲਡ ਨੇ ਇੰਟਰਸੈਪਟਰ 650 ਅਤੇ ਕਾਂਟਿਨੈਂਟਲ GT 650 ‘ਚ 648cc ਪਾਵਰ ਵਾਲਾ ਪੈਰੇਲਲ-ਟਵਿਨ, ਏਅਰ-ਕੂਲਡ ਇੰਜਣ ਲਗਾਇਆ ਗਿਆ ਹੈ। ਇਹ ਇੰਜਣ 7100 rpm ‘ਤੇ 47 bhp ਪਾਵਰ ਅਤੇ 4000 rpm ‘ਤੇ 52 Nm ਪੀਕ ਟਾਰਕ ਜਨਰੇਟ ਕਰਣ ਦੀ ਸਮਰੱਥਾ ਰੱਖਦਾ ਹੈ। ਇਸ ਇੰਜਣ ਨੂੰ ਨਵੇਂ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।

ਮੋਟਰਸਾਈਕਲਸ ‘ਚ ਐਂਟੀ-ਲਾਕ ਬ੍ਰੇਕਿੰਗ ਸਿਸਟਮ ਦਿੱਤਾ ਗਿਆ ਹੈ ਅਤੇ ਇਹ ਕੰਪਨੀ ਦੀ ਪਹਿਲੀਆਂ ਦੋ ਮੋਟਰਸਾਈਕਲਸ ਹਨ ਜਿਨਾਂ ਦਾ ਇੰਜਣ 535cc ਤੋਂ ਜ਼ਿਆਦਾ ਦਮਦਾਰ ਹੈ। ਰਾਇਲ ਐਨਫੀਲਡ ਨੇ ਇਨ੍ਹਾਂ ਦੋਵਾਂ ਮੋਟਰਸਾਈਕਲ ਦੀ ਕੁਆਲਿਟੀ, ਫਿਟਿੰਗ ਅਤੇ ਫਿਨੀਸ਼ਿੰਗ ਨੂੰ ਲੈ ਭਰੋਸਾ ਜਤਾਇਆ ਹੈ।

ਰਾਇਲ ਐਨਫੀਲਡ ਕਾਂਟੀਲੈਂਟਲ ਜੀਟੀ 650 ਫਿਊਲ ਟੈਂਕ 12.5 ਲੀਟਰ ਦਾ ਹੋਵੇਗਾ। ਇੰਟਰਸੈਪਟਰ 650 ‘ਚ 13.7 ਲੀਟਰ ਦਾ ਫਿਊਲ ਟੈਂਕ ਹੋਵੇਗਾ। ਕਾਂਟੀਨੈਂਟਲ ਜੀ.ਟੀ. 650 ਦਾ ਵਜ਼ਨ 199ਕਿਲੋਗ੍ਰਾਮ ਤੇ ਇੰਟਰਸੈਪਟਰ 650 ਦਾ ਵਜ਼ਨ 203 ਕਿਲੋਗ੍ਰਾਮ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਇੰਟਰਸੈਪਟਰ ਤੇ ਕਾਂਟੀਨੈਂਟਲ ਜੀ. ਟੀ. ਕੀਮਤ 3 ਲੱਖ ਰੁਪਏ ਤੋਂ ਘੱਟ ਹੋ ਸਕਦੀ ਹੈ

Share Button

Leave a Reply

Your email address will not be published. Required fields are marked *