Sun. Oct 20th, 2019

ਜਲਦੀ ਆ ਰਿਹੈ 100 ਰੁਪਏ ਦਾ ਨਵਾਂ ਵਾਰਨਿਸ਼ ਵਾਲਾ ਨੋਟ

ਜਲਦੀ ਆ ਰਿਹੈ 100 ਰੁਪਏ ਦਾ ਨਵਾਂ ਵਾਰਨਿਸ਼ ਵਾਲਾ ਨੋਟ

ਨਵੀਂ ਦਿੱਲੀ : ਕੇਂਦਰੀ ਰਿਜ਼ਰਵ ਬੈਂਕ ਨੇ 100 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਹ ਨਵੇਂ 100 ਰੁਪਏ ਦੇ ਨੋਟ ਵਾਰਨਿਸ਼ ਵਾਲੇ ਹੋਣਗੇ। ਇਨ੍ਹਾਂ ਨੋਟਾਂ ਦੀ ਖ਼ਾਸ ਗੱਲ੍ਹ ਇਹ ਹੈ ਕਿ ਇਹ ਨੋਟ ਨਾਂ ਤਾਂ ਜਲਦੀ ਗੰਦੇ ਹੋਣਗੇ ਅਤੇ ਨਾ ਹੀ ਜਲਦੀ ਫੱਟਣਗੇ।

RBI ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਜਲਦੀ ਹੀ 100 ਰੁਪਏ ਦੇ ਵਰਨਿਸ਼ ਵਾਲੇ ਨੋਟ ਜਾਰੀ ਕਰ ਦਿੱਤੇ ਜਾਣਗੇ। ਦੁਨੀਆਂ ਦੇ ਕਈ ਦੇਸ਼ਾਂ ਵਿੱਚ ਵਾਰਨਿਸ਼ ਵਾਲੇ ਨੋਟ ਵਰਤੇ ਜਾਂਦੇ ਹਨ। ਇਹ ਵਾਰਨਿਸ਼ ਵਾਲੇ ਨੋਟਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਜਲਦੀ ਖਰਾਬ ਨਹੀਂ ਹੁੰਦੇ, ਕਿਉਂਕਿ ਇਨ੍ਹਾਂ ਨੋਟਾਂ ਉੱਪਰ ਇੱਕ ਪਰਤ ਚੜੀ ਹੁੰਦੀ ਹੈ, ਜਿਸ ਕਰਕੇ ਨਾਂ ਤਾਂ ਇਹ ਨੋਟ ਮੈਲੇ ਹੁੰਦੇ ਹਨ ਅਤੇ ਨਾਂ ਹੀ ਜਲਦੀ ਫੱਟਦੇ ਹਨ।

ਦੱਸ ਦੇਈਏ ਕਿ RBI ਨੂੰ ਹਰ ਸਾਲ ਅਰਬਾਂ ਰੁਪਏ ਦੇ ਫਟੇ-ਪੁਰਾਣੇ ਨੋਟ ਬਦਲਣੇ ਪੈਂਦੇ ਹਨ, ਜਿਨ੍ਹਾਂ ਨੂੰ ਬਦਲਣ ਵਿੱਚ ਕਾਫ਼ੀ ਪੈਸੇ ਖਰਚ ਹੁੰਦੇ ਹਨ। ਇਸ ਲਈ RBI ਇਨ੍ਹਾਂ ਵਾਰਨਿਸ਼ ਵਾਲੇ ਨੋਟਾਂ ਨੂੰ ਸ਼ੁਰੂ ਕਰ ਰਿਹਾ ਹੈ, ਜਿਸ ਨਾਲ ਹਰ ਸਾਲ ਆਉਣ ਵਾਲਾ ਫਟੇ-ਪੁਰਾਣੇ ਨੋਟਾਂ ਨੂੰ ਬਦਲਣ ਦਾ ਖਰਚਾ ਬਚੇਗਾ।

Leave a Reply

Your email address will not be published. Required fields are marked *

%d bloggers like this: