ਜਰਖੜ ਖੇਡਾਂ ਹਾਕੀ ਜੂਨੀਅਰ ’ਚ ਫਰਿਜ਼ਨੋ ਕੈਲੀਫੋਰਨੀਆ, ਲੜਕੀਆਂ ‘ਚ ਯੂਕੋ ਬੈਂਕ ਤੇ ਸ਼ਾਹਬਾਦ ਮਾਰਕੰਡਾ ਫਾਈਨਲ ’ਚ

ss1

ਜਰਖੜ ਖੇਡਾਂ ਹਾਕੀ ਜੂਨੀਅਰ ’ਚ ਫਰਿਜ਼ਨੋ ਕੈਲੀਫੋਰਨੀਆ, ਲੜਕੀਆਂ ‘ਚ ਯੂਕੋ ਬੈਂਕ ਤੇ ਸ਼ਾਹਬਾਦ ਮਾਰਕੰਡਾ ਫਾਈਨਲ ’ਚ
ਸਾਈਕਲਿੰਗ ’ਚ ਸਾਹਿਲ ਲੁਧਿਆਣਾ ਚੈਂਪੀਅਨ
ਮੁੱਖ ਮੰਤਰੀ ਦੇ ਓਐਸਡੀ ਅੰਕਿਤ ਬਾਂਸਲ ਅਤੇ ਹੋਰ ਆਗੂ ਮੁੱਖ ਮਹਿਮਾਨ ਵਜੋਂ ਪੁੱਜੇ

ਲੁਧਿਆਣਾ, 11 ਫਰਵਰੀ (ਨਿਰਪੱਖ ਆਵਾਜ਼ ਬਿਊਰੋ): ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਵਾਈਆਂ ਜਾ ਰਹੀਆਂ 31ਵੀਆਂ ਮਾਡਰਨ ਪੇਂਡੂ ਮਿਨੀ ਓਲੰਪਿਕ ਜਰਖੜ ਖੇਡਾਂ ਦੇ ਦੂਸਰੇ ਦਿਨ ਵੱਖ ਵੱਖ ਖੇਡਾਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਅੱਜ ਹਾਕੀ ਕੁੜੀਆਂ ਦੇ ਵਰਗ ’ਚ ਯੂਕੋ ਬੈਂਕ ਤੇ ਸ਼ਾਹਬਾਦ ਮਾਰਕੰਡਾ ਦੀਆਂ ਕੁੜੀਆਂ ਨੇ ਫਾਈਨਲ ‘ਚ ਜਗ੍ਹਾ ਪੱਕੀ ਕੀਤੀ ਜਦਕਿ ਸਾਈਕਲਿੰਗ ‘ਚ ਲੁਧਿਆਣਾ ਦਾ ਸਾਹਿਲ ਚੈਂਪੀਅਨ ਬਣਿਆ।
ਕੋਕਾ ਕੋਲਾ ਏਵਨ ਸਾਈਕਲ ਮਾਰੂਤੀ ਸੁਜ਼ੂਕੀ ਵੱਲੋਂ ਸਜਾਏ ਗਏ ਜਰਖੜ ਖੇਡ ਸਟੇਡੀਅਮ ਖੇਡਾਂ ਦਾ ਨਜ਼ਾਰਾ ਦੇਖਿਆਂ ਹੀ ਬਣਦਾ ਸੀ। ਅੱਜ ਮਹਿੰਦਰਪ੍ਰਤਾਪ ਗਰੇਵਾਲ ਗੋਲਡ ਕੱਪ ਹਾਕੀ ਕੁੜੀਆਂ ਦੇ ਟੂਰਨਾਮੈਂਟ ‘ਚ ਯੂਕੋ ਬੈਂਕ ਦਿੱਲੀ ਨੇ ਲੁਧਿਆਣਾ ਹਾਕੀ ਸੈਂਟਰ ਨੂੰ 2-0 ਨਾਲ ਸ਼ਾਹਬਾਦ ਮਾਰਕੰਡਾ ਨੇ ਬਾਦਲ ਵਿੰਗ ਮੁਕਤਸਰ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਹਾਕੀ ਜੂਨੀਅਰ ਵਰਗ ‘ਚ ਫਰਿਜ਼ਨੋ ਹਾਕੀ ਅਕਾਦਮੀ ਕੈਲੀਫੋਰਨੀਆ ਨੇ ਘਵੱਦੀ ਸਕੂਲ ਨੂੰ 9-0, ਪ੍ਰਿਥੀਪਾਲ ਇਲੈਵਨ ਨੇ ਢੋਲਨ ਅਕਾਦਮੀ ਨੂੰ 5-2, ਲੁਧਿਆਣਾ ਨੇ ਕਿਲ੍ਹਾ ਰਾਏਪੁਰ ਨੂੰ 4-1, ਢੋਲਨ ਅਕਾਦਮੀ ਨੇ ਜਰਖੜ ਹਾਕੀ ਅਕਾਦਮੀ ਨੂੰ 3-1 ਨਾਲ ਹਰਾਇਆ।
ਸੀਨੀਅਰ ਵਰਗ ‘ਚ ਕਿਲਾ ਰਾਏਪੁਰ ਨੂੰ ਪੰਜਾਬ ਰਾਜ ਊਰਜਾ ਨਿਗਮ ਨੂੰ 1-1 ਦੀ ਬਰਾਬਰੀ ਤੋਂ ਬਾਅਦ ਸ਼ੂਟ ਆਊਟ ਤੋਂ ਬਾਅਦ 4-2 ਨਾਲ ਫਰਿਜ਼ਨੋ ਕਲੱਬ ਨੇ ਆਰਮੀ ਇਲੈਵਨ ਨੂੰ 4-2 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਕਬੱਡੀ 75 ਕਿੱਲੋ ਵਿੱਚ ਸੰਗੈ੍ਹਣ ਨੇ ਸਿਆੜ੍ਹ ਨੂੰ 23-21 ਨਾਲ ਹਰਾ ਕੇ ਚਮਕੌਰ ਸਾਹਿਬ ਮੋਹੀ ਕਬਡੀ ਕੱਪ ਤੇ ਕਬਜਾ ਕੀਤਾ। ਬਾਬਾ ਸੁਰਜਣ ਸਿੰਘ ਸਰੀਂਹ ਯਾਦਗਾਰੀ ਸਾਈਕਲਿੰਗ ਦੇ ਮਾਸ ਸਟਾਰਟ ਮੁਕਾਬਲੇ ਵਿੱਚ ਸਾਹਿਲ ਲੁਧਿਆਣਾ ਨੇ ਪਹਿਲਾ ਸਥਾਨ, ਹਰਜੀਤ ਸਿੰਘ ਪੰਨੂ ਨੇ ਦੂਸਰਾ ਸਥਾਨ, ਨਿਖਿਲ ਸ਼ਰਮਾ ਦਿੱਲੀ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ 101 ਸਾਲ ਦੀ ਮਾਤਾ ਮਾਨ ਕੌਰ ਵੀ ਜਰਖੜ ਖੇਡਾਂ ਨੂੰ ਦੇਖਣ ਲਈ ਉਚੇਚੇ ਤੌਰ ‘ਤੇ ਪੁੱਜੇ।
ਬਾਸਕਟਬਾਲ ਮੁੰਡਿਆਂ ਵਿੱਚ ਪੰਜਾਬ ਪੁਲਿਸ ਨੇ ਜਿਮਖਾਨਾ ਕਲੱਬ ਲੁਧਿਆਣਾ ਨੂੰ 50-25 ਨਾਲ, ਲੁਧਿਆਣਾ ਆਕਦਮੀ ਨੇ ਰੱਖਬਾਗ ਕਲੱਬ ਨੂੰ 40-20 ਨਾਲ ਹਰਾਇਆ। ਕੁੜੀਆਂ ‘ਚ ਸਰਕਾਰੀ ਕਾਲਜ ਲੁਧਿਆਣਾ ਨੇ ਖਾਲਸਾ ਕਲੱਬ ਨੂੰ 2-17 ਨਾਲ, ਗੁਰੂ ਨਾਨਕ ਕਲੱਬ ਲੁਧਿਆਣਾ ਨੇ ਪੰਜਾਬ ਇਲੈਵਨ ਨੂੰ

23-16 ਨਾਲ ਹਰਾਇਆ।ਅੱਜ ਦੇ ਮੈਚਾਂ ਦੌਰਾਨ ਸ਼੍ਰੀ ਅੰਕਿਤ ਬਾਂਸਲ ਓਐਸਡੀ ਮੁੱਖ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਪੁੱਜੇ, ਇਸ ਮੌਕੇ ਉਹਨਾਂ ਨੇ ਜਰਖੜ ਅਕਾਦਮੀ ਦੇ ਸਟੇਡੀਅਮ ਦੀਆਂ ਸਮੱਸਿਆਂਵਾਂ ਨੂੰ ਮੁੱਖ ਮੰਤਰੀ ਕੋਲੋਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸਤੋਂ ਇਲਾਵਾ ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਮੰਤਰੀ, ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਵਿਧਾਇਕ , ਹਰਵੀਰ ਸਿੰਘ ਇਆਲੀ, ਬਾਈ ਸੁਰਜੀਤ ਸਿੰਘ ਸਾਹਨੇਵਾਲ ਮੁੱਖ ਸੇਵਾਦਾਰ ਸੰਗਤ ਗੁਰਦੁਆਰਾ ਮੰਜੀ ਸਾਹਿਬ, ਨਰਿੰਦਰਪਾਲ ਸਿੰਘ ਸਿੱਧੂ ਚੇਅਰਮੈਨ ਮਾਤਾ ਸਾਹਿਬ ਕੌਰ ਸਪੋਰਟਸ ਐਂਡ ਚੈਰੀਟੇਬਲ ਜਰਖੜ, ਜਗਵਿੰਦਰ ਸਿੰਘ ਮੋਹੀ, ਮਾਸਟਰ ਉਜਾਗਰ ਸਿੰਘ ਸਰੀਂਹ ਆਦਿ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜਰੀ ਭਰੀ। ਇਸ ਮੌਕੇ ਜਗਰੂਪ ਸਿੰਘ ਜਰਖੜ ਮੁੱਖ ਪ੍ਰਬੰਧਕ, ਐਡੋਕੇਟ ਹਰਕਮਲ ਸਿੰਘ ਪ੍ਰਧਾਨ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆਂ। ਇਸ ਮੌਕੇ ਗੁ. ਮੰਜੀ ਸਾਹਿਬ ਦੀ ਸਮੂਹ ਸੰਗਤ ਵੱਲੋਂ ਖਿਡਾਰੀਆਂ ਅਤੇ ਦਰਸ਼ਕਾਂ ਲਈ ਲੰਗਰ ਵਾਸਤੇ ਦੋ ਲੱਖ ਰੁਪਏ ਦੀ ਵਿਤੀ ਸਹਾਇਤਾ ਤੋਂ ਇਲਾਵਾ ਤਨ ਤੇ ਮਨ ਨਾਲ ਲੰਗਰ ਦੀ ਸੇਵਾ ਵੀ ਕੀਤੀ। ਇਸ ਮੌਕੇ ਗੁਰਚਰਨ ਸਿੰਘ ਡੀਐਸਪੀ ਕਰਾਈਮ, ਸਰਪੰਚ ਦਪਿੰਦਰ ਸਿੰਘ, ਪਰਮਜੀਤ ਸਿੰਘ ਨੀਟੂ, ਇੰਸਪੈਕਟਰ ਬਲਵੀਰ ਸਿੰਘ, ਪਰਮਿੰਦਰ ਸਿੰਘ ਰੰਗੀਆਂ, ਗੁਰਮੇਲ ਸਿੰਘ ਮੋਹੀ, ਹੈਪੀ ਜੱਸੋਵਾਲ, ਪ੍ਰੇਮ ਸਿੰਘ ਹਰਨਾਮਪੁਰਾ, ਜਗਦੀਪ ਸਿੰਘ ਕਾਹਲੋਂ, ਪ੍ਰੋ. ਰਜਿੰਦਰ ਸਿੰਘ, ਨਰਾੲਣਿ ਸਿੰਘ ਅਸਟ੍ਰੇਲੀਆ, ਕੁਲਦੀਪ ਸਿੰਘ ਜੋਧਾਂ, ਤੇਜਵੰਤ ਸਿੰਘ ਸਿੱਧੂ, ਹਰਪਿੰਦਰ ਸਿੰਘ ਗੱਗੀ, ਗੁਰਬਾਜ ਸਿੰਘ, ਹਰਪਿੰਦਰ ਸਿੰਘ ਟੌਹੜਾ, ਯਾਦਵਿੰਦਰ ਸਿੰਘ ਤੂਰ, ਵੀਵੀ ਭੱਲਾ ਸੀ.ਏ ਗਰੇਵਾਲ ਟਰੱਸਟ, ਗੁਰਜੀਤ ਸਿੰਘ ਅੰਤਰ-ਰਾਸ਼ਟਰੀ ਸਾਈਕਲਿਸਟ, ਹਰਨੇਕ ਸਿੰਘ ਖੰਨਾ, ਸੁਰਜੀਤ ਸਿੰਘ ਲਤਾਲਾ , ਇਕਬਾਲ ਸਿੰਘ ਅੰਮ੍ਰਿਤਸਰ, ਰੌਬਿਨ ਸਿੱਧੂ, ਬਿੱਟੂ ਅਟਵਾਲ, ਸਿਰਾਜ ਮੁਹੰਮਦ ਪ੍ਰਧਾਨ ਨਗਰਪਾਲਿਕਾ ਅਹਿਮਦਗੜ੍ਹ, ਤੇਜੀ ਕਮਾਲਪੁਰ ਨਿੱਜੀ ਸਕੱਤਰ, ਪਵਿੱਤਰ ਸਿੰਘ ਦੱਲਣਆਲ ਆਦਿ ਇਲਾਕੇ ਦੀਆਂ ਸਖਸ਼ੀਅਤਾਂ ਵੱਡੀ ਗਿਣਤੀ ‘ਚ ਹਾਜਰ ਸਨ।
ਅੱਜ ਲੱਗੇਗਾ ਰਣਜੀਤ ਬਾਵਾ ਦਾ ਖੁੱਲ੍ਹਾ ਅਖਾੜਾ
ਭਲਕੇ 12 ਫਰਵਰੀ ਨੂੰ ਜਰਖੜ ਖੇਡਾਂ ਦੇ ਵੱਖ ਵੱਖ ਫਾਈਨਲ ਮੁਕਾਬਲੇ ਜਿਥੇ ਮੁੱਖ ਖਿੱਚ ਦਾ ਕੇਂਦਰ ਹੋਣਗੇ, ਉਥੇ ਹੀ ਉੱਘੇ ਲੋਕ ਗਾਇਕ ਰਣਜੀਤ ਬਾਵਾ ਦਾ ਖੁੱਲ੍ਹਾ ਅਖਾੜਾ ਦਰਸ਼ਕਾਂ ਲਈ ਮੁੱਖ ਖਿ1ਚ ਦਾ ਕੇਂਦਰ ਹੋਵੇਗਾ। ਇਹ ਅਖਾੜਾ ਦੁਪਿਹਰ 1 ਵਜੇ, ਇਸਤੋਂ ਇਲਾਵਾ ਕਬੱਡੀ ਅਕਾਦਮੀਆਂ ਤੇ ਇੱਕ ਪਿੰਡ ਓਪਨ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ।

Share Button

Leave a Reply

Your email address will not be published. Required fields are marked *