ਜਮਾਲਪੁਰ ਪੁਲਿਸ ਨੇ ਚੋਣਾਂ ‘ਚ ਵਰਤੀ ਜਾਣ ਵਾਲੀ ਗੈਰ-ਕਨੂੰਨੀ ਸ਼ਰਾਬ ਕੀਤੀ ਬਰਾਮਦ

ss1

ਜਮਾਲਪੁਰ ਪੁਲਿਸ ਨੇ ਚੋਣਾਂ ‘ਚ ਵਰਤੀ ਜਾਣ ਵਾਲੀ ਗੈਰ-ਕਨੂੰਨੀ ਸ਼ਰਾਬ ਕੀਤੀ ਬਰਾਮਦ

ਥਾਣਾ ਜਮਾਲਪੁਰ ਪੁਲਿਸ ਨੇ 960 ਬੋਤਲਾਂ ਗੈਰਕਾਨੂੰਨੀ ਸ਼ਰਾਬ ਸਮੇਤ ਇਕ ਤਸਕਰ ਨੂੰ ਕਾਬੂ ਕੀਤਾ ਹੈ ਜਦ ਕੇ ਉਸ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਏ। ਦੂਸਰੀ ਜਗ੍ਹਾਂ ਥਾਣਾ ਡੇਹਲੋ ਪੁਲਿਸ ਨੇ ਮਹਿੰਦਰਾ ਪਿਕਅੱਪ ਗੱਡੀ ‘ਚੋ 888 ਬੋਤਲਾਂ ਬਰਾਬਮਦ ਕੀਤੀਆਂ। ਸ਼ਰਾਬ ਲਿਆ ਰਹੇ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਰਾਬ ਨਗਰ ਨਿਗਮ ਦੀਆਂ ਚੋਣਾਂ ‘ਚ ਵਰਤੀ ਜਾਣੀ ਸੀ। ਪਰ ਪੁਲਿਸ ਫਿਲਹਾਲ ਇਸ ਦੀ ਅਧਿਕਾਰੀ ਜਾਂਚ ਕਰ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੇ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਪਹਿਲੇ ਮਾਮਲੇ ‘ਚ ਥਾਣਾ ਜਮਾਲਪੁਰ ਪੁਲਿਸ ਨੇ ਗੱਡੀ ‘ਚੋ ਸਮਰਾਲਾ ਵੱਲੋਂ ਸ਼ਰਾਬ ਦੀ ਖੇਪ ਲੈ ਲੁਧਿਆਣੇ ਆ ਰਹੇ ਮੁਲਜ਼ਮ ਜਮਾਲਪੁਰ ਦੇ ਰਹਿਣ ਵਾਲੇ ਜਗਦੀਸ਼ ਓਰਫ ਲਾਲੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਦੇ ਦੋ ਸਾਥੀ ਗੀਤਾ ਨਗਰ ਨਗਰ ਦੇ ਰਹਿਣ ਵਾਲੇ ਸਨ। ਤਿੰਨਾਂ ‘ਤੇ ਥਾਣਾ ਜਮਾਲਪੁਰ ‘ਚ ਐਕਸਾਈਜ਼ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਜਗਦੀਸ਼ ਨੂੰ ਅਦਾਲਤ ‘ਚ ਪੇਸ਼ ਕੀਤਾ ਤੇ ਉਥੋ ਹੀ ਸੇਂਟਰਲ ਜੇਲ੍ਹ ਭੇਜ ਦਿੱਤਾ।
ਥਾਣਾ ਜਮਾਲਪੁਰ ਦੇ ਜਾਂਚ ਅਫਸਰ ਐਸਐਸਆਈ ਸਤਨਾਮ ਸਿੰਘ ਦੇ ਮੁਤਾਬਕ ਫਰਵਰੀ ਨੂੰ ਤਿਕੋਣਾ ਪਾਰਕ ਦੇ ਕੋਲ ਗਸ਼ਤ ਦੌ੍ਰਾਨ ਸੂਚਨਾ ਮਿਲੀ ਸੀ ਕਿ ਮੁਲਜ਼ਮ ਗੈਰਕਾਨੂੰਨੀ ਸ਼ਰਾਬ ਦੀ ਖੇਪ ਲੈ ਆ ਰਹੇ ਹਨ ਜਿਸ ਤੋਂ ਬਾਅਦ ਨਾਕਬੰਦੀ ਕੀਤੀ ਗਈ ਸੀ ਪਰ ਪੁਲਿਸ ਨੂੰ ਦੇਖ ਕੇ ਦੋ ਮੁਲਜ਼ਮ ਦੂਰ ਤੋਂ ਹੀ ਗੱਡੀ ‘ਚੋ ਉਤਰ ਕੇ ਫਰਾਰ ਹੋ ਗਏ ਸਨ। ਜਦ ਕੇ ਇਕ ਨੂੰ ਕਾਬੂ ਕਰ ਲਿਆ ਗਿਆ ਸੀ।
ਦੂਸਰੇ ਮਾਮਲੇ ‘ਚ ਥਾਣਾ ਡੇਹਲੋ ਪੁਲਿਸ 16 ਫਰਵਰੀ ਨੂੰ ਪਿੰਡ ਸਰੀਹ ਬੱਸ ਸਟੈਂਡ ਦੇ ਕੋਲ ਚੈਕਿੰਗ ਕਰ ਰਹੀ ੳੇੁਥੋ ਨਿਕਲ ਰਹੀ ਗੱਡੀ ਨੂੰ ਜਾਂਚ ਦੇ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਚਲਾ ਰਿਹਾ ਡਰਾਈਵਰ ਨਾਕੇ ਤੋਂ ਪਿਛੇ ਹੀ ਗੱਡੀ ‘ਚੋ ਉਤਰ ਕੇ ਫਰਾਰ ਹੋ ਗਿਆ। ਗੱਡੀ ਦੀ ਤਲਾਸ਼ੀ ਲੈਣ ‘ਤੇ ਉਸ ਚੋ ਸ਼ਰਾਬ ਬਰਾਬਦ ਕੀਤੀ ਗਈ ਪੁਲਿਸ ਨੇ ਅਣਪਛਾਤੇ ਮੁਲਜ਼ਮ ‘ਤੇ ਐਕਸਾਈਜ ਐਕਟ ਦਾ ਪਰਚਾ ਦਰਜ ਕਰ ਲਿਆ।

Share Button

Leave a Reply

Your email address will not be published. Required fields are marked *