ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

ਜਬਲਪੁਰ ਦਾ ਬੈਲਨਸਿੰਗ ਰੋਕਸ ਭਾਵ ਸੰਤੁਲਿਤ ਪੱਥਰ …!

ਜਬਲਪੁਰ ਦਾ ਬੈਲਨਸਿੰਗ ਰੋਕਸ ਭਾਵ ਸੰਤੁਲਿਤ ਪੱਥਰ …!

ਸੰਸਾਰ ਅੰਦਰ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ/ ਘਟਨਾਵਾਂ ਮੌਜੂਦ ਹਨ ਜਿਨਾਂ ਨੂੰ ਦੇਖ ਕੇ ਮਨੁੱਖੀ ਮਨ ਅਚਰਜ ਵਿਚ ਪੈ ਜਾਂਦਾ ਹੈ ਇਹਨਾਂ ਚੀਜ਼ਾਂ/ ਘਟਨਾਵਾਂ ਨੂੰ ਜਾਨਣ ਦੇ ਪ੍ਰਤੀ ਆਮ ਲੋਕਾਂ ਦੀ ਰੂਚੀ ਵੱਧ ਜਾਂਦੀ ਹੈ ਲੋਕ ਇਹਨਾਂ ਚੀਜ਼ਾਂ/ ਘਟਨਾਵਾਂ ਪਿੱਛੇ ਲੁਕੇ ਰਹੱਸਾਂ ਨੂੰ ਜਾਨਣ ਲਈ ਇੱਛੁਕ ਹੁੰਦੇ ਹਨ ਖ਼ਬਰੇ! ਤਾਹੀਓਂ ਬਹੁਤ ਸਾਰੇ ਲੋਕ ਨਿੱਤ ਨਵੀਂਆਂ ਥਾਂਵਾਂ ਉੱਪਰ ਘੁੰਮਣ ਲਈ ਜਾਂਦੇ ਹਨ ਅਸਲ ਵਿਚ ਇਹ ਮਨੁੱਖੀ ਸੁਭਾਅ ਦਾ ਹਿੱਸਾ ਹੈ ਕਿ ਉਹ ਨਵੇਂ ਅਤੇ ਅਦਭੁੱਤ ਘਟਨਾਕ੍ਰਮਾਂ ਪ੍ਰਤੀ ਆਕ੍ਰਸ਼ਿਤ ਹੁੰਦਾ ਹੈ|
ਖ਼ੈਰ! ਕਿਸੇ ਵੱਡੇ ਪੱਥਰ ਉੱਤੇ ਪਿਆ ਵੱਡਾ ਪੱਥਰ ਆਮ ਗੱਲ ਹੋ ਸਕਦੀ ਹੈ ਪਰ! ਜਦੋਂ ਉੱਪਰ ਪਏ ਬਹੁਤ ਵੱਡੇ ਪੱਥਰ ਦਾ ਮਾਮੂਲੀ ਜਿਹਾ ਹਿੱਸਾ ਹੇਠਲੇ ਪੱਥਰ ਉੱਪਰ ਟਿਕਿਆ ਹੋਵੇ ਅਤੇ ਉੱਪਰਲਾ ਪੱਥਰ ਇੱਕ ਹਜ਼ਾਰ ਸਾਲ ਤੋਂ ਵੀ ਵੱਧ ਸਮੇਂ ਤੋਂ ਉਵੇਂ ਹੀ ਪਿਆ ਹੋਵੇ ਤਾਂ ਸੱਚਮੁਚ ਹੈਰਾਨੀ ਹੁੰਦੀ ਹੈ ਅਜਿਹੇ ਹੈਰਾਨੀ ਭਰੇ ਘਟਨਾਕ੍ਰਮ ਦਾ ਗਵਾਹ ਹੈ ਜਬਲਪੁਰ ਦਾ ਬੈਲਨਸਿੰਗ ਰੋਕਸ ਭਾਵ ਸੰਤੁਲਿਤ ਪੱਥਰ|
ਮੱਧਪ੍ਰਦੇਸ਼ ਦਾ ਦੂਜਾ ਵੱਡਾ ਸ਼ਹਿਰ ਹੈ ਜਬਲਪੁਰ ਇਸ ਸ਼ਹਿਰ ਦੇ ਕਸਬਾ ਮਦਨ- ਮਹਿਲ ਵਿਖੇ ਬੈਲਨਸਿੰਗ ਰੋਕਸ ‘ਸੰਤੁਲਿਤ ਪੱਥਰ’ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ ਹਰ ਰੋਜ਼ ਸੈਂਕੜੇ ਯਾਤਰੂ ਇਸ ਸੰਤੁਲਿਤ ਪੱਥਰ ਨੂੰ ਦੇਖਣ ਲਈ ਆਉਂਦੇ ਹਨ ‘ਬੈਲਨਸਿੰਗ ਰੋਕਸ’ ਵਾਲੀ ਥਾਂ ਦਾ ਪ੍ਰਬੰਧ ਨਗਰ- ਨਿਗਮ ਵੱਲੋਂ ਕੀਤਾ ਜਾਂਦਾ ਹੈ ਇੱਥੇ ਇੱਕ ਸੁਰੱਖਿਆ ਮੁਲਾਜ਼ਮ ਤਾਇਨਾਤ ਹੈ ਅਤੇ ‘ਸੰਤੁਲਿਤ ਪੱਥਰ’ ਨੂੰ ਦੇਖਣ ਦੀ ਕੋਈ ਟਿਕਟ ਨਹੀਂ ਰੱਖੀ ਗਈ ਕੋਈ ਵੀ ਸੈਲਾਨੀ, ਕਿਸੇ ਵੀ ਵਕਤ ‘ਬੈਲਨਸਿੰਗ ਰੋਕਸ’ ਨੂੰ ਦੇਖ ਸਕਦਾ ਹੈ ਕਿਉਂਕਿ ਇਹ ਜਗਾ 24 ਘੰਟੇ ਖੁੱਲੀ ਰਹਿੰਦੀ ਹੈ|
ਕਮਾਲ ਦੀ ਗੱਲ ਇਹ ਹੈ ਕਿ ਬੈਲਨਸਿੰਗ ਰੋਕਸ ‘ਸੰਤੁਲਿਤ ਪੱਥਰ’ ਦਾ ਬਹੁਤ ਮਾਮੂਲੀ ਜਿਹਾ ਹਿੱਸਾ ਹੇਠਾਂ ਦੂਜੇ ਪੱਥਰ ਉੱਪਰ ਟਿਕਿਆ ਹੋਇਆ ਹੈ ਵਿਗਿਆਨੀਆਂ ਅਨੁਸਾਰ ਇਹ ‘ਗਰੁਤਵਾਕ੍ਰਸ਼ਨ’ ਸ਼ਕਤੀ ਕਰਕੇ ਟਿਕਿਆ ਹੋਇਆ ਹੈ ਇਹ ਅਜਿਹੀ ਸ਼ਕਤੀ ਹੁੰਦੀ ਹੈ ਜਿਸ ਨਾਲ ਕੋਈ ਚੀਜ਼ ਆਪਣੇ ਭਾਰ ਅਤੇ ਜ਼ਮੀਨ ਨਾਲ ਖਿੱਚ ਕਰਕੇ ਆਪਣੇ ਅਸਲ ਸਰੂਪ ਵਿਚ ਟਿਕੀ ਰਹਿੰਦੀ ਹੈ ਇਹ ਪੱਥਰ ਵੀ ਆਪਣੇ ਵਜ਼ਨ ਅਤੇ ਜ਼ਮੀਨੀ ਖਿੱਚ ਕਰਕੇ ਕਈ ਸਾਲਾਂ ਤੋਂ ਇਉਂ ਹੀ ਟਿਕਿਆ ਹੋਇਆ ਹੈ|
ਜਬਲਪੁਰ ਰੇਲਵੇ ਸਟੇਸ਼ਨ ਤੋਂ ਮਦਨ- ਮਹਿਲ ਤਕਰੀਬਨ 7 ਕਿਲੋਮੀਟਰ ਦੂਰ ਪੈਂਦਾ ਹੈ ਉਂਝ, ਮਦਨ- ਮਹਿਨ ਵਿਖੇ ਵੀ ਰੇਲਵੇ ਸਟੇਸ਼ਨ ਹੈ ਪਰ ਦਿੱਲੀਓਂ ਚੱਲੀਆਂ ਗੱਡੀਆਂ ਇੱਥੇ ਨਹੀਂ ਰੁਕਦੀਆਂ ਇੱਥੇ ਲੋਕਲ ਗੱਡੀਆਂ ਦਾ ਠਹਿਰਾਓ ਹੁੰਦਾ ਹੈ ਸੈਲਾਨੀ ਮਦਨ- ਮਹਿਲ ਲਈ ਰੇਲਵੇ ਸਟੇਸ਼ਨ ਤੋਂ ਆਟੋ- ਰਿਕਸ਼ਾ ਲੈਂਦੇ ਹਨ|

ਡਾ. ਨਿਸ਼ਾਨ ਸਿੰਘ ਰਾਠੌਰ
75892- 33437

Leave a Reply

Your email address will not be published. Required fields are marked *

%d bloggers like this: