ਜਪਾਨ ਤੋਂ ਆਇਆ ਦੋਸਤ : ਮੋਦੀ ਬਾਗੋ ਬਾਗ

ss1

ਜਪਾਨ ਤੋਂ ਆਇਆ ਦੋਸਤ : ਮੋਦੀ ਬਾਗੋ ਬਾਗ

1 copyਅਹਿਮਦਾਬਾਦ-ਜਪਾਨ ਨੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਗੁਜਰਾਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸੇ ਤਰ੍ਹਾਂ ਹੀ ਗਰਮਜੋਸ਼ੀ ਵਾਲਾ ਸਵਾਗਤ ਕਰ ਰਹੇ ਹਨ, ਜਿਸ ਤਰ੍ਹਾਂ ਪਹਿਲਾਂ ਆਪਣੇ ਦੋਸਤ ਚੀਨੀ ਰਾਸ਼ਟਰਪਤੀ ਸ਼ੀ-ਜਿਨਫਿੰਗ  ਨੂੰ ਪੀਂਘਾ ਝੁਟਾ ਕੇ ਕੀਤਾ ਸੀ। ਅੱਜ ਆਪਣੀ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਭਾਰਤ ਅਤੇ ਜਪਾਨ ਵੱਲੋਂ ਕਈ ਪ੍ਰਮੁੱਖ ਸਮਝੌਤੇ ਵੀ ਕੀਤੇ ਗਏ। ਕਿਸੇ ਦੇਸ਼ ਦੇ ਮੁੱਖੀ ਦਾ ਰਾਜਧਾਨੀ ਦਿੱਲੀ ਛੱਡ ਸਿੱਧੇ ਗੁਜਰਾਤ ਆਉਣਾ ਅਤੇ ਪ੍ਰਧਾਨ ਮੰਤਰੀ ਵੱਲੋਂ ਵਿਸ਼ੇਸ਼ ਤੌਰ ‘ਤੇ ਉਸ ਦੇ ਸਵਾਗਤ ਲਈ ਉੱਥੇ ਪਹੁੰਚਣਾ ਗੁਜਰਾਤ ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਭਾਰਤ ਅਤੇ ਜਪਾਨ ਵਿਚਾਲੇ ਦੋਸਤੀ ਅਤੇ ਕਾਰੋਬਾਰ ਮਜ਼ਬੂਤ ਕਰਨ ਦੀ ਇਹ ਮਿਲਣੀ ਉਸ ਵਕਤ ਹੁਣ ਹੋ ਰਹੀ ਹੈ ਜਦੋਂ ਉੱਤਰ ਕੋਰੀਆ ਦੇ ਪ੍ਰਮਾਣੂ ਅਤੇ ਮਿਜਾਈਲ ਪ੍ਰੋਗਰਾਮ ਦਾ ਮਾਮਲਾ ਵਿਸ਼ਵ ਟਕਰਾਅ ਦਾ ਮੁੱਦਾ ਬਣਿਆ ਹੋਇਆ ਹੈ।
ਅਮਰੀਕਾ, ਜਪਾਨ, ਦੱਖਣ ਕੋਰੀਆ ਅਤੇ ਭਾਰਤ ਨੇ ਵੀ ਉੱਤਰ ਕੋਰੀਆ ਦੇ ਇਸ ਮਾਰੂ ਰੁਝਾਨ ਦੀ ਨਿੰਦਾ ਕੀਤੀ ਹੈ। ਇਹ ਵੀ ਜਿਕਰਯੋਗ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਡੋਕਲਾਮ ਤਣਾਅ ਦੌਰਾਨ ਜਪਾਨ ਨੇ ਖੁੱਲ੍ਹ ਕੇ ਭਾਰਤ ਦੀ ਹਮਾਇਤ ਕੀਤੀ ਸੀ। ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੇ ਦੁਵੱਲੇ ਸਮਝੌਤਿਆਂ ਵਿੱਚ ਐਟਮੀ ਸਮਝੌਤੇ, ਪ੍ਰਮਾਣੂ ਬਿਜਲੀ ਲਈ ਪਲਾਂਟ ਸਥਾਪਤ ਕਰਨ ਸਬੰਧੀ ਮੱਦਦ, ਏਸ਼ੀਆ, ਅਫਰੀਕਾ ਵਿਕਾਸ ਕਾਰੀਡੋਰ, ਰੱਖਿਆ ਸਹਿਯੋਗ, ਸਮੁੰਦਰੀ ਸਹਿਯੋਗ ਸਮੇਤ ਪ੍ਰਮੁੱਖ ਮਾਮਲਿਆਂ ‘ਤੇ ਮਹੱਤਵਪੂਰਨ ਸਮਝੌਤੇ ਹੋਏ। ਜਪਾਨੀ ਪ੍ਰਧਾਨ ਮੰਤਰੀ ਦੇ ਦੋ ਦਿਨਾਂ ਦੌਰੇ ਤੇ ਭਾਰਤ ਪਹੁੰਚਣ ਦੌਰਾਨ ਏਅਰਪੋਰਟ ਉੱਪਰ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਗਲੇ ਮਿਲ ਕੇ ਸਵਾਗਤ ਕੀਤਾ। ਜਪਾਨੀ ਪ੍ਰਧਾਨ ਮੰਤਰੀ ਸ਼ਿੰਜੋਆਬੇ ਦੇ ਨਾਲ ਉਨ੍ਹਾਂ ਦੀ ਪਤਨੀ ਅੱਕੀ ਆਬੇ ਵੀ ਨਾਲ ਆਈ ਹੈ। ਅਹਿਮਦਾਬਾਦ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਸਰਕਾਰੀ ਸਨਮਾਨ ਦਿੱਤਾ ਗਿਆ। ਇਸ ਤੋਂ ਬਾਅਦ ਮੋਦੀ ਅਤੇ ਆਬੇ ਨੇ ਖੁੱਲ੍ਹੀ ਜੀਪ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ ਸ਼ਿੰਜੋ ਆਬੇ ਨੇ ਮੋਦੀ ਸਟਾਈਲ ਜੈਕੇਟ ਅਤੇ ਉਨ੍ਹਾਂ ਦੀ ਪਤਨੀ ਨੇ ਸਲਵਾਰ ਕੁੜਤਾ ਪਾਇਆ ਹੋਇਆ ਸੀ। ਅੱਠ ਕਿਲੋਮੀਟਰ ਲੰਬੇ ਇਸ ਰੋਡ ਸ਼ੋਅ ਦੌਰਾਨ ਲੋਕਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। 14 ਸਤੰਬਰ ਨੂੰ ਸ੍ਰੀ ਨਰਿੰਦਰ ਮੋਦੀ ਅਤੇ ਸ਼ਿੰਜੋ ਆਬੇ ਭਾਰਤ ਦੀ ਸਭ ਤੋਂ ਤੇਜ ਦੌੜਨ ਵਾਲੀ ਬੁਲੇਟ ਟਰੇਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਹੋਰ ਮਹੱਤਵਪੂਰਨ ਸਮਝੌਤੇ ਵੀ ਕੀਤੇ ਜਾਣਗੇ।

Share Button

Leave a Reply

Your email address will not be published. Required fields are marked *