ਜਨ ਕਲਿਆਣ ਯੂਥ ਕਲੱਬ ਵਲੋਂ ਕੀਤੀ ਗਈ ਪੀ.ਜੀ.ਆਈ ਚੰਡੀਗੜ ਲਈ ਲੰਗਰ ਦੀ ਸੇਵਾ

ss1

ਜਨ ਕਲਿਆਣ ਯੂਥ ਕਲੱਬ ਵਲੋਂ ਕੀਤੀ ਗਈ ਪੀ.ਜੀ.ਆਈ ਚੰਡੀਗੜ ਲਈ ਲੰਗਰ ਦੀ ਸੇਵਾ

23-38
ਸ਼੍ਰੀ ਅਨੰਦਪੁਰ ਸਾਹਿਬ, 22 ਜੂਨ (ਸੁਰਿੰਦਰ ਸਿੰਘ ਸੋਨੀ): ਜਨ ਕਲਿਆਣ ਯੂਥ ਕਲੱਬ ਅਨੰਦਪੁਰ ਸਾਹਿਬ ਵਲੋਂ ਅੱਜ ਆਪਣੇ ਪੰਜ ਸਾਲ ਦਾ ਕਾਰਜ ਕਾਲ ਪੂਰਾ ਹੋਣ ਤੇ ਪਿੰਡ ਨਿੱਕੂਵਾਲ ,ਮਟੋਰ ਤੇ ਘੱਟੀਵਾਲ ਦੀ ਸੰਗਤ ਦੇ ਸਹਿਯੋਗ ਨਾਲ ਪੀ.ਜੀ.ਆਈ ਚੰਡੀਗੜ ਲਈ ਲੰਗਰ ਭੇਜਿਆ ਗਿਆ। ਕਲੱਬ ਦੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਕਲੱਬ ਵਲੋਂ ਹਰੇਕ ਸਾਲ ਖੂਨਦਾਨ ਕੈਂਪ ਤੋ ਇਲਾਵਾ ਸਮਾਜ ਭਲਾਈ ਲਈ ਅਨੇਕਾ ਕਾਰਜ ਕੀਤੇ ਜਾਦੇ ਹਨ ਅਤੇ ਅੱਜ ਕਲੱਬ ਦੇ ਪੰਜ ਸਾਲ ਪੂਰੇ ਹੋਣ ਤੇ ਸਮੂਹ ਮੈਂਬਰਾਂ ਨੇ ਪੀ.ਜੀ.ਆਈ ਲੰਗਰ ਲਿਜਾਣ ਦਾ ਫੈਸਲਾ ਕੀਤਾ। ਇਸ ਉਪਰਾਲੇ ਲਈ ਸਾਨੂੰ ਲਾਗਲੇ ਪਿੰਡਾਂ ਵਲੋਂ ਭਰਪੂਰ ਸਹਿਯੋਗ ਮਿਲਿਆ ਜਿਸ ਲਈ ਅਸੀ ਸਮੂੰਹ ਕਲੱਬ ਮੈਂਬਰ ਉਨਾਂ ਦੇ ਧੰਨਵਾਦੀ ਹਾਂ। ਇਸ ਮੋਕੇ ਗੁਰਚਰਨ ਸਿੰਘ ਕਟਵਾਲ, ਡਾਕਟਰ ਆਤਮਾ ਸਿੰਘ ਰਾਣਾ, ਅਮਰਜੀਤ ਸਿੰਘ ਬਿੱਲਾ, ਜਸਵਿੰਦਰ ਸਿੰਘ, ਮਲਕੀਤ ਸਿੰਘ, ਗੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਸਰਤਾਜ ਰਾਣਾ, ਕੁਲਬੀਰ ਸਿੰਘ, ਹਰਜੀਤ ਸਿੰਘ, ਕਮਲਜੀਤ ਸਿੰਘ, ਅਵਤਾਰ ਸਿੰਘ, ਸੋਨੀ ਪਲੰਬਰ, ਛੱਬਲੀ ਸਮੇਤ ਦਰਜਨਾਂ ਨੋਜਵਾਨ ਹਾਜਰ ਸਨ।

Share Button

Leave a Reply

Your email address will not be published. Required fields are marked *