Tue. Jun 25th, 2019

ਜਨੇਵਾ ‘ਚ ਪਾਕਿਸਤਾਨ ਦੀ ਗੁਆਂਢੀ ਮੁਲਕ ਤੋਂ ਆਏ ਲੋਕਾਂ ਨੇ ਹੀ ਖੋਲ੍ਹੀ ਪੋਲ

ਜਨੇਵਾ ‘ਚ ਪਾਕਿਸਤਾਨ ਦੀ ਗੁਆਂਢੀ ਮੁਲਕ ਤੋਂ ਆਏ ਲੋਕਾਂ ਨੇ ਹੀ ਖੋਲ੍ਹੀ ਪੋਲ

ਜਨੇਵਾ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (UNHRC) ਦੇ 40ਵੇਂ ਸ਼ੈਸਨ ‘ਚ ਪੁਲਵਾਮਾ ਅੱਤਵਾਦੀ ਹਮਲੇ ਅਤੇ ਪਾਕਿਸਤਾਨ ‘ਚ ਅੱਤਵਾਦੀ ਕੈਂਪਾਂ ਦਾ ਮਾਮਲਾ ਛਾਇਆ ਰਿਹਾ। ਇਸ ਸ਼ੈਸਨ ‘ਚ ਪਾਕਿਸਤਾਨ ਦੀ ਖ਼ੂਬ ਕਿਰਕਰੀ ਹੋਈ। ਦਰਅਸਲ ਸੋਮਵਾਰ ਨੂੰ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ, ਸਿੰਧ ਅਤੇ ਖ਼ੈਬਰ ਪਖਤੂਨਖਵਾ ਦੇ ਮਨੁੱਖੀ ਅਧਿਕਾਰ ਵਰਕਰਾਂ ਨੇ ਯੂਐੱਨਐੱਚਆਈਸੀ ਦੀ ਬੈਠਕ ‘ਚ ਪਾਕਿਸਤਾਨ ਦੇ ਅੱਤਿਆਚਾਰਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇਨ੍ਹਾਂ ਵਰਕਰਾਂ ਵੱਲੋਂ ਪਾਕਿਸਤਾਨ ‘ਤੇ ਅੱਤਵਾਦ ਨੂੰ ਬੜ੍ਹਾਵਾਂ ਦੇਣ ਦਾ ਦੋਸ਼ ਲਗਾਇਆ ਗਿਆ।

ਪਾਕਿਸਤਾਨ ਤੋਂ ਆਏ ਮਨੁੱਖੀ ਅਧਿਕਾਰ ਦੇ ਵਰਕਰਾਂ ਨੇ ਪ੍ਰੀਸ਼ਦ ਦਾ ਧਿਆਨ ਕੱੜਵਾਦ ਅਤੇ ਅੱਤਵਾਦ ਦੇ ਖ਼ਤਰੇ ‘ਤੇ ਕੇਂਦਰਤ ਕੀਤਾ। ਇਨ੍ਹਾਂ ਵਰਕਰਾਂ ਦਾ ਕਹਿਣਾ ਹੈ ਕਿ ਅੱਤਵਾਦ ਨਾਲ ਪੂਰੀ ਦੁਨੀਆ ਖ਼ਤਰੇ ‘ਚ ਹੈ। ਇਸ ਬੈਠਕ ‘ਚ ਮਕਬੂਜ਼ਾ ਕਸ਼ਮੀਰ ਦੇ ਯੂਨਾਈਟਿਡ ਪੀਪਲਜ਼ ਨੈਸ਼ਨਲ ਪਾਰਟੀ ਦੇ ਪ੍ਰਧਾਨ ਸਰਦਾਰ ਸ਼ੌਕਰ ਅਲੀ ਦੇ ਵਰਕਰ ਸ਼ੌਕਤ ਅਲੀ ਨੇ ਪਾਕਿਸਤਾਨ ਤੋਂ ਅੱਤਵਾਦੀ ਕੈਂਪਾਂ ਨੂੰ ਖ਼ਤਮ ਕਰਨ ਦੀ ਮੰਗ ਕੀਤ ਹੈ। ਅਲੀ ਨੇ ਪਾਕਿਸਤਾਨੀ ਫੌਜ ‘ਤੇ ਇਹ ਦੋਸ਼ ਲਗਾਇਆ ਹੈ ਕਿ ਉਹ ਅੱਤਵਾਦ ਦਾ ਇਸਤੇਮਾਲ ਭਾਰਤ ਖ਼ਿਲਾਫ ਪ੍ਰੌਕਸੀ ਲਈ ਯੁੱਧ ਕਰ ਰਿਹਾ ਹੈ।

ਅਲੀ ਨੇ ਕਿਹਾ ਕਿ ਪਾਕਿਸਤਾਨੀ ਫੌਜ ਪ੍ਰੌਕਸੀ ਯੁੱਧ ਲਈ ਇਨ੍ਹਾਂ ਅੱਤਵਾਦੀਆਂ ਦਾ ਇਸਤੇਮਾਲ ਭਾਰਤ ਖ਼ਿਲਾਫ਼ ਕਰਦਾ ਹੈ। ਇਸ ਲਈ ਅਲੀ ਨੇ ਪਾਕਿਸਤਾਨ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਅਤੇ ਉਸ ਦੇ ਅਫ਼ਸਰ ਸ਼ਰੇਆਮ ਕਸ਼ਮੀਰੀਆਂ ਨੂੰ ਹਲਕੇ ਹਥਿਆਰਾਂ ਦਾ ਇਸਤੇਮਾਲ ਬੰਦ ਕਰਨ ਅਤੇ ਆਤਮਘਾਤੀ ਹਮਲਿਆਂ ਲਈ ਤਿਆਰ ਰਹਿਣ ਲਈ ਕਹਿ ਰਹੇ ਹਨ। ਇਸ ਤਰ੍ਹਾਂ ਨਾਲ ਪਾਕਿ ਫੌਜ ਇਨ੍ਹਾਂ ਅੱਤਵਾਦੀਆਂ ਨੂੰ ਪ੍ਰੇਰਿਤ ਕਰਦੀ ਹੈ। ਇਹ ਖ਼ਤਰਨਾਕ ਸਥਿਤੀ ਹੈ। ਅਲੀ ਨੇ ਕਿਹਾ ਕਿ ਪਾਕਿ ਫੌਜ ਦੇ ਜਨਰਲਾਂ ਵੱਲੋਂ ਇਸ ਦਾ ਖੁੱਲ੍ਹ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਇਕ ਭਿਆਨਕ ਸਥਿਤੀ ਹੈ।

Leave a Reply

Your email address will not be published. Required fields are marked *

%d bloggers like this: