ਜਨਮ ਦਿਨ

ss1

ਜਨਮ ਦਿਨ

ਜਨਮ-ਦਿਨ ਦਾ ਕੀ ਜਸ਼ਨ ਮਨਾੳੁਣਾ ਹੈ।
ਪਲ ਪਲ ਹੋਰ ਸਾਡਾ ਮੌਤ ਨੇੜੇ ਹੋਣਾ ਹੈ।

ਕੲੀਅਾਂ ਤਾੲੀਂ ਚੰਗੀ ਮੌਤ ਨਾਲੋਂ ਜਿੰਦਗੀ
ਕੲੀਅਾਂ ਤਾੲੀਂ ਚੰਗਾ ਮੌਤ ਵਿਅਾਹੁਣਾ ਹੈ।

ਸੂਰਤਾਂ ਸੀਰਤਾਂ ਦਾ ਮੁੱਲ ਕਦੋਂ ਪਾੳੁਂਦੇ ਲੋਕ
ਮੋੲਿਅਾ ਮਨੁੱਖ ਲੱਗੇ ਕਰੂਪ ਵੀ ਸੋਹਣਾ ਹੈ।

ਅਾਸਾਂ ੳੁਮੀਦਾਂ’ਚ ਜਿੰਦਗੀ ਗੁਜ਼ਰ ਗੲੀ
ਹਰ ਕੋੲੀ ੲੇਥੇ ਕੁਝ ਦਿਨ ਦਾ ਪ੍ਰਾਹੁਣਾ ਹੈ।

ਬਾਹਰੋਂ-ਬਾਹਰੀਂ ਅਸੀਂ ਭਾਵੇਂ ਜਿੱਦਾਂ ਦੇ ਹਾਂ
ਮੈਨੂੰ ਪਤੈ ਅੰਦਰੋਂ ਕਿੰਨਾ ਕੁ ਮੈਂ ਸੋਹਣਾ ਹਾਂ।

ਝੋਰੇ ਤੇ ਦੁੱਖ ਯਾਰੋ ਸਭਨਾਂ ਦੇ ਹਿੱਸੇ ਹੁੰਦੇ
ਜੀਅ ਲਵੋ ਜਿਹੜਾ ਚੱਜ ਨਾ ਜਿੳੂਣਾ ਹੈ।

ਮਿਲਿਅਾ ਮੁੱਕਦਰੀਂ ਝੋਲੀ’ਚ ਸਾਂਭ ਲੲੀਂ
ਛੱਡ ‘ਹੀਰੇ’ ਯਾਰਾ! ਹੋਰ ਕੀ ਤੂੰ ਪਾੳੁਣਾ ਹੈ।

ਹੀਰਾ ਸਿੰਘ ਤੂਤ
Mob. 98724-55994

Share Button

Leave a Reply

Your email address will not be published. Required fields are marked *