Sun. Nov 17th, 2019

ਜਨਮ ਦਿਨ ਮੌਕੇ ਨਵਾਂ ਗਾਣੇ ਲੈ ਕੇ ਆਇਆ ਬੋਹਮੀਆ

ਜਨਮ ਦਿਨ ਮੌਕੇ ਨਵਾਂ ਗਾਣੇ ਲੈ ਕੇ ਆਇਆ ਬੋਹਮੀਆ

40 ਸਾਲ ਦੇ ਹੋਏ ਬੋਹੇਮੀਆ, ਜਨਮ ਦਿਨ ਮੌਕੇ ਫੈਨਜ਼ ਨੂੰ ਦਿੱਤਾ ਇਹ ਖਾਸ ਤੋਹਫ਼ਾ,ਪੰਜਾਬੀ ਸੰਗੀਤ ‘ਚ ਰੈਪ ਦੀ ਸ਼ੁਰੂਆਤ ਕਰਨ ਵਾਲੇ ਬੋਹੇਮੀਆ ਦਾ ਅੱਜ 40ਵਾਂ ਜਨਮ ਦਿਨ ਹੈ। ਜਿਸ ਦੌਰਾਨ ਉਹਨਾਂ ਦੇ ਫੈਨਜ਼ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਨੂੰ ਜਨਮਦਿਨ ਦੀਆਂ ਵਧੀਆ ਦੇ ਰਹੇ ਹਨ। ਇਸ ਖਾਸ ਮੌਕੇ ‘ਤੇ ਉਹਨਾਂ ਨੇ ਆਪਣੇ ਫੈਨਜ਼ ਨੂੰ ਖਾਸ ਤੋਹਫ਼ਾ ਦਿੱਤਾ ਹੈ। ਦਰਅਸਲ, ਬੋਹੇਮੀਆ ਆਪਣਾ ਨਵਾਂ ਗੀਤ ਯਸ਼ ਰਾਜ ਬੈਨਰ ਦੇ ਨਾਲ ਲੈ ਕੇ ਆ ਚੁੱਕੇ ਹਨ।

ਤੁਹਾਨੂੰ ਦੱਸ ਦੇਈਏ ਕਿ ਬੋਹੇਮੀਆ ਦਾ ਜਨਮ 15 ਅਕਤੂਬਰ 1979 ‘ਚ ਪਾਕਿਸਤਾਨ ਦੇ ਕਰਾਚੀ ‘ਚ ਹੋਇਆ ਤੇ ਉਹਨਾਂ ਦਾ ਅਸਲ ਨਾਮ ਰੌਜਰ ਡੇਵਿਡ ਹੈ। 13 ਸਾਲ ਦੀ ਉਮਰ ‘ਚ ਪਰਿਵਾਰ ਨਾਲ ਅਮਰੀਕਾ ਗਏ ਬੋਹੇਮੀਆ ਨੇ ਅਮਰੀਕਾ ਦੀਆਂ ਗਲੀਆਂ ‘ਚੋਂ ਹੀ ਮਿਊਜ਼ਿਕ ‘ਚ ਆਪਣਾ ਵੱਖਰਾ ਰੁਤਬਾ ਬਣਾਇਆ।

ਜਦੋ ਬੋਹੇਮੀਆ ਯੂ. ਐੱਸ ਗਏ ਤਾਂ ਉਨ੍ਹਾਂ ਨੂੰ ਪੰਜਾਬੀ ਅਤੇ ਇੰਗਲੀਸ਼ ਭਾਸ਼ਾ ਨਹੀਂ ਆਉਂਦੀ ਸੀ। ਉਨ੍ਹਾਂ ਨੇ ਇਹ ਦੋਵੇਂ ਭਾਸ਼ਾ ਖੁਦ ਸਿੱਖੀਆਂ ਹਨ। ਉਹ ਸ਼ਾਇਰੀ ਦੇ ਵੀ ਬਹੁਤ ਵੱਡੇ ਦੀਵਾਨੇ ਹਨ।

ਬੋਹਿਮੀਆ ਦੇ ਗਾਇਕੀ ਦੀ ਦੀ ਸ਼ੁਰੁਆਤ ਪਹਿਲੀ ਐਲਬਮ ‘ਵਿਚ ਪ੍ਰਦੇਸ਼ਾਂ ਨਾਲ ਕੀਤੀ ਜੋ ਕਿ 2002 ‘ਚ ਰਿਲੀਜ਼ ਕੀਤੀ ਸੀ। ਇਸ ਐਲਬਮ ਨਾਲ ਬੋਹੇਮੀਆ ਨੇ ਪੰਜਾਬੀ ਰੈਪ ਦੀ ਦੁਨੀਆ ‘ਚ ਆਪਣੀ ਪਹਿਚਾਣ ਦਰਜ ਕਰਵਾਈ।

ਉਸ ਤੋਂ ਬਾਅਦ 2006 ‘ਚ ਬੋਹੇਮੀਆ ਦੀ ਐਲਬਮ ‘ਪੈਸਾ, ਨਸ਼ਾ, ਪਿਆਰ’ ਰਿਲੀਜ਼ ਹੋਈ ਜਿਹੜੀ ਕਿ ਪਹਿਲੀ ਅਜਿਹੀ ਪੰਜਾਬੀ ਐਲਬਮ ਬਣੀ ਜਿਸ ‘ਚ ਸਾਰੇ ਗਾਣੇ ਰੈਪ ਗੀਤ ਸਨ।ਬੋਹੇਮੀਆ ਬਾਲੀਵੁੱਡ ਦੀਆਂ ਵੀ ਕਈ ਫਿਲਮਾਂ ‘ਚ ਗੀਤ ਗਾ ਚੁੱਕੇ ਹਨ, ਜਿੰਨ੍ਹਾਂ ‘ਚ ‘ਚਾਂਦਨੀ ਚੌਕ ਟੂ ਚਾਈਨਾ’ ਫਿਲਮ ‘ਚ ਟਾਈਟਲ ਸੌਂਗ ‘ਚ ਫੀਚਰ ਕੀਤਾ ਸੀ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: