Wed. Aug 21st, 2019

ਜਨਤਾ ਵਿੱਚ ਖਰੇ ਉਤਰਨ ਲਈ ਲੀਡਰ ਬਦਲਣ ਆਪਣੀ ਸੋਚ

ਜਨਤਾ ਵਿੱਚ ਖਰੇ ਉਤਰਨ ਲਈ ਲੀਡਰ ਬਦਲਣ ਆਪਣੀ ਸੋਚ

ਚੋਣ ਮੈਨੀਫੈਸਟੋ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਉਹਨਾਂ ਵਿੱਚੋਂ ਪੂਰਾ ਕੋਈ ਵੀ ਨਹੀਂ ਹੁੰਦਾ। ਜੇਕਰ ਤੁਸੀਂ ਇਹ ਵਾਅਦੇ ਪੂਰੇ ਨਹੀਂ ਕਰ ਸਕਦੇ ਤਾਂ ਵਾਅਦੇ ਕਰਦੇ ਕਿਉਂ ਹੋ? ਜੇਕਰ ਤੁਸੀਂ ਸਾਫ ਸੁਥਰੀ ਰਾਜਨੀਤੀ ਕਰਦੀ ਹੈ ਤੇ ਲੋਕਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੀਆਂ ਜਰੂਰਤਾਂ ਤੁਸੀਂ ਸਮਝੋ। ਫੇਰ ਤੁਹਾਨੂੰ ਬਹੁਤੇ ਵਾਅਦੇ ਕਰਨੇ ਜਾਂ ਝੂਠ ਬੋਲਣ ਦੀ ਲੋੜ ਨਹੀਂ ਪੈਣੀ। ਪਰ ਸਾਡੇ ਲੀਡਰ ਸਾਡੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਪਣੇ ਹਲਕਿਆਂ ਵਿੱਚ ਆਪਣੇ ਆਪ ਨੂੰ ਵੱਡਾ ਤੇ ਤਾਕਤਵਰ ਦਿਖਾਉਣ ਲਈ ਵੱਡੀਆਂ ਵੱਡੀਆਂ ਰੈਲੀਆਂ ਕਰਦੇ ਹਨ। ਇਹ ਰੈਲੀਆਂ ਸਿਰਫ ਤੇ ਸਿਰਫ ਆਪਣੀ ਤਾਕਤ ਦਿਖਾਉਣ ਲਈ ਆਪਣਾ ਅਸਰ ਰਸੂਖ ਦਿਖਾਉਣ ਲਈ ਕੀਤੀਆਂ ਜਾਂਦੀਆਂ ਹਨ। ਸਭਨਾ ਨੂੰ ਪਤਾ ਹੀ ਹੈ ਕਿ ਇਹਨਾਂ ਰੈਲੀਆਂ ਵਿੱਚ ਇਕੱਠ ਕਿਵੇਂ ਹੁੰਦਾ ਹੈ? ਗਰੀਬਾਂ ਨੂੰ ਦਿਹਾੜੀ ਦੇਕੇ, ਨਸ਼ਾ ਵੰਡ ਕੇ ਭਾਵ ਕਿ ਜੰਗੀ ਪੱਧਰ ਤੇ ਪੈਸਾ ਖਰਚ ਕਰਕੇ ਸਾਡੀ ਜਨਤਾ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾਂਦਾ ਹੈ। ਸਾਡੀਆਂ ਸਾਡੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਕੁੱਲੀ, ਜੁੱਲੀ, ਗੁੱਲੀ ਤੱਕ ਸੀਮਤ ਹਨ, ਹਰ ਇੱਕ ਗਰੀਬ ਦੀ ਲੋੜ ਹਨ। ਜੇਕਰ ਇਹਨਾਂ ਲੋੜਾਂ ਵੱਲ ਧਿਆਨ ਦਿੱਤਾ ਜਾਵੇਗਾ ਬੇਰੁਜ਼ਗਾਰੀ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਬੱਚਿਆਂ ਦੀ ਪੜਾਈ, ਆਵਾਰਾ ਪਸ਼ੂਆਂ ਦੀ ਸਮੱਸਿਆ, ਚੋਰੀਆਂ,ਡਕੈਤੀਆਂ, ਬਲਾਤਕਾਰ , ਨਸ਼ਾ ਇਹ ਸਾਰੀਆਂ ਮੁੱਖ ਸਮੱਸਿਆਵਾਂ ਹਨ, ਸਾਡੇ ਸੂਬੇ ਵਿੱਚ ਰਾਜ ਕਰ ਰਹੀਆਂ ਪਾਰਟੀਆਂ ਵਿਤਕਰੇਬਾਜੀ, ਭੇਦਭਾਵ, ਲੀਡਰਾਂ ਤੇ ਅਮੀਰਾਂ ਦੇ ਬੱਚੇ ਚੰਗੇ ਮਹਿੰਗੇ ਸਕੂਲਾਂ ਵਿੱਚ ਪੜਦੇ ਹਨ, ਜਿਸ ਕਰਕੇ ਸਾਡੇ ਬੱਚਿਆਂ ਵਿੱਚ ਹੀਣ ਭਾਵਨਾ ਪੈਦਾ ਹੁੰਦੀ ਹੈ। ਕਿਸਾਨ ਖੇਤੀ ਵਿੱਚ ਕਮਜੋਰ ਹੋ ਰਿਹੈ, ਕਿਸਾਨ ਖੁਦਕੁਸ਼ੀਆਂ ਕਿਉਂ ਕਰਦੈ, ਸੜਕਾਂ ਤੇ ਗਊਆਂ ਅਤੇ ਡੰਗਰਾਂ ਦਾ ਘੁੰਮਣਾ ਜਿਸ ਨਾਲ ਫਸਲਾਂ ਨਾਲ ਨੁਕਸਾਨ, ਐਕਸੀਡੈਂਟਾਂ ਦਾ ਹੋਣਾ ਜਿਸ ਨਾਲ ਕਈ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਨਸ਼ਾ ਵੱਡੇ ਪੱਧਰ ਤੇ ਵਿਕਦਾ ਹੈ ਤੇ ਇਸ ਦੇ ਆਦੀ ਬਣਕੇ ਸਾਡੇ ਨੌਜਵਾਨ ਪੀੜੀ ਦਰ ਪੀੜੀ ਖਤਮ ਹੋਣ ਦਾ ਖਦਸ਼ਾ ਬਣਿਆ ਪੜ ਲਿਖਕੇ ਰੁਜ਼ਗਾਰ ਨਾ ਮਿਲਣਾ, ਲੜਕੀਆਂ ਨਾਲ ਬਲਾਤਕਾਰ ਆਦਿ ਸਾਡੀਆ ਬਹੁਤ ਹੀ ਗੰਭੀਰ ਸਮੱਸਿਆਵਾਂ ਹਨ ਜਿਹਨਾਂ ਵੱਲ ਸਾਡੀਆਂ ਸਰਕਾਰਾਂ ਸਾਡੇ ਲੀਡਰ ਧਿਆਨ ਨਹੀਂ ਦਿੰਦੇ ਅਤੇ ਨਾ ਹੀ ਇਹਨਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ, ਜੇਕਰ ਇਹਨਾ ਸਾਰੀਆਂ ਸਮੱਸਿਆਵਾਂ ਚੋਂ ਕੁੱਝ ਕੁ ਦਾ ਹੱਲ ਹੋ ਜਾਵੇਗਾ ਤਾਂ ਬਾਕੀ ਦੀਆਂ ਸਮੱਸਿਆਵਾਂ ਆਪ ਹੀ ਖਤਮ ਹੋ ਜਾਣਗੀਆਂ। ਤੇ ਜੇਕਰ ਇਹ ਸਮੱਸਿਆਵਾਂ ਖਤਮ ਹੋ ਜਾਣਗੀਆਂ ਤਾਂ ਲੀਡਰਾਂ ਨੂੰ ਤੇ ਸਾਡੀ ਸਰਕਾਰ ਨੂੰ ਲੋਕ ਸਵਾਲ ਨਹੀਂ ਕਰਨਗੇ।
ਇਹਨਾ ਲੀਡਰਾਂ ਨੂੰ ਰੈਲੀਆਂ ਨਹੀਂ ਕਰਨੀਆਂ ਪੈਣਗੀਆਂ, ਸਵਾਲਾਂ ਦੇ ਜਵਾਬ ਵੀ ਨਹੀਂ ਦੇਣੇ ਪੈਣਗੇ। ਇਹ ਸਵਾਲਾਂ ਦੇ ਜਵਾਬ ਸਾਡੀ ਜਨਤਾ ਨੂੰ ਖੁਦ ਮਿਲ ਜਾਣਗੇ ਪਰ ਸਾਡੇ ਲੋਕਾਂ ਨੂੰ ਵੀ ਇਹਨਾ ਦੇ ਹੱਥਾਂ ਵੱਲ ਝਾਕਣਾ ਛੱਡ ਦੇਣਾ ਚਾਹੀਦਾ ਹੈ। ਜੋ ਸਾਨੂੰ ਇਹ ਕਹਿਕੇ ਸਾਡੇ ਤੇ ਅਹਿਸਾਨ ਕਰਦੇ ਹਨ ਕਿ ਅਸੀਂ ਆਟਾ ਦਾਲ, ਨੀਲੇ ਕਾਰਡ ਬਣਾਕੇ ਤੁਹਾਨੂੰ ਸਹੂਲਤਾਂ ਦੇ ਰਹੇ ਹਾਂ। ਨਹੀਂ ਇਹ ਸਾਡੀ ਭੁੱਲ ਹੈ। ਸਾਨੂੰ ਇਹ ਸਭ ਕੁੱਝ ਨਹੀਂ ਕਰਨਾ ਚਾਹੀਦਾ। ਸਾਨੂੰ ਸਾਡੇ ਬੱਚਿਆਂ ਨੂੰ ਰੁਜ਼ਗਾਰ, ਦੇਸ਼ ਨੂੰ ਨਸ਼ਾ ਮੁਕਤ, ਸਭ ਨੂੰ ਬਰਾਬਰ ਦਾ ਅਧਿਕਾਰ, ਲੀਡਰ ਆਪਣੀਆਂ ਜਾਇਦਾਦਾਂ ਬਣਾਉਣੀਆਂ ਛੱਡ ਦੇਣ ਤੇ ਇਹ ਲੀਡਰ ਸਰਕਾਰੀ ਤੌਰ ਤੇ ਮਿਲਣ ਵਾਲੀਆਂ ਤਨਖਾਹਾਂ, ਭੱਤੇ ਜੋ ਉਹਨਾਂ ਨੂੰ ਮਿਲਦਾ ਹੈ ਉਸੇ ਵਿੱਚ ਹੀ ਗੁਜਾਰਾ ਕਰਨਾ ਚਾਹੀਦਾ ਹੈ। ਇਹਨਾਂ ਦੀ ਲੁੱਟ ਘਸੁੱਟ ਨਾਲ ਦੇਸ਼ ਦੀਆਂ ਜੜਾਂ ਖੋਖਲੀਆਂ ਹੋ ਜਾਂਦੀਆਂ ਹਨ। ਜੇਕਰ ਇਹ ਆਪਣੀ ਮਿਲਣ ਵਾਲੀ ਤਨਖਾਹ ਤੇ ਗੁਜਾਰਾ ਕਰਦੇ ਹਨ ਤਾਂ ਇਸ ਨਾਲ ਸਾਡੇ ਦੇਸ਼ ਦੀ ਨੀਂਹ ਮਜਬੂਤ ਅਤੇ ਪੱਕੀਆਂ ਗਰੀਬ, ਆਮ ਆਦਮੀ ਦਿਹਾੜੀਦਾਰ ਸਭ ਕਾਮਯਾਬ ਹੋ ਜਾਣਗੇ। ਇਹਨਾਂ ਨੂੰ ਸਮਝਣਾ ਚਾਹੀਦੈ ਕਿ ਜੇਕਰ ਇੱਕ ਪੰਜ ਜਾਂ ਸੱਤ ਹਜਾਰ ਨਾਲ ਮਜਦੂਰ ਗੁਜਾਰਾ ਕਰਦਾ ਹੈ ਤਾਂ ਫੇਰ ਇਹਨਾ ਲੀਡਰਾਂ ਦਾ ਡੇਢ ਜਾਂ ਦੋ ਲੱਖ ਰੁਪਏ ਲੈਕੇ ਗੁਜਾਰਾ ਕਿਉਂ ਨਹੀਂ ਹੁੰਦਾ? ਇਸ ਲਈ ਇਹਨਾ ਨੂੰ ਸਬਰ ਕਰਨਾ ਚਾਹੀਦਾ ਹੈ ਅਤੇ ਇਸ ਨਾਲ ਹੀ ਗੁਜਾਰਾ ਕਰਨਾ ਚਾਹੀਦਾ ਹੈ ਜਿਸ ਨਾਲ ਦੇਸ਼ ਦੀ ਸੇਵਾ ਕਰਨ, ਦੇਸ਼ ਨੂੰ ਲੁੱਟਣਾ ਛੱਡਣ ਜਦੋਂ ਇਹਨਾਂ ਚੋਂ ਇਹ ਭੈੜੀਆਂ ਤੇ ਬੁਰੀਆਂ ਆਦਤਾਂ ਖਤਮ ਹੋ ਜਾਣਗੀਆਂ ਤਾਂ ਸਾਡਾ ਹਰ ਨਾਗਰਿਕ ਖੁਸ਼ ਤੇ ਖੁਸ਼ਹਾਲ ਹੋ ਜਾਵੇਗਾ। ਜਿਸ ਕਰਕੇ ਸਾਡੇ ਬੱਚਿਆਂ ਨੂੰ ਇੱਥੇ ਰੁਜਗਾਰ ਮਿਲੇਗਾ, ਵਿਦੇਸ਼ਾਂ ਵਿੱਚ ਜਾਣਾ ਛੱਡ ਦੇਣਗੇ, ਇਸ ਲਈ ਮੇਰੇ ਸੂਬੇ ਦੇ ਲੀਡਰੋਂ ਤੁਸੀਂ ਆਪਣੇ ਆਪ ਵਿੱਚ ਸੁਧਾਰ ਕਰੋ ਉਸ ਜਨਤਾ ਦੀ ਕਦਰ ਕਰੋਂ ਜਿਨਾਂ ਨੇ ਤੁਹਾਨੂੰ ਚੁਣ ਕੇ ਦੇਸ਼ ਦੀ ਵਾਗਡੋਰ ਸੰਭਾਲੀ ਹੈ।
ਜੇਕਰ ਤੁਸੀਂ ਸੁਧਰ ਜਾਵੋਂਗੇ ਤਾਂ ਤੁਹਾਨੂੰ ਲੋਕਾਂ ਦੀਆਂ ਮਿੰਨਤਾਂ ਨਹੀਂ ਕਰਨੀਆਂ ਪੈਣਗੀਆਂ, ਤੁਹਾਨੂੰ ਵਾਰ ਵਾਰ ਚੁਣ ਕੇ ਲੋਕ ਸੇਵਾ ਕਰਨ ਦਾ ਮੌਕਾ ਦੇਣਗੇ, ਬਾਕੀ ਤੁਸੀਂ ਆਪਣੇ ਖਾਨਦਾਨ ਨੂੰ ਰਾਜਨੀਤੀ ਵਿੱਚ ਨਾ ਉਤਾਰੋ ਕਿਸੇ ਹੋਰ ਨੂੰ ਵੀ ਮੌਕਾ ਦੇ ਦਿਓ, ਜੇਕਰ ਤੁਹਾਡੇ ਵਿੱਚ ਕੋਈ ਕਾਬਲੀਅਤ ਹੈ ਤਾਂ ਜਨਤਾ ਤੁਹਾਨੂੰ ਫੇਰ ਮੌਕਾ ਦੇਵੇਗੀ, ਆਓ ਅਸੀਂ ਸਾਰੇ ਰੱਲ ਮਿਲਕੇ ਸਾਡੇ ਦੇਸ਼ ਨੂੰ ਸਾਰੀ ਪ੍ਰਜਾ ਦੀ ਰਾਖੀ ਕਰੀਏ ਇਹ ਤਾਂ ਹੀ ਸੰਭਵ ਹੈ ਜੇਕਰ ਸਾਡੀ ਜਨਤਾ ਲੀਡਰਾਂ ਦੇ ਹੱਥਾਂ ਵੱਲ ਝਾਕਣਾ ਛੱਡਕੇ ਆਪਣੇ ਆਪ ਮਿਹਨਤ ਕਰਨ ਦੀ ਕੋਸ਼ਿਸ਼ ਕਰੇ ਤੇ ਇਹਨਾ ਲੀਡਰਾਂ ਤੋਂ ਰੁਜ਼ਗਾਰ ਦੀ ਮੰਗ ਕਰੀਏ। ਸਾਡਾ ਪੈਸਾ ਇਹਨਾ ਲੀਡਰਾਂ ਦੀਆਂ ਚੋਣਾਂ ਤੇ ਜੋ ਖਰਾਬ ਹੁੰਦਾ ਹੈ ਉਸਨੂੰ ਖਰਾਬ ਕਰਨ ਦੀ ਬਜਾਏ ਇਹ ਪੈਸਾ ਸਾਡੇ ਦੇਸ਼ ਦੀ ਤਰੱਕੀ, ਪੜਾਈ, ਰੁਜ਼ਗਾਰ ਦੇਣ ਤੇ ਲਾਇਆ ਜਾਵੇ। ਜੇਕਰ ਜਨਤਾ ਇਹ ਗੱਲਾਂ ਸਮਝ ਗਈਆਂ ਤਾਂ ਸਾਨੂੰ ਸਾਫ ਸੁਥਰੀ ਸਰਕਾਰ, ਚੰਗੇ ਤੇ ਸਾਫ ਅਕਸ਼ ਵਾਲੇ ਨੇਤਾ ਮਿਲਣਗੇ। ਆਓ ਪ੍ਰਣ ਕਰੀਏ ਆਪਣੀ ਆਵਾਜ਼ ਨੂੰ ਬੁਲੰਦ ਕਰੀਏ ਤੇ ਸੁਚੇਤ ਰਹੀਏ। ਇਹਨਾਂ ਗੁੰਮਰਾਹ ਕਰਨ ਵਾਲੇ ਲੋਕਾਂ ਤੋਂ। ਜੇਕਰ ਅਸੀਂ ਸੰਭਲ ਗਏ ਜਾਂ ਸਾਡੇ ਲੀਡਰਾਂ ਵਿੱਚ ਕੋਈ ਸੁਧਾਰ ਆ ਗਿਆ ਤਾਂ ਇਹਨਾਂ ਤੋਂ ਕੋਈ ਸਵਾਲ ਨਹੀਂ ਪੁੱਛੇਗਾ।

ਐਚ.ਐਸ. ਵੈਦ
ਭੁੱਚੋ ਮੰਡੀ
94632-59121

Leave a Reply

Your email address will not be published. Required fields are marked *

%d bloggers like this: