ਜਦ ਤੂੰ ਹੁੰਦਾ ਕੋਲ ਸੀ ਬਾਪੂ….

ss1

ਜਦ ਤੂੰ ਹੁੰਦਾ ਕੋਲ ਸੀ ਬਾਪੂ….

ਕਿੰਨੇ ਚੰਗੇ ਦਿਨ ਉਦੋਂ ਸੀ,
ਜਦ ਤੂੰ ਹੁੰਦਾ ਕੋਲ ਸੀ ਬਾਪੂ।
ਗੱਲ ਜ਼ੁਬਾਨ ਤੇ ਆਉਣ ਤੋਂ ਪਹਿਲਾਂ
ਪੂਰੇ ਕਰਦਾ ਬੋਲ ਸੀ ਬਾਪੂ।…..

ਤੇਰੇ ਜਾਵਣ ਪਿੱਛੋਂ ਮਨ ਦੇ ,
ਸੁਪਨੇ ਦਿੱਤੇ ਰੋਲ ਸੀ ਬਾਪੂ।
ਜਿਸਦੇ ਸਿਰ ਤੇ ਕਰੀਆਂ ਐਸ਼ਾਂ,
ਲੱਭਾਂ ਉਹ ਅਨਮੋਲ ਸੀ ਬਾਪੂ।
ਕਿੰਨੇ ਚੰਗੇ ਦਿਨ ਉਦੋਂ ਸੀ…….

ਚੇਤੇ ਕਰਕੇ ਅੱਖਾਂ ਭਰੀਆਂ,
ਦਿਲ ਵਿੱਚ ਪੈਂਦਾ ਹੌਲ ਸੀ ਬਾਪੂ।
ਰਿਸ਼ਤੇ ਨਾਤੇ ਚੂਰ ਹੋ ਗਏ,
ਕਰਦੇ ਅੱਜ ਮਖੌਲ ਸੀ ਬਾਪੂ।
ਕਿੰਨੇ ਚੰਗੇ ਦਿਨ ਉਦੋਂ ਸੀ……

ਕਰਦੀ ਨਿੱਤ ਉਡੀਕਾਂ ਖੜਕੇ,
ਤਸਵੀਰ ਤੇਰੀ ਹੱਥਾਂ ਵਿੱਚ ਫੜਕੇ।
ਸੁੱਖੀ,,ਹੁਣ ਨਹੀਂ ਮਿਲਣਾ ਤੈਨੂੰ,,
ਕਿੱਥੇ ਰਹੀਂ ਏਂ ਟੋਲ ਨੀਂ ਬਾਪੂ।
ਕਿੰਨੇ ਚੰਗੇ ਦਿਨ ਉਦੋਂ ਸੀ,
ਜਦ ਤੂੰ ਹੁੰਦਾ ਕੋਲ ਸੀ ਬਾਪੂ……

(ਆਪਣੇ ਪਾਪਾ ਨੂੰ ਯਾਦ ਕਰਦਿਆਂ)
ਸਤਵੰਤ ਕੌਰ ਸੁੱਖੀ ਭਾਦਲਾ।

Share Button

Leave a Reply

Your email address will not be published. Required fields are marked *