ਜਦ ਤਪਾ ਵਿਖੇ ਕੈਪਟਨ ਨੇ ਕਿਹਾ ਗੋ-ਬੈਕ

ss1

ਜਦ ਤਪਾ ਵਿਖੇ ਕੈਪਟਨ ਨੇ ਕਿਹਾ ਗੋ-ਬੈਕ

 

ਤਪਾ ਮੰਡੀ, 13 ਜੁਲਾਈ (ਨਰੇਸ਼ ਗਰਗ) ਪੰਜਾਬ ਕਾਂਗਰਸ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਲਕਾ ਭਦੌੜ ਅੰਦਰ ਪਾਈ ਫੇਰੀ ਨੇ ਅਨੇਕਾਂ ਉਲਝਣਾ ਖੜ੍ਹੀਆਂ ਕਰ ਦਿੱਤੀਆਂ ਹਨ। ਜਿੱਥੇ ਹਲਕਾ ਵਿਧਾਇਕ ਜਨਾਬ ਮੁਹੰਮਦ ਸਦੀਕ ਦਾ ਕੁਝ ਵਰਕਰਾਂ ਵੱਲੋਂ ਵਿਰੋਧ ਕਰਕੇ ਰੈਲੀ ਨੂੰ ਸਾਬੋਤਾਜ ਕਰਨ ਦੇ ਯਤਨ ਕੀਤੇ ਜਾ ਰਹੇ ਸਨ, ਉਥੇ ਹਲਕਾ ਵਿਧਾਇਕ ਦੀ ਸਖ਼ਤ ਮੇਹਨਤ ਨਾਲ ਹੋਈ ਸਫਲ ਕਾਨਫਰੰਸ ਨੇ ਗੁੱਟਬੰਦੀ ਪੈਦਾ ਕਰਨ ਵਾਲਿਆਂ ਦੀ ਕੋਈ ਸੁਣਵਾਈ ਨਹੀਂ ਹੋਈ। ਸਥਾਨਕ ਮੰਡੀ ਦੇ ਇੱਕ ਕਾਂਗਰਸੀ ਆਗੂ ਵੱਲੋਂ ਸਮਾਗਮ ਦੌਰਾਨ ਕੀਤੀ ਨਾਅਰੇਬਾਜ਼ੀ ਕਾਰਨ ਸ੍ਰ ਕੈਪਟਨ ਦੀ ਨਰਾਜਗੀ ਵੇਖਕੇ ਸ਼ਹਿਰ ਅੰਦਰ ਬਹੁਤ ਚਰਚਾ ਚੱਲ ਰਹੀ ਹੈ। ਹੋਇਆ ਇੰਝ ਕਿ ਸਟੇਜ ਉਪਰ ਚੜ੍ਹਨ ਨੂੰ ਲੈਕੇ ਹਲਕਾ ਵਿਧਾਇਕ ਦੇ ਕੁਝ ਵਿਰੋਧੀ ਗੁੱਟ ਦੇ ਵਿਅਕਤੀਆਂ ਨੇ ਹੰਗਾਮਾਂ ਕੀਤਾ। ਜਿਸਨੂੰ ਕੈਪਟਨ ਅਮਰਿੰਦਰ ਚੰਗੀ ਤਰਾਂ ਵੇਖ ਰਹੇ ਸਨ। ਸਮਾਪਤੀ ਉਪਰੰਤ ਉਪਰੋਕਤ ਨੇ ਜਦ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਚਾਹਿਆ ਤਾਂ ਉਨ੍ਹਾਂ ਨੇ ਅੰਗਰੇਜ਼ੀ ਵਿੱਚ ਧੜਾਧੜ ਕਾਫੀ ਸ਼ਬਦ ਬੋਲਕੇ ਉਕਤ ਵਿਅਕਤੀਆਂ ਨੇ ਵਾਪਸ ਮੁੜਨਾਂ ਹੀ ਪਿਆ।

Share Button

Leave a Reply

Your email address will not be published. Required fields are marked *