ਜਦੋ ਪੁਲਿਸ ਦੀ ਹਾਜਰੀ ਵਿਚ ਮੁਲਜ਼ਮ ਹੋਇਆ ਰੱਫੂ ਚੱਕਰ

ss1

ਜਦੋ ਪੁਲਿਸ ਦੀ ਹਾਜਰੀ ਵਿਚ ਮੁਲਜ਼ਮ ਹੋਇਆ ਰੱਫੂ ਚੱਕਰ

ਤਪਾ ਮੰਡੀ,18 ਮਈ (ਨਰੇਸ਼ ਗਰਗ) ਪੁਲਿਸ ਦੀ ਅਣਗਹਿਲੀ ਉਸ ਸਮੇ ਦੇਖਣ ਨੂੰ ਮਿਲੀ ਜਦੋਂ ਪੁਲਿਸ ਦੀ ਹਾਜ਼ਰੀ ਵਿਚ ਮੁਲਜਮ ਐੱਸ.ਡੀ.ਐੱਮ.ਦਫਤਰ ਤਪਾ ਤੋਂ ਰੱਫੂ ਚੱਕਰ ਹੋ ਗਿਆ। ਭਰੋਸੇਯੋਗ ਸੂਤਰਾ ਤੋਂ ਮਿਲੀ ਸੂਚਨਾ ਮੁਤਾਬਕ ਮੁਲਜਮ ਬਲਦੇਵ ਸਿੰਘ ਵਾਸੀ ਰੂੜੇਕੇ ਕਲਾਂ ਦੀ 107/151 ਦੀ ਜਮਾਨਤ ਕਰਵਾਉਣ ਲਈ ਥਾਣਾ ਰੂੜੇਕੇ ਕਲਾਂ ਪੁਲਿਸ ਐੱਸ.ਡੀ.ਐੱਮ.ਦਫਤਰ ਤਪਾ ਵਿਖੇ ਆਈ, ਪਰ ਉਸ ਸਮੇ ਪੁਿਲਸ ਮੁਲਜਮਾ ਨੂੰ ਹੱਥਾਂ- ਪੈਰਾਂ ਦੀ ਪੈ ਗਈ ਜਦੋਂ ਮੁਲਜਮ ਪੁਲਿਸ ਤੋਂ ਨਜਰ ਚਰਾੳਂੁਦਾ ਹੋਇਆ ਰਫੂ ਚੱਕਰ ਹੋ ਗਿਆ। ਜਿਸ ਨੂੰ ਲੱਭਣ ਲਈ ਪੁਲਿਸ ਮੁਲਾਜਮਾਂ ਵਿਚ ਹਫੜਾ- ਦਫੜੀ ਮੱਚ ਗਈ,ਪਰ ਕੁਝ ਸਮੇ ਬਾਅਦ ਮੁਲਜਮ ਨੂੰ ਕਾਬੂ ਕਰ ਲਿਆ ਗਿਆ। ਦੱਸਣਯੋਗ ਹੈ ਕਿ ਪੁਲਿਸ ਮੁਲਾਜਮਾਂ ਦੀ ਘੱਟ ਗਿਣਤੀ ਤੇ ਅਪਰਾਧ ਕਰਨ ਵਾਲੇ ਵਿਅਕਤੀਆਂ ਦੇ ਵਾਧੇ ਕਾਰਣ ਪੰਜਾਬ ਸਰਕਾਰ ਨੂੰ ਪੁਲਿਸ ਦੀ ਭਰਤੀ ਵਧਾਉਣ ਪ੍ਰਤੀ ਸੋਚਣ ਦੀ ਲੋੜ ਹੈ.
ਇਸ ਸਬੰਧੀ ਜਦੋਂ ਥਾਣਾ ਮੁਖੀ ਰੂੜੇਕੇ ਕਲਾਂ ਨਾਲ ਗੱਲ ਕੀਤੀ ਤਾਂ ਉਨਾਂ ਨੇ ਪਹਿਲਾ ਹਾਂ ਭਰੀ ਤੇ ਮੁਲਜਮ ਦਾ ਨਾਮ ਦੱਸ ਦਿੱਤਾ ਫਿਰ ਬਾਅਦ ਵਿਚ ਗੱਲ ਤੋਂ ਟਾਲਾ ਵਟਦੇ ਹੋਏ ਕਿਹਾ ਕਿ ਸਾਡੇ ਕੋਲ ਅਜੇਹੀ ਕੋਈ ਵੀ ਸੂਚਨਾ ਨਹੀ ਹੈ। ਸਾਡੇ ਕੋਲ ਜਿੰਨੇ ਵੀ ਜਮਾਨਤੀ ਸਨ ਉਨਾਂ ਦੀ ਰਿਪੋਰਟ ਸਾਡੇ ਕੋਲ ਹੈ।

Share Button

Leave a Reply

Your email address will not be published. Required fields are marked *