Wed. Apr 24th, 2019

ਜਦੋ ਖੁਸ਼ੀਆਂ ਵਾਲਾ ਮਾਹੌਲ ਮਾਤਮ ‘ਚ ਬਦਲਿਆ, ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ

ਜਦੋ ਖੁਸ਼ੀਆਂ ਵਾਲਾ ਮਾਹੌਲ ਮਾਤਮ ‘ਚ ਬਦਲਿਆ, ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ

ਜੰਡਿਆਲਾ ਗੁਰੂ 29 ਨਵੰਬਰ ਵਰਿੰਦਰ ਸਿੰਘ :- ਅੱਜ ਸਵੇਰੇ ਪਿੰਡ ਛਾਪਾਰਾਮ ਸਿੰਘ ਦੇ ਬਾਹਰਵਾਰ ਦੋ ਨੌਜਵਾਨਾਂ ਦੀਆਂ ਬੇਰਹਿਮੀ ਨਾਲ ਵੱਢ ਟੁਕ ਕੀਤੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ । ਸਵੇਰੇ ਪਤਾ ਲੱਗਣ ਤੇ ਐਸ ਐਸ ਪੀ ਦਿਹਾਤੀ ਪਰਮਪਾਲ ਸਿੰਘ, ਐਸ ਪੀ ਡੀ ਹਰਪਾਲ ਸਿੰਘ, ਦੀ ਐਸ ਪੀ ਡੀ ਹਰਪ੍ਰੀਤ ਸਿੰਘ, ਡੀ ਐਸ ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ, ਐਸ ਐਚ ਉ ਜੰਡਿਆਲਾ ਹਰਪਾਲ ਸਿੰਘ, ਐਸ ਐਚ ਉ ਕਿਰਨਦੀਪ ਸਿੰਘ ਸੰਧੂ, ਐਸ ਐਚ ਉ ਅਮਨਦੀਪ ਸਿੰਘ, ਸੁਖਵੰਤ ਸਿੰਘ ਚੌਂਕੀ ਇੰਚਾਰਜ ਅਤੇ ਹੋਰ ਭਾਰੀ ਮਾਤਰਾ ਵਿਚ ਪੁਲਿਸ ਪਹੁੰਚ ਗਈ ਸੀ । ਮੌਕੇ ਤੋਂ ਇਕੱਤਰ ਕੀਤੀ ਅਤੇ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਿਰਤਕ ਗੁਰਪ੍ਰੀਤ ਸਿੰਘ ਗੋਪੀ ਅਤੇ ਮਨਦੀਪ ਸਿੰਘ ਨਿੱਕਾ ਦੋਨੋ ਦੋਸਤ ਜੋ ਗਲੀ ਨੰਬਰ 5 ਮਕਬੂਲਪੁਰਾ ਅੰਮ੍ਰਿਤਸਰ ਦੇ ਵਸਨੀਕ ਸਨ । ਮਿਰਤਕਾ ਦੇ ਮੌਕੇ ਤੇ ਪਹੁੰਚੇ ਵਾਰਸਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਸਾਲੇ ਦਾ ਅੱਜ ਸ਼ਗਨ ਅਤੇ ਕਲ ਬਰਾਤ ਰਵਾਨਾ ਹੋਣੀ ਸੀ ਜਿਸ ਕਰਕੇ ਘਰ ਵਿਚ ਖੁਸ਼ੀਆਂ ਦਾ ਮਾਹੌਲ ਸੀ ਪਰ ਇਹ ਹਾਦਸਾ ਵਾਪਰਨ ਤੇ ਘਰ ਵਿਚ ਮਾਤਮ ਛਾ ਗਿਆ ।

ਪਰਿਵਾਰਿਕ ਮੈਂਬਰਾਂ ਨੇ ਦਰਦਨਾਕ ਦਾਸਤਾਨ ਸੁਣਾਉਂਦੇ ਦੱਸਿਆ ਕਿ ਦੋਨੋ ਦੋਸਤ ਕੱਲ੍ਹ ਘਰ ਤੋਂ ਨਵੇਂ ਕੱਪੜੇ ਖਰੀਦਣ ਲਈ ਮੋਟਰਸਾਈਕਲ ਤੇ ਗਏ ਸਨ ਪਰ ਪਤਾ ਨਹੀਂ ਲੱਗ ਰਿਹਾ ਕਿ ਇਹ ਦੋਨੋ ਪਿੰਡ ਛਾਪਾਰਾਮ ਸਿੰਘ ਵਲ ਕਿਸ ਤਰ੍ਹਾਂ ਪਹੁੰਚ ਗਏ । ਉਹਨਾਂ ਕਿਹਾ ਕਿ ਸਾਡੀ ਕਿਸੇ ਨਾਲ ਵੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ । ਇਸ ਖੌਫਨਾਕ ਘਟਨਾ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ । ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਮੌਕੇ ਤੇ ਪਹੁੰਚੇ ਪੁਲਿਸ ਦੇ ਉਚ ਅਧਿਕਾਰੀਆਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਪੁਲਿਸ ਸਟੇਸ਼ਨ ਜਾੰੰਡਿਆਲਾ ਗੁਰੂ ਧਾਾਰਾ 302 ਪੜਤਾਲ ਕਰ ਰਹੀ ਹੈ ਅਤੇ ਜਲਦੀ ਹੀ ਕਾਤਿਲਾਂ ਨੂੰ ਹਿਰਾਸਤ ਵਿਚ ਲਿਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: