ਜਦੋ ਅਕਾਲੀ ਵਿਧਾਇਕ ਦੇ ਸਟੀਕਰ ਪੀਣ ਵਾਲੇ ਪਾਣੀ ਦੇ ਪਲਾਸਟਿਕ ਗਲਾਸਾਂ ਉੱਪਰ ਵੇਖ ਲੋਕ ਹੋਏ ਹੈਰਾਨ

ਜਦੋ ਅਕਾਲੀ ਵਿਧਾਇਕ ਦੇ ਸਟੀਕਰ ਪੀਣ ਵਾਲੇ ਪਾਣੀ ਦੇ ਪਲਾਸਟਿਕ ਗਲਾਸਾਂ ਉੱਪਰ ਵੇਖ ਲੋਕ ਹੋਏ ਹੈਰਾਨ
ਗੁਰਦਾਸ ਮਾਨ ਨੇ ਆਪਣੇ ਫਨ ਦੇ ਜੌਹਰ ਵਿਖਾ ਕੇ ਮੇਲਾ ਲੁੱਟਿਆ

fdk-4ਫ਼ਰੀਦਕੋਟ 24 ਸਤੰਬਰ ( ਜਗਦੀਸ਼ ਕੁਮਾਰ ਬਾਂਬਾ ) ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਆਖਰੀ ਦਿਨ ਨਹਿਰੂ ਸਟੇਡੀਅਮ ਵਿਖੇ ਪੰਜਾਬੀ ਗਾਇਕ ਗੁਰਦਾਸ ਨੇ ਨੇ ਜਿਓ ਹੀ ਆਪਣੇ ਫਨ ਦੇ ਜੌਹਰ ਵਿਖਾਉਣੇ ਸ਼ੁਰੂ ਕੀਤੇ ਤਾਂ ਹਰ ਪਾਸੇ ਲੋਕ ਆਪਣੋ ਆਪਣੀਆਂ ਕੁਰਸੀਆਂ ਉੱਪਰ ਖੜ ਕੇ ਨੱਚਣ ਲਈ ਮਜਬੂਰ ਹੋ ਗਏ ‘ਤੇ ਇਸੇ ਦੌਰਾਨ ਹੀ ਪਿਆਸੇ ਮੇਲੀਆਂ ਨੂੰ ਜਦੋਂ ਪਾਣੀ ਵਰਤਾਉਣਾ ਸ਼ੁਰੂ ਕੀਤਾ ਤਾਂ ਲੋਕ ਇਕਦੰਮ ਹੈਰਾਨ ਜਿਹੇ ਹੋ ਗਏ,ਕਿਉਂਕਿ ਪਾਣੀ ਦੇ ਪਲਾਸਟਿਕ ਗਲਾਸਾ ਉੱਪਰ ਅਕਾਲੀ ਵਿਧਾਇਕ ਵੱਲੋਂ ਆਪਣੇ ਸਟੀਕਰ ਲਗਾਏ ਗਏ ਸਨ,ਜਿਸ ਕਰਕੇ ਲੋਕ ਹੱਕੇ ਬੱਕੇ ਰਹਿ ਗਏ ‘ਤੇ ਇਹ ਕਹਿੰਦੇ ਸੁਣੇ ਗਏ ਕਿ ਵਿਧਾਇਕ ਸਾਹਿਬ ਵੱਲੋਂ ਅਜਿਹਾ ਕਿਓ ਕੀਤਾ ਗਿਆ ਹੈ ਇਹ ਸਮਝ ਤੋਂ ਬਾਹਰ ਹੈ । ਊਧਰ ਦੂਜੇ ਪਾਸੇ ਸਟਾਰ ਨਾਈਟ ਵਿੱਚ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਬਾਬਾ ਫਰੀਦ ਸਭਿਆਚਾਰਕ ਸੁਸਾਇਟੀ ਫਰੀਦਕੋਟ ਸ. ਮਾਲਵਿੰਦਰ ਸਿੰਘ ਜੱਗੀ ਸਮੇਤ ਅਕਾਲੀ ਵਿਧਾਇਕ ਦੀਪ ਮਲਹੋਤਰਾ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ। ਪੰਜਾਬ ਦੇ ਸਿਰਮੌਰ ਪੰਜਾਬੀ ਗਾਇਕ ਗੁਰਦਾਸ ਮਾਨ, ਜਿੰਨਾਂ ਨੇ ਬਿਹਤਰੀਨ ਕਲਾ ਦਾ ਮੁਜ਼ਾਹਰਾ ਕਰਦਿਆਂ ਗੀਤਾਂ ਦੀ ਛਹਿਬਰ ਲਾ ਦਿੱਤੀ ਅਤੇ ਦਰਸ਼ਕਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਢਾਈ ਘੰਟੇ ਚੱਲੇ ਇਸ ਪ੍ਰੋਗਰਾਮ ਵਿੱਚ ਵਿੱਚ ਮਾਨ ਨੇ ਸਰੋਤਿਆਂ ਦੀ ਹਰ ਫ਼ਰਮਾਇਸ਼ ਪੂਰੀ ਕੀਤੀ। ਐਮ.ਐਲ.ਏ ਦੀਪ ਮਲਹੋਤਰਾ ਨੇ ਕਿਹਾ ਕਿ ਆਗਮਨ ਪੁਰਬ ਦੇ ਸਮਾਗਮਾਂ ਦੌਰਾਨ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਸਮਾਜ ਨਾਲ ਸਬੰਧਤ ਸੈਮੀਨਾਰ, ਕਵੀ ਦਰਬਾਰ, ਪੁਸਤਕ ਮੇਲਾ, ਖੇਡਾਂ ਤੇ ਹੋਰ ਗਤੀਵਿਧੀਆਂ ਕਰਵਾਈਆਂ ਗਈਆ। ਇਸ ਮੌਕੇ ਉੱਪ ਕੁੱਲਪਤੀ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਡਾ. ਰਾਜ ਬਹਾਦਰ, ਐਮ ਐਲ ਏ ਕੋਟਕਪੂਰਾ ਸ. ਮਨਤਾਰ ਸਿੰਘ ਬਰਾੜ, ਚੇਅਰਮੈਨ ਜਿਲਾ ਯੋਜਨਾ ਬੋਰਡ ਸ. ਹਰਜੀਤ ਸਿੰਘ ਭੋਲੂਵਾਲਾ, ਸ੍ਰੀਮਤੀ ਗੁਰਬਿੰਦਰ ਕੌਰ ਭੋਲੂਵਾਲਾ ਮੈਂਬਰ ਐਸ ਜੀ ਪੀ ਸੀ, ਜਿਲਾ ਪ੍ਰਧਾਨ ਬੀ.ਜੇ.ਪੀ ਸ੍ਰੀਮਤੀ ਸੁਨੀਤਾ ਗਰਗ, ਪ੍ਰਧਾਨ ਨਗਰ ਕੌਂਸਲ ਕੋਟਕਪੂਰਾ ਮੋਹਣ ਸਿੰਘ ਮੱਤਾ ਵੀ ਹਾਜਰ ਸਨ। ਮੇਲੇ ਦੇ ਆਖਿਰ ਵਿੱਚ ਆਤਿਸ਼ਬਾਜੀ ਦਾ ਮਨਮੋਹਕ ਨਜ਼ਾਰਾ ਦੇਖਣ ਵਾਲਾ ਹੀ ਸੀ।

Share Button

Leave a Reply

Your email address will not be published. Required fields are marked *

%d bloggers like this: