Sun. Sep 22nd, 2019

ਜਦੋਂ ਮੈਂ ਕੁੜੀ ਬਣਿਆ !

ਜਦੋਂ ਮੈਂ ਕੁੜੀ ਬਣਿਆ !

ਮੈਨੂੰ ਸਾਹਿਤਕ ਖੇਤਰ ਨਾਲ ਜੁੜਿਆ ਲਗਭਗ 10 ਸਾਲ ਦਾ ਸਮਾਂ ਹੋ ਗਿਆ ਇਹਨਾਂ ਸਾਲਾਂ ਦੋਰਾਨ ਬਹੁਤ ਤਰਾਂ ਦੇ ਇਨਸਾਨਾਂ ਨਾਲ ਵਾਹ ਪਿਆ ਕਈ ਚੰਗੇ ਮਾੜੇ ਤਜ਼ਰਬੇ ਵੀ ਹੋਏ।ਸਾਹਿਤ ਪੜਦਿਆਂ ਮੈਂਨੂੰ ਵੀ ਲਿਖਣ ਦਾ ਸ਼ੋਂਕ ਪੈ ਗਿਆ ਮੈ ਪਹਿਲਾ-ਪਹਿਲਾ ਗਜ਼ਲਾਂ ਕਵਿਤਾਵਾਂ ਤੇ ਸ਼ੇਅਰ ਵਗੈਰਾ ਲਿਖੇ ਤੇ ਫਿਰ ਅਖਬਾਰਾਂ ਰਸਾਲੇ ਦੇਖ ਕੇ ਮੇਰਾ ਵੀ ਦਿਲ ਕੀਤਾ ਕਿ ਮੈ ਵੀ ਆਪਣੀਆਂ ਰਚਨਾਵਾਂ ਕਿਤੇ ਪ੍ਰਕਾਸ਼ਿਤ ਕਰਵਾਂਵਾਂ ਹੋਲੀ-ਹੋਲੀ ਮੇਰੀਆਂ ਰਚਨਾਵਾਂ ਵੀ ਛਪਣ ਲੱਗੀਆਂ ਹੁਣ ਗੱਲ ਕਰਦੇ ਹਾਂ ਉਸ ਵਿਸ਼ੇ ਬਾਰੇ ਜਿਸ ਤੇ ਇਹ ਲੇਖ ਲਿਖਿਆ ਹੈ।ਇਸ ਲੇਖ ਨੂੰ ਪੜਕੇ ਉਹ ਲੋਕ ਤਾਂ ਮੇਰੇ ਤੇ ਬਥੇਰਾ ਔਖੇ ਭਾਰੇ ਹੋਣਗੇ ਜਿਹੜੀ ਸੋਚ ਵਾਲੇ ਲੋਕਾਂ ਦੀ ਗੱਲ ਮੈ ਇਸ ਲੇਖ ਵਿੱਚ ਕਰਾਗਾਂ ਤਾਂ ਗੱਲ ਕਰਦੇ ਹਾਂ ਕਿਸੇ ਲੇਖਕ ਦੀ ਕੋਈ ਰਚਨਾ ਪੜ ਕੇ ਹੋਂਸਲਾ ਅਫਜਾਈ ਕਰਨ ਵਾਲਿਆਂ ਦੀ ਜਿਹੜੇ ਕਿਸੇ ਮੁੰਡੇ ਨੂੰ ਕਿਵੇ ਹਂੋਸਲਾ ਦਿੰਦੇ ਹਨ ਤੇ ਕਿਸੇ ਕੁੜੀ ਨੂੰ ਕਿਵੇ ਜੇਕਰ ਕਿਸੇ ਮੁੰਡੇ ਨੰ ਕੋਈ ਰਚਨਾ ਪੜਕੇ ਫੋਨ ਕਰਦਾ ਹੈ ਤਾਂ ਉਹ ਬਹੁਤ ਸੂਝਵਾਨ ਚੰਗੀ ਨਰੋਈ ਸਾਹਿਤਕ ਸੋਚ ਰੱਖਣ ਵਾਲਾ ਜਾਂ ਫਿਰ ਸਾਹਿਤਕ ਖੇਤਰ ਨਾਲ ਸੰਬੰਧ ਰੱਖਣ ਨਾਲਾ ਇਨਸਾਨ ਹੀ ਕਰੇਗਾ ਤੇ ਦੂਜੇ ਪਾਸੇ ਉਹ ਲੋਕ ਹਨ ਜਿੰਨਾਂ ਨੇ ਸਿਰਫ ਤੇ ਸਿਰਫ ਲਿਖਣ ਵਾਲੀਆਂ ਕੁੜੀਆਂ ਨੂੰ ਫੋਨ ਕਰਕੇ ਹੋਸਲਾਂ ਦੇਣ ਦਾ ਠੇਕਾ ਲਿਆ ਹੋਇਆ।ਬਹੁਤ ਵਾਰੀ ਇਹ ਗੱਲ ਦੇਖਣ ਨੂੰ ਮਿਲੀ ਹੈ ਕਿ ਕਿਸੇ ਮੁੰਡੇ ਨੇ ਕੋਈ ਵੀ ਰਚਨਾਂ ਜਿੰਨੀ ਮਰਜੀ ਵਧੀਆ ਲਿਖੀ ਹੋਵੇ ਉਸ ਨੂੰ ਬਹੁਤ ਘੱਟ ਲੋਕ ਫੋਨ ਕਰਕੇ ਸਲਾਉਣਗੇ ਜਿਸ ਵਿੱਚ ਉਸਦੇ ਦੋਸਤ ਮਿੱਤਰ ਜਾਂ ਫਿਰ ਚੰਗੇ ਸੁਲਝੇ ਹੋਏ ਲੇਖਕ ਤੇ ਇਸ ਦੇ ਉਲਟ ਜਦ ਕੋਈ ਰਚਨਾ ਕਿਸੇ ਕੁੜੀ ਵੱਲੋਂ ਲਿਖੀ ਗਈ ਹੋਵੇ ਤਾਂ ਉਸਨੂੰ ਕਿੰਨੇ ਕੁ ਲੋਕ ਫੋਨ ਕਰਦੇ ਹਨ ਕੋਈ ਗਿਣਤੀ ਨਹੀ ਤੇ ਫਿਰ ਕਿਸੇ ਕੁੜੀ ਨੂੰ ਫੋਨ ਕਰਕੇ ਹੋਸਲਾਂ ਦੇਣ ਵਾਲੇ ਉਸਦੀ ਰਚਨਾਂ ਦੀ ਤਾਰੀਫ ਕਰਕੇ ਚੰਗੀਆਂ ਚੰਗੀਆਂ ਗੱਲਾਂ ਕਰਕੇ ਫਿਰ ਕਿਹੜੀਆਂ ਗੱਲਾਂ ਤੇ ਆ ਜਾਂਦੇ ਹਨ ਇਹੀ ਅੱਜ ਇਸ ਲੇਖ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਐ।ਇਹ ਸਾਰਾ ਕੁਝ ਮੈਂ ਐਂਵੇ ਹੀ ਨਹੀ ਲਿਖ ਰਿਹਾ ਬਲਕਿ ਜੋ ਕੁਝ ਮੈ ਦੇਖਿਆ ਸੁਣਿਆ ੳਹੀ ਕੁਝ ਹੈ।
ਸਾਹਿਤਕ ਖੇਤਰ ਵਿੱਚ ਵਿਚਰਦਿਆਂ ਮੇਰੇ ਬਹੁਤ ਸਾਰੇ ਚੰਗੇ ਸਾਹਿਤਕ ਦੋਸਤ ਵੀ ਬਣੇ ਜਦ ਕਿਤੇ ਕਿਸੇ ਸਮਾਗਮ ਤੇ ਇਕੱਠੇ ਹੋਣ ਦਾ ਸਬੱਬ ਬਣਦਾ ਤਾਂ ਸਾਡੇ ਸਾਰਿਆਂ ਦੀ ਗੱਲ ਬਾਤ ਦਾ ਵਿਸ਼ਾ ਅਕਸਰ ਇਹੀ ਹੁੰਦਾ ਕਿ ਕਿਵੇਂ ਛੋਟੀ ਸੋਚ ਦੇ ਲੋਕ ਸਾਹਿਤ ਦਾ ਸਹਾਰਾ ਲੈ ਕੇ ਕਿਵੇਂ ਕਿਸੇ ਕੁੜੀ ਦੀ ਨੇੜਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸ ਖੇਤਰ ਨਾਲ ਸੰਬੰਧ ਰੱਖਣ ਵਾਲੀਆਂ ਕੁਝ ਕੁੜੀਆਂ ਨਾਲ ਵਿਚਾਰ ਸਾਂਝੇ ਕਰਨ ਦਾ ਮੋਕਾ ਮਿਲਿਆ ਤਾਂ ਉਹਨਾਂ ਨੇ ਦੱਸਿਆ ਕਿ ਕਿਵੇ ਰਚਨਾ ਪੜਕੇ ਕਿੰਨੇ ਲੋਕਾਂ ਦੇ ਫੋਨ ਜਾਂ ਮੈਸੇਜ ਆਏ ਤੇ ਇਹ ਫੋਨ ਤੇ ਮੈਸੇਜ ਕਰਨ ਵਾਲੇ ਕਿਹੜੀ ਸੋਚ ਲੈ ਕੇ ਚੱਲਦੇ ਹਨ ਇਹ ਵੀ ਉਹਨਾਂ ਸਪੱਸ਼ਟ ਕੀਤਾ।ਇਕ ਕੁੜੀ ਨੇ ਦੱਸਿਆ ਕਿ ਪਿਛਲੇ ਦਿਨੀ ਜਦ ਉਸਦੀ ਰਚਨਾਂ ਪ੍ਰਕਾਸ਼ਿਤ ਹੋਈ ਤਾਂ ਇੱਕ ਆਦਮੀ ਦਾ ਫੋਨ ਆਇਆ ਤਾਂ ਪਹਿਲਾਂ ਉਹ ਸਾਹਿਤ ਬਾਰੇ ਗੱਲਾਂ ਕਰਦਾ ਰਿਹਾ ਤੇ ਫਿਰ ਕੁਝ ਚਿਰ ਮਗਰੌਂ ਆਪਣੇ ਅਸਲੀ ਰੂਪ ਵਿੱਚ ਆ ਗਿਆ ਤੇ ਕਹਿਣ ਲੱਗਾ ਤੁਸੀ ਕੀ ਕਰਦੇ ਹੋ ਤੁਹਾਡਾ ਵਿਆਹ ਹੋ ਗਿਆ ਕਿ ਜੇ ਨਹੀ ਤਾਂ ਮੈ ਤੁਹਾਡੇ ਨਾਲ ਵਿਆਹ ਕਰਨਾਂ ਚਾਹੁੰਦਾ ਹਾਂ।ਤਾਂ ਕੁੜੀ ਨੇ ਜਦ ਚੰਗੀ ਤਰਾਂ ਠੇਠ ਪੰਜਾਬੀ ਵਿੱਚ ਖੁੰਬ ਠੱਪੀ ਤਾਂ ਕਿਤੇ ਜਾ ਕੇ ਉਹ ਟਿਕਿਆ ਇੱਕ ਹੋਰ ਕੁੜੀ ਨੇ ਦੱਸਿਆ ਕਿ ਮੇਰੀ ਰਚਨਾਂ ਪੜਕੇ ਬਹੁਤ ਫੋਨ ਆਏ ਪਹਿਲਾਂ ਰਚਨਾਂ ਦੀ ਤਾਰੀਫ ਕਰਨੀ ਤੇ ਫਿਰ ਕਹਿਣਾ ਫਲਾਣੇ ਅਖਬਾਰ ਵਾਲਿਆਂ ਨਾਲ ਮੇਰੀ ਚੰਗੀ ਸਾਂਝ ਐ ਕਿਸੇ ਨੇ ਕਿਹਾ ਕਿ ਪੰਜਾਬੀ ਦਾ ਫਲਾਣਾ ਨਾਮਵਰ ਲੇਖਕ ਸਾਡਾ ਰਿਸ਼ਤੇਦਾਰ ਐ ਕਿਸੇ ਨੇ ਕਿਹਾ ਮੇਰੀ ਬੜੀ ਪਹੁੰਚ ਐ ਦੱਸਣਾਂ ਜੇ ਕਿਤੇ ਕੋਈ ਕੰਮ ਹੋਇਆ ਤਾਂ!ਤੇ ਇੱਕ ਗੱਲ ਤਾਂ ਮੇਰੇ ਨਾਲ ਹੀ ਵਾਪਰ ਗਈ ਜਦ ਮੇਰੀ ਰਚਨਾ ਪਿਛਲੇ ਦਿਨੀ ਕਿਤੇ ਪ੍ਰਕਾਸ਼ਿਤ ਹੋਈ ਤਾਂ ਕਿਤੇ ਗਲਤੀ ਨਾਲ ਮੇਰਾ ਨਾਮ ਨਾਲ ਕੌਰ ਲੱਗ ਗਿਆ ਤਾਂ ਮੈਨੂੰ ਲਗਭਗ ਹਫਤਾ ਮੈਸੇਜ ਆਉਦੇ ਰਹੇ ਤੇ ਇਹਨਾਂ ਮੈਸੇਜ ਕਰਨ ਵਾਲਿਆਂ ਨੇ ਮੈਨੂੰ ਕੀ-ਕੀ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਉਹ ਹਾਲੇ ਵੀ ਮੇਰੇ ਮੋਬਾਈਲ ਦੇ ਇਨਬਾਕਸ ਵਿੱਚ ਪਏ ਹੋਣਗੇ ਮੈਸੇਜ ਦੇ ਨਾਲ-ਨਾਲ ਫੋਨ ਬਹੁਤ ਆਏ ਜਦ ਅੱਗੋਂ ਮੈ ਫੋਨ ਚੁੱਕ ਕੇ ਬੋਲਦਾ ਤਾਂ ਮੰਡੇ ਦੀ ਆਵਾਜ ਸੁਣਕੇ ਰੋਂਗ ਨੰਬਰ ਕਹਿ ਕੇ ਫੋਨ ਕਟ ਦਿੰਦੇ ਕਹਿਣ ਤੋ ਭਾਵ ਕਿ ਕਿਸੇ ਕੁੜੀ ਨੂੰ ਫੋਨ ਕਰਕੇ ਉਸਦੀ ਰਚਨਾਂ ਦੀ ਤਾਰੀਫ ਕਰਨਾ ਅਜਿਹੇ ਲੋਕਾਂ ਦਾ ਮਨੋਰਥ ਨਹੀ ਹੁੰਦਾ ਇਸ ਪਿਛੇ ਉਹ ਕਿਹੜੀ ਸੋਚ ਲੈ ਕੇ ਚੱਲਦੇ ਹਨ ਇਹ ਤਾਂ ਲਗਭਗ ਮੇਰੇ ਸਾਹਮਣੇ ਤਾਂ ਸਪੱਸ਼ਟ ਹੋ ਹੀ ਗਿਆ ਤੇ ਉਮੀਦ ਹੈ ਸੂਝਵਾਨ ਪਾਠਕ ਵੀ ਸਮਝ ਗਏ ਹੋਣਗੇ।
ਅਜਿਹੇ ਲੋਕ ਕਿਵੇਂ ਲੇਖਕ ਕੁੜੀ ਦੀ ਕਿਤਾਬ ਛਪਵਾਉਣ ਤੱਕ ਦਾ ਸਾਰਾ ਖਰਚਾ ਦੇਣ ਦੀਆਂ ਟਾਹਰਾਂ ਮਾਰਦੇ ਹਨ ਤੇ ਕੋਈ ਆਪਣੀ ਪਹੁੰਚ ਬਾਰੇ ਦੱਸਕੇ ਕੁੜੀ ਨੂੰ ਵਰਗਲਾਉਣ ਦੀਆਂ ਕੋਸ਼ਿਸ਼ਾ ਕਰਦੈ ਇੱਥੇ ਇੱਕ ਗੱਲ ਹੋਰ ਸਪੱਸ਼ਟ ਕਰੀਏ ਕਿ ਅਜਿਹੇ ਲੋਕ ਸਿਰਫ ਤੇ ਸਿਰਫ ਕੁੜੀਆਂ ਵਾਸਤੇ ਕਿੰਨਾਂ ਕੁਝ ਕਰਨ ਨੂੰ ਤਿਆਰ ਹਨ ਪਰ ਸਾਹਿਤ ਲਿਖਣ ਵਾਲਿਆਂ ਵਿੱਚ ਬਹੁਤ ਮੰਡੇ ਅਜਿਹੇ ਹਨ ਜਿੰਨਾਂ ਨੂੰ ਸਾਹਿਤ ਦਾ ਗਿਆਨ ਵੀ ਐ ਤੇ ਉਹ ਲਿਖਦੇ ਵੀ ਬਹੁਤ ਵਧੀਆ ਹਨ।ਉਹਨਾਂ ਦੀ ਹਾਲਤ ਬਾਰੇ ਚਾਹੇ ਕਿਸੇ ਨੂੰ ਪਤਾ ਵੀ ਹੋਵੇ ਕਿ ਇਹ ਵਿਚਾਰਾ ਤਾਂ ਗਰੀਬ ਬਹੁਤ ਹੈ ਪਰ ਲਿਖਦਾ ਚੰਗਾ ਪਰ ਮੁੰਡੇ ਨੂੰ ਤਾਂ ਕਦੇ ਕਿਸੇ ਨੇ ਫੋਨ ਕਰਕੇ ਪੰਜ ਰੁਪੈ ਦਾ ਪੈਨ ਲੈ ਕੇ ਦੇਣ ਵੀ ਹਾਮੀ ਨਹੀ ਭਰੀ ਤੇ ਕੁੜੀਆਂ ਨੂੰ ਕਿਤਾਬਾਂ ਦਾ ਹਜਾਰਾਂ ਰੁਪੈ ਖਰਚਾ ਦੇਣ ਦੇ ਵੱਡੇ-ਵੱਡੇ ਦਾਅਵੇ ਕਿਉਕਿ ਸਾਰੀਆਂ ਸਹੂਲਤਾਂ ਅਜਿਹੇ ਲੋਕਾਂ ਨੇ ਸਿਰਫ ਕੁੜੀਆਂ ਲਈ ਹੀ ਰਾਖਵੀਆਂ ਰੱਖੀਆਂ ਹੁੰਦੀਆਂ ਹਨ ਇਹ ਗੱਲਾਂ ਬੜੇ ਸਮੇਂ ਤੋ ਮੇਰੇ ਮਨ ਵਿਚ ਸਨ ਪਰ ਜਿਸ ਦਿਨ ਮੇਰੀ ਰਚਨਾਂ ਨਾਲ ਮੇਰੇ ਨਾਮ ਨਾਲ ਕੌਰ ਲੱਗ ਕੇ ਛੱਪੀ ਤਾਂ ਜਵਾਂ ਹੀ ਚਾਨਣ ਹੋ ਗਿਆ ਮੈਂਨੂੰ ਹਾਲੇ ਵੀ ਯਾਦ ਐ ਜਦ ਮੈ ਆਪਣੀਆ ਰਚਨਾਵਾਂ ਕਿਸੇ ਅਖਬਾਰ ਜਾਂ ਰਸਾਲੇ ਵਿੱਚ ਪ੍ਰਕਾਸ਼ਿਤ ਕਰਵਾਉਣ ਲਈ ਲੋਕਾਂ ਦੇ ਤਰਲੇ ਕੱਢਦਾ ਹੁੰਦਾ ਸੀ ਤੇ ਉਹ ਕਿੰਨੀ ਰੁੱਖ ਬੋਲੀ ਬੋਲਦੇ ਹੁੰਦੇ ਸੀ ਜਾਂ ਫਿਰ ਪੈਸੇ ਮੰਗ ਲੈਦੇ ਪਰ ਹੋਸਲਾਂ ਨਹੀ ਛੱਡਿਆ ਤੇ ਅੱਜ 7-8 ਸਾਲ ਹੋ ਗਏ ਮੇਰੀਆਂ ਰਚਨਾਵਾਂ ਛਪਦਿਆਂ ਤੇ ਮੈਨੂੰ 7-8 ਸਾਲਾਂ ਵਿਚ ਐਨੇ ਫੋਨ ਨਹੀ ਆਏ ਹੋਣੇ ਜਿੰਨੇ ਪਿਛਲੇ ਦਿਨੀ ਮੈਨੂੰ ਲੋਕਾਂ ਨੇ ਕੁੜੀ ਸਮਝ ਕੇ ਫੋਨ ਤੇ ਮੈਸੇਜ ਕੀਤੇ ਮੇਰੀ 7-8 ਸਾਲਾਂ ਦੀ ਹੋਸਲਾ ਅਫਜਾਈ ਦੀ ਕਸਰ ਲੋਕਾਂ 7 ਦਿਨਾਂ ਵਿਚ ਫੋਨ ਤੇ ਮੈਸੇਜ ਕਰਕੇ ਪੂਰੀ ਕਰ ਦਿੱਤੀ।
ਮੈ ਸਾਰਾ ਕੁਝ ਉਹੀ ਲਿਖਿਆ ਜੋ ਕੁਝ ਮੈ ਦੇਖਿਆ ਸੁਣਿਆ ਤੇ ਜੇ ਕੋਈ ਭੁਲੇਖਾ ਮੈਨੂੰ ਸੀ ਤਾਂ ਉਹ ਪਿਛਲੇ ਦਿਨੀ ਦੂਰ ਹੋ ਗਿਆ ਗੱਲਾਂ ਤਾਂ ਬਹੁਤ ਹਨ ਲਿਖਣ ਨੂੰ ਪਰ ਫਿਰ ਲੇਖ ਕੁਝ ਜਿਆਦਾ ਹੀ ਵੱਡਾ ਹੋ ਜਾਣਾ ਸੋ ਪਾਣੀ ਵਿੱਚ ਮਧਾਣੀ ਨਾਂ ਪਾਉਦਿਆਂ ਬਸ ਐਨਾ ਕੁ ਬਹੁਤ ਐ।ਮੈਨੂੰ ਪਤਾ ਮੇਰੇ ਇਸ ਲੇਖ ਨੂੰ ਪੜ ਕੇ ਮੈਨੂੰ ਕਿੰਨੀ ਕੁ ਸ਼ਾਬਾਸ਼ ਮਿਲੇਗੀ ਬਹੁਤ ਜਣੇ ਮੈਂਨੂੰ ਮੰਦਾ ਚੰਗਾਂ ਵੀ ਕਹਿਣਗੇ ਹੋ ਸਕਦਾ ਕੋਈ ਫੋਨ ਕਰਕੇ ਜਾਂ ਚਿੱਠੀ ਪੱਤਰ ਰਾਹੀ ਖਰੀਆਂ ਖੋਟੀਆਂ ਹੀ ਸੁਣਾ ਦੇਵੇ ਪਰ ਮੈ ਤਾਂ ਭੁੱਲ ਹੀ ਗਿਆ ਸੀ ਕਿ ਮੈ ਕਿਹੜਾ ਕੁੜੀ ਹਾਂ ਕਿਉਕਿ ਜਿਆਦਾ ਫੋਨ ਤਾਂ ਕੁੜੀਆਂ ਨੂੰ ਕੀਤੇ ਜਾਂਦੇ ਹਨ ਚਾਹੇ ਉਸਨੇ ਚੰਗਾ ਲਿਖਿਆ ਹੋਵੇ ਜਾਂ ਫਿਰ ਮਾੜਾ ਮੈ ਤਾਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਐ ਸੱਚ ਲਿਖਣ ਦੀ ਤੇ ਸੱਚ ਬੋਲਣ ਜਾਂ ਲਿਖਣ ਵਾਲੇ ਨੂੰ ਕੀ ਕੁਝ ਸਹਿਣਾਂ੍ਰ ਪੈਦਾ ਇਹ ਪਤਾ ਪਰ ਇੱਕ ਗੱਲ ਦੀ ਖੁਸ਼ੀ ਵੀ ਬਹੁਤ ਹੈ ਕਿ ਚਾਹੇ ਪਹਿਲਾਂ ਮੇਰੀ ਹੋਂਸਲਾਂ ਅਫਜਾਈ ਘੱਟ ਹੋਈ ਹੋਵੇ ਪਰ ਹੋ ਸਕਦਾ ਇਸ ਲੇਖ ਨੂੰ ਪੜਕੇ ਮੇਰੀ ਹੋਸਲਾਂ ਅਫਜਾਈ ਰੱਜ ਕੇ ਹੋ ਜਾਵੇ ਚਾਹੇ ਮੈਨੂੰ ਕੋਈ ਬੁਰਾ ਭਲਾ ਹੀ ਕਹਿ ਦੇਵੇ ਬਾਕੀ ਮੁਆਫੀ ਚਾਹਾਂਗਾਂ ਜੇ ਮੇਰੇ ਕਾਰਨ ਕਿਸੇ ਨੂੰ ਕੋਈ ਤਕਲੀਫ ਹੋਈ ਹੋਵੇ ਤਾਂ ਪਰ ਕੀ ਕੀਤਾ ਜਾਏ ਸੱਚ ਛੁਪਾਇਆ ਨਹੀਂ ਛੁਪਦਾ ਸਮਾਂ ਥੋੜਾ ਬਹੁਤਾ ਵੱਧ ਜਰੂਰ ਲੱਗ ਜਾਦੈ।ਰੱਬ ਰਾਖਾ!

ਕੁਲਦੀਪ ਸਿੰਘ ਢਿੱਲੋਂ
ਪਿੰਡ ਜੰਡ ਵਾਲਾ ਚੜ੍ਹਤ ਸਿੰਘ ਤਹਿ: ਮਲੋਟ
ਜਿਲਾ- ਸ਼੍ਰੀ ਮੁਕਤਸਰ ਸਾਹਿਬ(152107)
+91 98559-64276

Leave a Reply

Your email address will not be published. Required fields are marked *

%d bloggers like this: