ਜਦੋਂ ਭੇਸ ਬਦਲ ਕੇ ਨਿਕਲੀ ਕਿਰਨ ਬੇਦੀ

ss1

ਜਦੋਂ ਭੇਸ ਬਦਲ ਕੇ ਨਿਕਲੀ ਕਿਰਨ ਬੇਦੀ

ਪੁਡੂਚਰੀ ਦੀ ਉਪ ਰਾਜਪਾਲ ਕਿਰਨ ਬੇਦੀ ਦੀਆਂ ਕੁੱਝ ਇਸ ਤਰ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ ਕਿ ਉਹ ਰਾਤ ਨੂੰ ਲੋਕਾਂ ਦੀਆਂ ਸੁੱਖ-ਸਹੂਲਤਾਂ ਦਾ ਜਾਇਜ਼ਾ ਲੈਣ ਲਈ ਭੇਸ ਬਦਲ ਕੇ ਪੁਡੂਚਰੀ ਦੀਆਂ ਸੜਕਾਂ ’ਤੇ ਘੁੰਮਦੀ ਰਹੀ। ਕਿਰਨ ਬੇਦੀ ਨੇ ਇਕ ਹੋਰ ਔਰਤ ਦੇ ਨਾਲ ਲਾਲ ਰੰਗ ਦੀ ਐਕਟਿਵਾ ਉੱਪਰ ਸਿਰ ’ਤੇ ਚੁੰਨੀ ਲੈ ਕੇ ਸਵਾਰੀ ਕੀਤੀ। ਇਸ ਦੌਰਾਨ ਉਹ ਬੱਸ ਅੱਡੇ, ਹਸਪਤਾਲ ਅਤੇ ਹੋਰ ਕਈ ਮਹੱਤਵਪੂਰਨ ਥਾਵਾਂ ’ਤੇ ਗਈ। ਚੁੰਨੀ ਨਾਲ ਚਿਹਰਾ ਲੁਕਾ ਕੇ ਉਹ ਆਪਣੇ ਮੁਲਾਜ਼ਮਾਂ, ਬਾਡੀਗਾਰਡਾਂ, ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨੂੰ ਦੱਸੇ ਬਿਨਾਂ ਸ਼ਹਿਰ ਵਿੱਚ ਘੁੰਮਦੀ ਰਹੀ। ਬਾਅਦ ਵਿੱਚ ਕਿਰਨ ਬੇਦੀ ਨੇ ਦੱਸਿਆ ਕਿ ਉਸ ਦਾ ਸਧਾਰਨ ਔਰਤ ਵਾਂਗ ਸ਼ਹਿਰ ਵਿੱਚ ਰਾਤ ਨੂੰ ਘੰੁਮਣਾ ਇਹ ਦੇਖਣ ਲਈ ਸੀ ਕਿ ਇਥੇ ਔਰਤਾਂ ਰਾਤ ਨੂੰ ਕਿੰਨੀਆਂ ਸੁਰੱਖਿਅਤ ਹਨ। ਕਿਰਨ ਬੇਦੀ ਨੇ ਕਿਹਾ ਕਿ ਉਹ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਕੁੱਝ ਸੁਝਾਅ ਵੀ ਦੇਵੇਗੀ, ਤਾਂ ਕਿ ਔਰਤਾਂ ਦੀ ਸੁਰੱਖਿਆ ਵਿੱਚ ਹੋਰ ਵਾਧਾ ਹੋ ਸਕੇ।

Share Button

Leave a Reply

Your email address will not be published. Required fields are marked *