ਜਦੋਂ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੇ ਅਸਿੱਧੇ ਤੌਰ ਤੇ ‘ਆਪ’ ਤੋਂ ਬਚਣ ਦੀ ਸੰਗਤਾਂ ਨੂੰ ਕੀਤੀ ਅਪੀਲ

ss1

ਜਦੋਂ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੇ ਅਸਿੱਧੇ ਤੌਰ ਤੇ ‘ਆਪ’ ਤੋਂ ਬਚਣ ਦੀ ਸੰਗਤਾਂ ਨੂੰ ਕੀਤੀ ਅਪੀਲ

moran waliya
ਤਲਵੰਡੀ ਸਾਬੋ, 9 ਮਈ (ਗੁਰਜੰਟ ਸਿੰਘ ਨਥੇਹਾ)- ਆਪਣੀ ਵੀਰ ਰਸ ਵਾਰਾਂ ਨਾਲ ਸੰਗਤਾਂ ਨੂੰ ਜੋਸ਼ ਵਿੱਚ ਭਰ ਦੇਣ ਵਾਲੇ ਕੌਮ ਦੇ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ (ਗੋਲਡ ਮੈਡਲਿਸਟ) ਨੇ ਅੱਜ ਇੱਥੇ ਕਰਵਾਏ ਇੱਕ ਧਾਰਮਿਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦਾ ਨਾਮ ਲਏ ਬਿਨਾਂ ਅਸਿੱਧੇ ਤੌਰ ‘ਤੇ ਉਸ ‘ਤੇ ਵਾਰ ਕਰਦਿਆਂ ਸਿੱਖ ਸੰਗਤਾਂ ਨੂੰ ਉਸ ਤੋਂ ਬਚਣ ਦੀ ਅਪੀਲ ਕਰ ਦਿੱਤੀ।
ਭਾਈ ਮੋਰਾਂਵਾਲੀ ਨੇ ‘ਆਪ’ ਦਾ ਨਾਮ ਲਏ ਬਿਨ੍ਹਾਂ ਕਿਹਾ ਕਿ ਦਿੱਲੀ ਵਿੱਚ ਰਾਜ ਕਰ ਰਹੀ ਧਿਰ ਵੱਲੋਂ ਦਿੱਲੀ ਵਿੱਚ ਪੰਜਾਬੀ ਭਾਸ਼ਾ ਬੰਦ ਕਰਵਾਕੇ ਪੰਜਾਬੀ ਵਿਰੋਧੀ ਹੋਣ ਦਾ ਸਬੂਤ ਦੇਣ ਦੇ ਨਾਲ ਨਾਲ ਗੁਰਦੁਆਰਾ ਸੀਸ ਗੰਜ ਸਾਹਮਣੇ ਬਣੇ ਇਤਿਹਾਸਿਕ ਪਿਆਊ ਨੂੰ ਢਹਾ ਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਵੀ ਦਿੱਤਾ ਗਿਆ ਹੈ।ਉਨ੍ਹਾਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਖਾਲਸੇ ਵਿੱਚ ਕਿਸ ਗੱਲ ਦੀ ਘਾਟ ਹੈ ਕਿ ਉਹ ਹੁਣ ਪੰਜਾਬ ਤੇ ਰਾਜ ਵੀ ਨਹੀਂ ਕਰ ਸਕਦਾ ਤੇ ਗੈਰ ਸਿੱਖ ਪੰਜਾਬ ਦੀ ਗੱਦੀ ਤੇ ਕਾਬਿਜ਼ ਹੋ ਕੇ ਸਿੱਖਾਂ ਤੇ ਰਾਜ ਕਰਨ ਦੇ ਸੁਪਨੇ ਦੇਖਣ ਲੱਗ ਪਏ ਹਨ। ਉਨ੍ਹਾਂ ਸੰਗਤਾਂ ਨੂੰ ਕਿਹਾ ਕਿ ਸੁਚੇਤ ਹੋਵੇ ਦਸਤਾਰ ਦੀ ਸ਼ਾਨ ਬਹਾਲ ਰੱਖੋ ਅਤੇ ਆਪਣੀਆਂ ਦਾੜੀਆਂ ਨੂੰ ਪ੍ਰਕਾਸ਼ ਕਰਕੇ ਰੱਖ ਕੇ ਖਾਲਸਾਈ ਆਨ ਬਾਨ ਤੇ ਸ਼ਾਨ ਦਾ ਸਬੂਤ ਦਿਉ ਦੇਖਿਉ ਕਿਤੇ ਇਹ ਦਾੜੀਆਂ ਦਿੱਲੀ ਵਾਲਿਆਂ ਦੇ ਹੱਥ ਨਾ ਫੜਾ ਦਿਉ? ਉਨ੍ਹਾਂ ਮੁਤਾਬਿਕ ਜੇ ਅਜਿਹਾ ਹੁੰਦਾ ਹੈ ਤਾਂ ਇਹ ਸਿੱਖੀ ਲਈ ਘਾਤਕ ਹੋਵੇਗਾ।

Share Button

Leave a Reply

Your email address will not be published. Required fields are marked *