ਜਦੋਂ ਕੈਪਟਨ ਨੇ ਕੇਵਲ ਢਿੱਲੋਂ ਅਤੇ ਸਦੀਕ ਨੂੰ ਦੁਬਾਰਾ ਟਿਕਟ ਦੇਣ ਦੇ ਦਿੱਤੇ ਸੰਕੇਤ !!

ss1

ਜਦੋਂ ਕੈਪਟਨ ਨੇ ਕੇਵਲ ਢਿੱਲੋਂ ਅਤੇ ਸਦੀਕ ਨੂੰ ਦੁਬਾਰਾ ਟਿਕਟ ਦੇਣ ਦੇ ਦਿੱਤੇ ਸੰਕੇਤ !!

FOR MAIN TRIBUNE Punjabi folk singer Mohammad Sadiq, who is the Congress candidate from Bhadaur assembly segment of Barnala district. A Tribune Photograph. to go with puneet's story on Bureaucrat v/s folk singer in Bhadaur

ਭਦੌੜ 12 ਜੁਲਾਈ (ਵਿਕਰਾਂਤ ਬਾਂਸਲ) ਅੱਜ ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਦੌਰਾਨ ਜਦੋਂ ਸਵਾਲ ਜਵਾਬ ਹੋ ਰਹੇ ਸਨ ਤਾਂ ਹਲਕਾ ਭਦੌੜ ਦੇ ਇੱਕ ਕਾਂਗਰਸੀ ਵਰਕਰ ਨੇ ਕੈਪਟਨ ਨੂੰ ਸੁਝਾਅ ਦੇ ਧਰਿਆ ਕਿ ਕੈਪਟਨ ਸਾਹਬ ! ਜਦੋਂ ਤੁਸੀਂ ਟਿਕਟਾਂ ਦੀ ਵੰਡ ਕਰੋਂ ਤਾਂ ਉਸ ਵਿਧਾਇਕ ਦੀ ਕਾਰਗੁਜ਼ਾਰੀ ਜ਼ਰੂਰ ਦੇਖੋ ਕਿ ਉਸਨੇ ਪਿਛਲੇ ਸਾਢੇ 4 ਸਾਲ ਵਿੱਚ ਕੀ ਕੀਤਾ ਹੈ? ਉਸਦਾ ਨਿਸ਼ਾਨਾ ਅਸਿੱਧੇ ਤੌਰ ’ਤੇ ਹਲਕਾ ਵਿਧਾਇਕ ਮੁਹੰਮਦ ਸਦੀਕ ’ਤੇ ਸੀ। ਕੈਪਟਨ ਨੇ ਬੜੇ ਠਰੰਮੇ ਨਾਲ ਇਸ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਬੇਟਾ ਟਿਕਟ ਦੇਣ ਤੋਂ ਪਹਿਲਾਂ ਹਰੇਕ ਵਿਧਾਇਕ ਜਾਂ ਕੋਈ ਵੀ ਕਾਂਗਰਸੀ ਉਮੀਦਵਾਰ ਦੀ ਕਾਰਗੁਜ਼ਾਰੀ ਦੀ ਘੋਖ ਕਰਕੇ ਹੀ ਟਿਕਟਾਂ ਦਿੱਤੀਆਂ ਜਾਣਗੀਆਂ ਪ੍ਰੰਤੂ ਕੈਪਟਨ ਨੇ ਨਾਲ ਹੀ ਇਹ ਕਹਿ ਕੇ ਮੁਹੰਮਦ ਸਦੀਕ ਅਤੇ ਬਰਨਾਲਾ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਟਿਕਟ ਤੇ ਪੱਕੀ ਮੋਹਰ ਲਗਾਉਂਦਿਆ ਕਿਹਾ ਕਿ ਸਾਡੇ ਭਦੌੜ ਅਤੇ ਬਰਨਾਲਾ ਦੇ ਵਿਧਾਇਕ ਤਾਂ ਪਹਿਲਾਂ ਹੀ ਬਹੁਤ ਸ਼ਕਤੀਸ਼ਾਲੀ ਹਨ, ਜਿੰਨ੍ਹਾਂ ਵਿੱਚ ਕੇਵਲ ਸਿੰਘ ਢਿੱਲੋਂ ਨੇ 2007 ਵਿੱਚ ਅਕਾਲੀਆਂ ਦੇ ਗੜ੍ਹ ਬਰਨਾਲਾ ਨੂੰ ਤੋੜਿਆ ਸੀ ਅਤੇ 2012 ਵਿੱਚ ਸਮੁੱਚੇ ਜਿਲ੍ਹੇ ਚੋਂ ਅਕਾਲੀਆਂ ਦਾ ਸੂਫ਼ੜਾ ਸਾਫ਼ ਕਰ ਦਿੱਤਾ ਸੀ ਅਤੇ ਸਾਡੇ ਹਲਕਾ ਭਦੌੜ ਦੇ ਵਿਧਾਇਕ ਜਨਾਬ ਮੁਹੰਮਦ ਸਦੀਕ ਤਾਂ ਹੁਣੇ ਮਾਣਯੋਗ ਸੁਪਰੀਮ ਕੋਰਟ ਚੋਂ ਆਪਣਾ ਕੇਸ ਜਿੱਤ ਕੇ ਆਏ ਹਨ। ਦੋਵੇਂ ਵਿਧਾਇਕਾਂ ਦੀ ਟਿਕਟ ਪੱਕੀ ਹੋਣ ’ਤੇ ਜਿੱਥੇ ਆਮ ਲੋਕਾਂ ਵਿੱਚ ਖੁਸ਼ੀ ਦਾ ਆਲਮ ਛਾ ਗਿਆ, ਉੱਥੇ ਭਦੌੜ ਤੋਂ ਟਿਕਟ ਹਾਸਲ ਕਰਨ ਦੀ ਦੌੜ ਚ ਲੱਗੇ ਦਾਅਵੇਦਾਰ ਸੋਚੀ ਪੈ ਗਏ।

Share Button

Leave a Reply

Your email address will not be published. Required fields are marked *