ਜਦੋਂ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਨਾਲ ਦੁਆ ਸਲਾਮ ਕਰਨੀ ਵੀ ਮੁਨਾਸਫ ਨਹੀਂ ਸਮਝੀ

ਜਦੋਂ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਨਾਲ ਦੁਆ ਸਲਾਮ ਕਰਨੀ ਵੀ ਮੁਨਾਸਫ ਨਹੀਂ ਸਮਝੀ
ਜਦੋਂ ਖਹਿਰਾ ਨਾਲ ਕੇਜਰੀਵਾਲ ਨੇ ਅੱਖ ਨਾ ਮਿਲਾਈ
ਭਗਵੰਤ ਨੇ ਖਹਿਰਾ ਦਾ ਕੀਤਾ ਜੱਫੀ ਪਾ ਕੇ ਸਵਾਗਤ
ਜਦੋਂ ਤੱਕ ਬਠਿੰਡਾ ਕੰਨਵੈਨਸ਼ਨ ਦੇ ਸਾਰੇ ਮਤੇ ਮੰਨੇ ਨਹੀਂ ਜਾਂਦੇ ਮਸਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ-ਖਹਿਰਾ

ਸੰਦੌੜ 19 ਅਗਸਤ ( ਜਸਵੀਰ ਸਿੰਘ ਜੱਸੀ): ਨੇੜਲੇ ਪਿੰਡ ਪੰਡੋਰੀ ਵਿਖੇ ਹਲਕਾ ਮਹਿਲਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਸ.ਕਾਕਾ ਸਿੰਘ ਦੀ ਅੰਤਿਮ ਅਰਦਾਸ ਵਿੱਚ ਸਾਮਿਲ ਹੋਣ ਪਹੁੰਚੇ ਆਮ ਆਦਮੀ ਪਾਰਟੀ ਦੇ ਕੌਮੀ ਕੰਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਨੂੰ ਲੈ ਕਰਕੇ ਚਰਚਾਵਾਂ ਦਾ ਮਹੌਲ ਗਰਮ ਸੀ ਸ਼ੂਜਵਾਨ ਲੋਕਾਂ ਦਾ ਮੰਨਣਾਂ ਸੀ ਕਿ ਕੇਜਰੀਵਾਲ ਦਾ ਇਹ ਦੌਰਾ ਸ਼ਾਇਦ ਪੰਜਾਬ ਅੰਦਰ ਪਈ ਆਮ ਆਂਦਮੀ ਪਾਰਟੀ ਦੀ ਫੁੱਟ ਨੂੰ ਖਤਮ ਕਰ ਸਕਦਾ ਹੈ ਪਰ ਸਿਆਸੀ ਮਾਹਿਰਾਂ ਦੀਆਂ ਇਹਨਾਂ ਕਿਆਸਰਾਈਆਂ ਤੇ ਉੇਸ ਮੌਕੇ ਪਾਣੀ ਫਿਰ ਗਿਆ ਜਦੋਂ ਪਿੰਡ ਪੰਡੋਰੀ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਦੁਆ ਸਲਾਮ ਕਰਨੀ ਵੀ ਮੁਨਾਸਫ ਨਹੀਂ ਸਮਝੀ ਬੇਸ਼ੱਕ ਇਸ ਸਰਧਾਂਜਲੀ ਸਮਾਗਮ ਮੌਕੇ ਦੁੱਖ ਦੀ ਘੜੀ ਵਿੱਚ ਆਏ ਹੋਣ ਦੀ ਗੱਲ ਕਹਿ ਕੇ ਭਾਂਵੇ ਅਰਵਿੰਦ ਕੇਜਰੀਵਾਲ ਨੇ ਮੀਡੀਆ ਤੋਂ ਪਾਸਾ ਵੱਟਦੇ ਨਜ਼ਰ ਆਏ ਪਰ ਇਸ ਮੌਕੇ ਪਾਰਟੀ ਦੀ ਲਾਈਨ ਤੋਂ ਅਲੱਗ ਹੋ ਤੁਰੇ ਸੁਖਪਾਲ ਖਹਿਰਾ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਸਾਡੇ ਸਤਿਕਾਰਯੋਗ ਹਨ ਅਜਿਹੇ ਮੌਕੇ ਅੱਖ ਮਿਲਾਉਣ ਨਾਲ ਮਿਲਾਉਣ ਵਾਲੀ ਜਗ੍ਹਾ ਹੀ ਨਹੀਂ ਹੈ ਕਿਉਂਕਿ ਇਹ ਕੋਈ ਸਿਆਸੀ ਸਮਾਗਮ ਨਹੀਂ ਹੈ।ਉਹਨਾਂ ਅੱਗੇ ਕਿਹਾ ਕਿ ਅਮਨ ਅਰੋੜਾ ਮੇਰੇ ਕੋਲ ਆਏ ਸਨ ਮੈਂ ਉਹਨਾਂ ਨੂੰ ਇੱਕ ਹੋ ਕਿ ਚੱਲਣ ਲਈ ਹੱਲ ਦੱਸ ਦਿੱਤਾ ਸੀ ਬਠਿੰਡਾ ਵਿਖੇ ਪੰਜਾਹ ਹਜ਼ਾਰ ਵਰਕਰਾਂ ਦੀ ਹਾਜ਼ਰੀ ਵਿੱਚ ਜੋ ਮਤੇ ਪਾਸ ਕੀਤੇ ਸਨ ਜਦੋਂ ਤੱਕ ਉਹ ਮੰਨੇ ਨਹੀਂ ਜਾਂਦੇ ਦਿੱਲੀ ਟੀਮ ਨਾਲ ਚੱਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਹ ਪੰਜਾਹ ਹਜ਼ਾਰ ਵਰਕਰਾਂ ਦੀਆਂ ਭਾਵਨਾਵਾਂ ਨੂੰ ਅਣਦੇਖਿਆ ਨਹੀਂ ਕਰ ਸਕਦੇ ਭਾਂਵੇ ਸਾਡਾ ਸਿਆਸੀ ਜੀਵਨ ਖਤਮ ਹੋ ਜਾਵੇ ਪਿੱਛੇ ਨਹੀਂ ਹਟਾਂਗੇ।ਅਤੇ ਆਪਣੇ ਵਰਕਰਾਂ ਨੂੰ ਪਿੱਠ ਨਹੀਂ ਵਿਖਾ ਸਕਦੇ।ਉਹਨਾਂ ਅੱਗੇ ਕਿਹਾ ਕਿ ਅਸੀਂ ਆਪਣਾ ਕੰਮ ਕਰ ਰਹੇ ਪਾਰਟੀ ਵਰਕਰਾਂ ਨੂੰ ਮਜਬੂਤ ਕਰਨ ਦਾ ਝੰਡਾ ਚੁੱਕ ਲਿਆ ਹੈ ਅਸੀਂ ਸਿਆਸੀ ਮਾਮਲੇ ਕਮੇਟੀ ਦੀ ਮੀਟਿੰਗ ਸੱਦੀ ਹੋਈ ਹੈ 22 ਅਗਸਤ ਨੂੰ ਕੋਟਕਪੁਰੇ,25 ਨੂੰ ਗੁਰਦਾਸਪੁਰ,2ਅਕਤੂਬਰ ਨੂੰ ਮੋਗਾ ਵਿਖੇ ਕੰਨਵੈਨਸ਼ਨ ਕਰ ਰਹੇ ਹਾਂ।ਸਾਡਾ ਕੰੰਮ ਲਗਾਤਾਰ ਜਾਰੀ ਹੈ ਜਿਹੜੀ ਪਾਰਟੀ ਪਿਛਲੇ 17 ਮਹੀਨਿਆਂ ਵਿੱਚ 1900 ਵੋਟ ਤੇ ਆ ਗਈ ਸੀ ਜਿਹਨਾਂ ਨਾਲ 200 ਬੰਦਾ ਨਹੀਂ ਸੀ ਜੁੜਦਾ ਅੱਜ ਹਜ਼ਾਰਾਂ ਬੰਦੇ ਰੋਜ ਜੁੜ ਰਹੇ ਹਨ ਪਾਰਟੀ ਮਜਬੂਤ ਹੋਈ ਹੈ ਜਿਹੜੇ ਲੋਕ ਘਰਾਂ ਵਿੱਚ ਨਿਰਾਸ਼ ਬੈਠੈ ਸਨ ਉਹ ਸਾਰੇ ਸਾਡੇ ਨਾਲ ਤੁਰ ਪਏ ਹਨ 2016 ਵਾਲੀ ਮਜਬੂਤੀ ਫਿਰ ਪਾਰਟੀ ਵਿੱਚ ਆ ਗਈ ਹੈ।ਲੋਕ ਤੰਤਰ ਵਿੱਚ ਲੋਕ ਵੱਡੇ ਹਨ ਲੋਕਾਂ ਦੇ ਹਿੱਤ ਦੇ ਮੁੱਦੇ ਜੋਰਦਾਰ ਤਰੀਕੇ ਨਾਲ ਉਠਾਵਾਂਗੇ।

Share Button

Leave a Reply

Your email address will not be published. Required fields are marked *

%d bloggers like this: