ਜਥੇਦਾਰ ਬਾਬਾ ਹਾਕਮ ਸਿੰਘ ਭੂਰਾ ਦੀ ਯਾਦ ਵਿੱਚ ਦੂਜਾ ਵਿਸ਼ਾਲ ਖ਼ੂਨ-ਦਾਨ ਕੈਂਪ ਲਗਾਇਆ

ss1

ਜਥੇਦਾਰ ਬਾਬਾ ਹਾਕਮ ਸਿੰਘ ਭੂਰਾ ਦੀ ਯਾਦ ਵਿੱਚ ਦੂਜਾ ਵਿਸ਼ਾਲ ਖ਼ੂਨ-ਦਾਨ ਕੈਂਪ ਲਗਾਇਆ

1-18
ਕੀਰਤਪੁਰ ਸਾਹਿਬ 30 ਜੂਨ (ਸਰਬਜੀਤ ਸਿੰਘ ਸੈਣੀ): ਇਥੋਂ ਦੇ ਨਜਦੀਕੀ ਪਿੰਡ ਡਾਢੀ ਦੇ ਨੌਜਵਾਨਾ ਵਲੋਂ ਜਥੇਦਾਰ ਬਾਬਾ ਹਾਕਮ ਸਿੰਘ ਭੂਰਾ ਦੀ ਯਾਦ ਵਿੱਚ ਉਹਨਾਂ ਦੀ ਦੂਜੀ ਬਰਸੀ ਮੋਕੇ ਦੂਜਾ ਵਿਸ਼ਾਲ ਖ਼ੂਨ-ਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਨੌਜਵਾਨਾ ਨੇ ਵੱਧ ਚੜ ਕੇ ਹਿਸਾ ਪਾਈਆ ਇਸ ਮੋਕੇ ਨੌਜਵਾਨ ਕਮਿੱਕਰ ਸਿੰਘ ਨੇ ਦੱਸਿਆਂ ਕਿ ਬਾਬਾ ਜੀ ਗੁਰੂੁ ਘਰ ਦੀ ਸੇਵਾ ਦੇ ਨਾਲ-ਨਾਲ ਖ਼ੂਨ-ਦਾਨ ਕੈਂਪ ਵੀ ਲਗਵਾਇਆ ਕਰਦੇ ਸਨ ਅਤੇ ਬਾਬਾ ਜੀ ਨੇ ਖੁਦ 55 ਬਾਰ ਦੇ ਕਰੀਬ ਖ਼ੂਨ-ਦਾਨ ਕੀਤਾ ਸੀ ਉਹਨਾਂ ਕਿਹਾ ਕਿ ਇਹ ਕੈਂਪ ਅੱਜ ਦੀ ਨੌਜਵਾਨ ਪੀੜੀ ਜੋ ਕਿ ਨਸਿਆ ਦੀ ਦਲ ਦਲ ਵਿੱਚ ਫਸ ਚੁੱਕੀ ਹੈ ਨੂੰ ਸੇਧ ਦੇਣ ਲਈ ਲਗਾਈਆ ਗਿਆ ਹੈ ਅਤੇ ਇਹੋ ਜਿਹੇ ਕੈਂਪ ਨੌਜਵਾਨਾ ਦੇ ਸਹਿਯੋਗ ਤੋਂ ਬਿਨਾ ਨਹੀ ਲਗਾਏ ਜਾ ਸਕਦੇ ।

ਇਸ ਮੋਕੇ ਖੂਨ ਕੂਲੈਕਸਨ ਕਰਨ ਆਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਸਮੂਹ ਨੌਜਵਾਨਾ ਦਾ ਕੈਂਪ ਲਗਾਉਣ ਤੇ ਜਿਥੇ ਧੰਨਵਾਦ ਕੀਤਾ ਉਥੇ ਹੀ ਉਹਨਾਂ ਕਿਹਾ ਕਿ ਇਹ ਖੂਨਦਾਨ ਕੈਂਪ ਸਮਾਜ ਸੇਵਾ ਸੰਸਥਾਵਾਂ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਚਲਦੇ ਹਨ ਇਕੱਠ ਕੀਤਾ ਖੂਨ ਲੋੜ ਬੰਦ ਲੋਕਾਂ ਨੂੰ ਲੋੜ ਪੈਣ ਤੇ ਦਿੱਤਾ ਜਾਦਾ ਹੈ ਉਹਨਾਂ ਕਿਹਾ ਕਿ ਅਸੀਂ ਅੱਗੇ ਤੋਂ ਵੀ ਸਮਾਜ ਸੇਵੀ ਸੰਸਥਾਵਾਂ ਅਤੇ ਯੂਥ ਕਲੱਬਾਂ ਤੋਂ ਆਸ ਕਰਦੇ ਹਨ ਕਿ ਉਹ ਇਸ ਤਰ੍ਹਾਂ ਹੀ ਸਮੇਂ ਸਮੇਂ ਤੇ ਕੈਂਪ ਲਗਾ ਕੇ ਸਿਵੇ ਇਛ ਮੁਹਿੰਮ ਵਿੱਚ ਹਿਸਾ ਪੈਂਦੇ ਰਹਿਣਗੇ ਇਸ ਮੋਕੇ ਖੂਨ ਕੂਲੈਕਸਨ ਕਰਨ ਆਈ ਟੀਮ ਵਿੱਚ ਡਾ.ਅਮਰਜੋਤ ਕੋਰ ਬੀ.ਟੀ.ਓ, ਰਾਣਾ ਬਖ਼ਤਾਵਰ ਸਿੰਘ, ਸੁਰਿੰਦਰ ਸਿੰਘ, ਵਿਜੈ ਕੁਮਾਰ, ਰਾਧਨਾ, ਸੁਨੀਤਾ ਐਲ.ਟੀ, ਤੋਂ ਇਲਾਵਾ ਗੁਰਸੇਵਕ ਸਿੰਘ ਰਾਣਾ, ਕੈਪਟਨ ਬਲਵੀਰ ਸਿੰਘ ਡਾਢੀ, ਨੰਬਰਦਾਰ ਬਲਵਿੰਦਰ ਸਿੰਘ, ਮਨਜੀਤ ਸਿੰਘ, ਰਤਨਜੀਤ ਸਿੰਘ, ਰਣਵੀਰ ਸਿੰਘ, ਅਮਰਜੀਤ ਸਿੰਘ ਲਾਡੀ, ਮਨਪ੍ਰੀਤ ਸਿੰਘ ਬੜਾ ਪਿੰਡ, ਕੇਸਰ ਸਿੰਘ, ਮਨਜੀਤ ਸਿੰਘ, ਸਿਮਰਨਜੀਤ ਸਿੰਘ, ਗੁਰਦੀਪ ਸਿੰਘ ਆਦਿ ਤੋਂ ਇਲਾਵਾ ਵੰਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਅਤੇ ਨੌਜਵਾਨ ਹਾਜਰ ਸਨ।

Share Button

Leave a Reply

Your email address will not be published. Required fields are marked *