Tue. Jun 18th, 2019

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਸਲਾ ਮਾਮਲੇ ਵਿਚ ਬਰੀ

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਸਲਾ ਮਾਮਲੇ ਵਿਚ ਬਰੀ

ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮਤਬਾਜੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਇਕ ਅਸਲਾ ਮਾਮਲੇ ਵਿਚ ਮਾਨਸਾ ਦੀ ਅਦਾਲਤ ਵੱਲੋਂ ਬਰੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਉਪਰ ਇਹ ਮਾਮਲਾ ਪੰਜਾਬ ਵਿਚ ਅਕਾਲੀ—ਭਾਜਪਾ ਸਰਕਾਰ ਵੇਲੇ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਥਾਣਾ ਸਦਰ ਮਾਨਸਾ ਦੀ ਪੁਲੀਸ ਨੇ 27 ਅਗਸਤ 2014 ਨੂੰ ਸ੍ਰੀ ਦਾਦੂਵਾਲ ਵਿਰੁੱਧ ਧਾਰਾ 420, 468, 471, 25,54,59 ਅਸਲਾ ਐਕਟ ਲਗਵਾਕੇ ਦਰਜ ਕੀਤਾ ਗਿਆ ਸੀ ਅਤੇ ਉਸ ਵਕਤ ਦਾਦੂਵਾਲ ਕਸਬਾ ਭੀਖੀ ਦੇ ਪੁਲੀਸ ਸਟੇਸ਼ਨ ਵਿਖੇ ਕਿਸੇ ਹੋਰ ਮਾਮਲੇ ਵਿਚ ਹਿਰਾਸਤ ਵਿਚ ਲਏ ਹੋਏ ਸਨ, ਜਦੋਂ ਕਿ ਇਸ ਮਾਮਲੇ ਤਹਿਤ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਜੋੜਿਆ ਗਿਆ ਸੀ।
ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਗੱਲਬਾਤ ਕਰਦਿਆਂ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਉਸ ਵੇਲੇ ਦੀ ਅਕਾਲੀ ਸਰਕਾਰ ਦੇ ਇਸ਼ਾਰੇ *ਤੇ ਇਹ ਝੂਠਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਹੁਣ ਲੰਬੀ ਖੱਜਲ—ਖੁਆਰੀ ਤੋਂ ਬਾਅਦ ਸਚਾਈ ਦੀ ਜਿੱਤ ਹੋਈ ਹੈ। ਸ੍ਰੀ ਦਾਦੂਵਾਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਖਿਲਾਫ ਲੰਬੀ ਲੜਾਈ ਲੜਨ ਕਾਰਨ ਉਨ੍ਹਾਂ ਨੂੰ ਪੰਜਾਬ ਸਰਕਾਰ ਅਨੇਕਾਂ ਝੂਠੇ ਮੁਕੱਦਮਿਆਂ ਵਿਚ ਫਸਾਕੇ ਜ਼ੇਲ੍ਹਾਂ ਵਿਚ ਡੱਕੀ ਰੱਖਿਆ ਅਤੇ ਕੋਰਟ—ਕਚਹਿਰੀਆਂ ਦੇ ਚੱਕਰਾਂ ਵਿਚ ਪਾਕੇ ਪ੍ਰੇਸ਼ਾਨ ਕੀਤਾ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਹਮੇਸ਼ਾ ਸੌਦਾ ਸਾਧ ਨਾਲ ਦੋਸਤੀ ਨਿਭਾਈ ਅਤੇ ਪੰਥ ਦੀ ਪਿੱਠ ਵਿਚ ਛੁਰਾ ਮਾਰਦਿਆਂ ਸਿੱਖ ਧਰਮ ਦੇ ਉਨ੍ਹਾਂ ਵਰਗੇ ਅਨੇਕਾਂ ਪ੍ਰਚਾਰਕਾਂ ਖਿਲਾਫ ਮਾਮਲੇ ਦਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਝੂਠ ਦੀ ਹਾਰ ਅਤੇ ਸੱਚ ਦੀ ਅਖੀਰ ਨੂੰ ਜਿੱਤ ਹੋਈ ਹੈ।
ਵੇਰਵਿਆਂ ਅਨੁਸਾਰ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟ®ੇਟ ਅਮਰਿµਦਰਪਾਲ ਸਿµਘ ਦੀ ਅਦਾਲਤ ਨੇ ਉ¤ਘੇ ਸਿ¤ਖ ਪ®ਚਾਰਕ ਭਾਈ ਬਲਜੀਤ ਸਿµਘ ਦਾਦੂਵਾਲ ਨੂੰ ਬਾ—ਇ¤ਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ।
ਵਕੀਲ ਹਰਿੰਦਰਪਾਲ ਸਿµਘ ਟਿਵਾਣਾ ਨੇ ਦ¤ਸਿਆ ਕਿ ਅਮਰਿੰਦਰਪਾਲ ਸਿµਘ ਏ.ਸੀ.ਜੇ.ਐਮ. ਦੀ ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸੰਤ ਦਾਦੂਵਾਲ ਨੂੰ ਬਾ—ਇਜ਼ਤ ਬਰੀ ਕਰ ਦਿਤਾ ਹੈ।
ਇਸ ਮੌਕੇ ਰਣਧੀਰ ਸਿਘ ਦਕੋਹਾ, ਮੱਖਣ ਸਿੰਘ ਮੱਲ ਵਾਲਾ,  ਗੁਰਸੇਵਕ ਸਿµਘ ਤਖਤੂਪੁਰਾ, ਜਗਰੂਪ ਸਿੰਘ ਬਾਜਵਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: