Thu. Feb 20th, 2020

ਜਥੇਦਾਰ ਨੰਦਗੜ ਵੱਲੋਂ 1 ਫਰਵਰੀ ਮੋਗਾ ਦੇ ਸਨਮਾਨ ਸਮਾਰੋਹ ਲਈ 11 ਮੈਂਬਰੀ ਸਨਮਾਨ ਕਮੇਟੀ ਦਾ ਗਠਨ

ਜਥੇਦਾਰ ਨੰਦਗੜ ਵੱਲੋਂ 1 ਫਰਵਰੀ ਮੋਗਾ ਦੇ ਸਨਮਾਨ ਸਮਾਰੋਹ ਲਈ 11 ਮੈਂਬਰੀ ਸਨਮਾਨ ਕਮੇਟੀ ਦਾ ਗਠਨ

ਜਥੇਦਾਰ ਬੂਟਾ ਸਿੰਘ ਰਣਸੀਂਹ ਕਨਵੀਨਰ ਅਤੇ ਭਾਈ ਪ੍ਰਗਟ ਸਿੰਘ ਭੋਡੀਪੁਰਾ ਸਕੱਤਰ ਨਾਮਜ਼ਦ

ਬਠਿੰਡਾ 22 ਜਨਵਰੀ (ਪਰਵਿੰਦਰ ਜੀਤ ਸਿੰਘ): ਸ੍ਰੋਮਣੀ ਅਕਾਲੀ ਦਲ 1920 ਦੇ ਸਰਪ੍ਰਸਤ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਅੱਜ 1 ਫਰਵਰੀ 2020 ਨੂੰ ਜੋ ਮੋਗਾ ਵਿਖੇ ਗੁਰਦੁਆਰਾ ਕਰਤਾਪੁਰ ਸਾਹਿਬ ਰਾਵੀ ਦਰਸ਼ਨ ਅਬਿਲਾਸ਼ੀ ਸੰਸਥਾ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਦਾ ਸਨਮਾਨ ਸਮਾਰੋਹ ਹੋ ਰਿਹਾ ਹੈ, ਸਨਮਾਨ ਸਮਾਰੋਹ ਦੇ ਕਨਵੀਨਰ ਬੂਟਾ ਸਿੰਘ ਰਣਸੀਂਹ ਲਈ ਸਹਿਯੋਗੀ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿੱਚ ਦਸਤਾਰ ਫੈਡਰੇਸਨ ਦੇ ਕੌਮੀ ਪ੍ਰਧਾਨ ਭਾਈ ਪ੍ਰਗਟ ਸਿੰਘ ਭੋਡੀਪੁਰਾ, ਭਾਈ ਹਰਸਿਮਰਨ ਸਿੰਘ ਆਨੰਦਪੁਰ ਸਾਹਿਬ, ਭਾਈ ਅਮਰੀਕ ਸਿੰਘ ਸ਼ਾਹਪੁਰ ਮੈਂਬਰ ਸ੍ਰੋਮਣੀ ਕਮੇਟੀ, ਭਾਈ ਜਸਵੰਤ ਸਿੰਘ ਪੁੜੈਣ ਮੈਂਬਰ ਸ੍ਰੋਮਣੀ ਕਮੇਟੀ, ਭਾਈ ਰਾਜਵਿੰਦਰ ਸਿੰਘ ਹਿੱਸੋਵਾਲ, ਫੈਡਰੇਸ਼ਨ ਆਗੂ ਦਲੇਰ ਸਿੰਘ ਡੋਡ,ਸ. ਬਾਬੂ ਸਿੰਘ ਬਰਾੜ ਫਰੀਦਕੋਟ, ਭਾਈ ਹਰਜਿੰਦਰ ਸਿੰੰਘ ਰੋਡੇ ਸੂਬਾ ਪ੍ਰਧਾਨ, ਜਥੇਦਾਰ ਭਰਪੂਰ ਸਿੰਘ ਧਨੋਲਾ, ਸੁਰਿੰਦਰ ਸਿੰਘ ਰੋਡੇ, ਜੋਗਿੰਦਰ ਸਿੰਘ ਮੋਗਾ ਸ਼ਾਮਿਲ ਕੀਤੇ ਹਨ। ਇਸ ਸਨਮਾਨ ਕਮੇਟੀ ਦੇ ਕਨਵੀਨਰ ਜਥੇਦਾਰ ਬੂਟਾ ਸਿੰਘ ਰਣਸੀਂਹ ਅਤੇ ਸਕੱਤਰ ਭਾਈ ਪ੍ਰਗਟ ਸਿੰਘ ਭੋਡੀਪੁਰਾ ਹੋਣਗੇ।

ਇਸ ਸਮਾਰੋਹ ਵਿੱਚ ਵਿਸ਼ੇਸ ਤੌਰ ਤੇ ਸਾਬਕਾ ਰਾਜ ਮੰਤਰੀ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਡਸਾਂ, ਸ. ਰਵੀਇੰਦਰ ਸਿੰਘ ਪ੍ਰਧਾਨ ਸ੍ਰੋਮਣੀ ਅਕਾਲੀ ਦਲ 1920, ਰਣਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਟਕਸਾਲੀ, ਜਥੇਦਾਰ ਸੇਵਾ ਸਿੰਘ ਸੇਖਵਾਂ, ਸਿਮਰਜੀਤ ਸਿੰਘ ਬੈਂਸ, ਸੁਖੇਦਵ ਸਿੰਘ ਭੌਰ ਸਮੇਤ ਆਦਿ ਆਗੂ ਸ਼ਿਰਕਤ ਕਰਨਗੇ। ਇਸ ਸਨਮਾਨ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਸਮੂਲੀਅਤ ਹੋਵੇ ਇਸ ਸਬੰਧੀ ਪੰਥਕ ਆਗੂਆਂ, ਪੰਜਾਬ ਹਿਤੈਸ਼ੀ ਧਾਰਮਿਕ ਆਗੂਆਂ, ਰਾਜਨੀਤਿਕ ਸਮਾਜਿਕ ਸਖ਼ਸੀਅਤਾਂ ਨਾਲ ਸਪੰਰਕ ਬਣਾਉਣ ਲਈ ਵੀ ਡਿਊਟੀ ਲਾਈ ਗਈ। ਉਕਤ ਸਮਾਗਮ ਵਿੱਚ ਕੁਲਦੀਪ ਸਿੰਘ ਵਡਾਲਾ ਦੀ ਸੰਸਥਾ ਅਤੇ ਗੁਰੂ ਨਾਨਕ ਦੇਵ ਜੀ ਦੀ ਅੰਸ਼ ਵੰਸ਼ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਨਵਜੋਤ ਸਿੰਘ ਸਿੱਧੂ ਦਾ ਸਨਮਾਨ ਕੀਤਾ ਜਾਵੇਗਾ। ਜਥੇਦਾਰ ਨੰਦਗੜ੍ਹ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਪੰਥ, ਪੰਜਾਬ ਬਚਾਉਣ ਲਈ ਵਿਚਾਰਾਂ ਵੀ ਕੀਤੀਆਂ ਜਾਣਗੀਆਂ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: