ਜਥੇਦਾਰ ਕੋਹਾੜ ਨੂੰ ਦਿਤੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ss1

ਜਥੇਦਾਰ ਕੋਹਾੜ ਨੂੰ ਦਿਤੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਜਥੇਦਾਰ ਕੋਹਾੜ ਨੂੰ ਦਿਤੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ।

ਲੋਹੀਆਂ ਖਾਸ, 8 ਫਰਵਰੀ: ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਰਟੀ ਦੇ ਹਲਕਾ ਸ਼ਾਹਕੋਟ ਤੋਂ ਅਣਥੱਕ ਵਿਧਾਇਕ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਦਾ ਦਿਲ ਦਾ ਦੋਰਾ ਪੈ ਜਾਣ ਨਾਲ ਦਿਹਾਤ ਹੋ ਗਿਆ ਸੀ ਜਿਨ੍ਹਾ ਦੇ ਦੇਹ ਦਾ ਅੰਤਿਮ ਸੰਸਕਾਰ ਉਹਨਾ ਦੇ ਜੱਦੀ ਪਿੰਡ ਕੋਹਾੜ ਕਲਾਂ ਵਿਖੇ ਉਹਨਾਂ ਦੀ ਆਪਣੀ ਜਮੀਨ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਵਿਧਾਇਕਾਂ ਦੀ ਹਾਜਰੀ ਵਿੱਚ ਸੈਜਲ ਅੱਖਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਕੋਹਾੜ ਦੀ ਪਵਿਤਰ ਦੇਹੀ ਨੂੰ ਪੁਤਰ ਨਾਇਬ ਸਿੰਘ ਕੋਹਾੜ ਅਤੇ ਪੋਤਰੇ ਬਚਿੰਤਰ ਸਿੰਘ ਕੋਹਾੜ, ਪਵਿਤਰ ਸਿੰਘ ਕੋਹਾੜ ਵੱਲੋਂ ਅਗਨੀ ਭੇਟ ਕੀਤੀ ਗਈ ਉਪਰੰਤ ਪੰਜਾਬ ਪੁਲਿਸ ਦੇ ਜਵਾਨ ਪਵਨ ਕੁਮਾਰ ਤੇ ਸਾਥੀਆਂ ਸਮੇਤ ਜਥੇਦਾਰ ਅਜੀਤ ਸਿੰਘ ਕੋਹਾੜ ਦੇ ਅੰਤਿਮ ਵਿਦਾਇਗੀ ਸਮੇ ਬਿਗਲ ਵਜਾ ਕੇ ਗਿਆਰਾਂ ਬੰਦੂਕਾਂ ਨਾਲ ਸਲਾਮੀ ਦਿਤੀ ਅਤੇ ਫਾਇਰ ਕੀਤੇ ਗਏ। ਇਸ ਮੋਕੇ ਸਾਬਕਾ ਮੁੱਖ ਮੰਤਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਹਾ ਗਿਆ ਕਿ ਅਜੀਤ ਸਿੰਘ ਕੋਹਾੜ ਦੇ ਸਦੀਵੀ ਵਿਛੋੜਾ ਦਿਤੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ ਜੋ ਕਦੇ ਵੀ ਪੂਰਾ ਨਹੀ ਹੋ ਸਕਦਾ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ, ਬਿਕਰਮਜੀਤ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ਬੀਬੀ ਗੁਪਿੰਦਰਜੀਤ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂੰ, ਪਦਮ ਸ਼੍ਰੀ ਹੰਸ ਰਾਜ ਹੰਸ, ਮੰਲੋਰੰਜਨ ਕਾਲੀਆ, ਦਲਜੀਤ ਸਿੰਘ ਚੀਮਾ, ਮੋਹਣੀ ਲਾਲ, ਸਤਪਾਲ ਸਦੇ ਵੱਲੋਂ ਫੂਲਮਾਲਾ ਪਾ ਕੇ ਸਰਧਾਂਜਲੀਆਂ ਭੇਟ ਕੀਤੀਆਂ, ਇਸ ਮੋਕੇ ਐਸ.ਐਸ.ਪੀ ਸੰਦੀਪ ਮਲਿਕ, ਡੀ.ਐਸ.ਪੀ. ਗੁਰਪ੍ਰੀਤ ਸਿੰਘ ਭੁਲਰ, ਡੀ.ਸੀ। ਸੁਰਿੰਦਰ ਕੁਮਾਰ, ਐਸ.ਡੀ.ਐਮ ਸ਼ਾਹਕੋਟ ਨਵਨੀਤ ਕੌਰ ਬੱਲ, ਸਾਬਕਾ ਚੇਅਰਮੈਂਨ ਮਾਰਕੀਟ ਕਮੇਟੀ ਲੋਹੀਆਂ ਬਾਵਾ ਸਿੰਘ ਕੰਗ, ਅਮਰਜੀਤ ਸਿੰਘ ਸਰਪੰਚ ਸਿੱਧੂ ਪੁਰ, ਕਮਲਜੀਤ ਸਿੰਘ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੋਹੀਆਂ, ਕੇਵਲ ਸਿੰਘ ਰੂਪੇਵਾਲੀ, ਡਾ ਜਸਵਿੰਦਰ ਸਿੰਘ ਜੱਕੋਪੁਰ, ਸੰਦੀਪ ਸਿੰਘ ਢਿਲੋਂ ਜਥੇਦਾਰ ਸਿੰਗਾਰਾ ਸਿੰਘ ਮੈਬਰ ਐਸ.ਜੀ.ਪੀ.ਸੀ, ਥਾਣਾ ਮੁੱਖੀ ਲੋਹੀਆਂ ਖਾਸ ਸੁਰਿੰਦਰ ਕੁਮਾਰ ਤੇ ਏ.ਐਸ.ਆਈ ਪ੍ਰਗਟ ਸਿੰਘ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ , ਕਾਂਗਰਸੀ ਆਗੂ ਹਲਕਾ ਇੰਚਾਰਜ ਸ਼ਾਹਕੋਟ ਹਰਦੇਵ ਸਿੰਘ ਲਾਡੀ, ਬ੍ਰਿਜ ਭੁਪਿੰਦਰ ਸਿੰਘ ਲਾਲੀ, ਡਾ ਨਵਜੋਤ ਸਿੰਘ ਦਾਹੀਆ, ਕਮਲਜੀਤ ਸਿੰਘ ਭਾਟੀਆ ਤੇ ਹੋਰ ਮਹਾਨ ਹੱਸਤੀਆਂ ਤੇ ਇਲਾਕਾ ਨਿਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *