ਜਗਾ ਰਾਮ ਤੀਰਥ ‘ਚ ਬੁਢਾਪਾ ਪੈਨਸ਼ਨਾਂ ਵੰਡੀਆਂ

ss1

ਜਗਾ ਰਾਮ ਤੀਰਥ ‘ਚ ਬੁਢਾਪਾ ਪੈਨਸ਼ਨਾਂ ਵੰਡੀਆਂ

12-3

ਤਲਵੰਡੀ ਸਾਬੋ, 12 ਮਈ (ਗੁਰਜੰਟ ਸਿੰਘ ਨਥੇਹਾ)- ਮੰਡੀ ਦੇ ਨੇੜਲੇ ਪਿੰਡ ਜਗਾ ਰਾਮ ਤੀਰਥ ਵਿਖੇ ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਪੈਨਸ਼ਨਾਂ ਦੀ ਵੰਡ ਕੀਤੀ ਗਈ। ਪੈਨਸ਼ਨਾਂ ਦੀ ਵੰਡ ਸੰਬੰਧੀ ਪਿੰਡ ਜਗਾ ਰਾਮ ਤੀਰਥ ਦੇ ਸਰਪੰਚ ਗੁਰਪ੍ਰੀਤ ਸਿੰਘ ਚੋਟੀਆਂ ਨੇ ਦੱਸਿਆ ਕਿ ਅੱਜ 264 ਲਾਭਪਾਤਰੀਆਂ ਨੂੰ ਪੈਨਸ਼ਨਾਂ ਵੰਡੀਆ ਗਈਆਂ ਜਿਸ ਤਹਿਤ ਹਰੇਕ ਲਾਭਪਾਤਰੀ ਨੂੰ ਪੰਜ ਸੌ ਰੁਪਏ ਪੈਨਸ਼ਨ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੁੱਲ ਰਕਮ ਇੱਕ ਲੱਖ ਬੱਤੀ ਹਜ਼ਾਰ ਬਣਦੀ ਸੀ ਜੋ ਕਿ ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਵੰਡ ਦਿੱਤੀ ਗਈ ਹੈ । ਪੈਨਸ਼ਨ ਧਾਰਕਾਂ ਨੇ ਸਮੇਂ ਸਿਰ ਪੈਨਸ਼ਨ ਦੇਣ ‘ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਸਰਪੰਚ, ਵਰਿੰਦਰ ਕੌਰ ਅਤੇ ਆਂਗਣਵਾੜੀ ਵਰਕਰ ਮੌਜੂਦ ਸਨ।

Share Button

Leave a Reply

Your email address will not be published. Required fields are marked *