ਜਗਰਾਤੇ ਵਿਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਗਵਾਊਣ ਤੇ ਸਿਖ ਜਥੇਬੰਦੀਆਂ ਵਲੋਂ ਨਿੰਦਾ

ss1

ਜਗਰਾਤੇ ਵਿਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਗਵਾਊਣ ਤੇ ਸਿਖ ਜਥੇਬੰਦੀਆਂ ਵਲੋਂ ਨਿੰਦਾ

IMG_20160728_121228

ਜੰਡਿਆਲਾ ਗੁਰੂ 28 ਜੁਲਾਈ ਵਰਿੰਦਰ ਸਿੰਘ :- ਸਿੱਖ ਧਰਮ ਦੇ ਵਿਚ ਜਗਰਾਤੇ , ਵਰਤ, ਪਾਖੰਡ, ਮੋਲੀ , ਧਾਗਾ ਆਦਿ ਦੀ ਮਨਾਹੀ ਖੁਦ ਪਹਿਲੇ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਿਤੀ ਸੀ ਪਰ ਹੁਣ ਇਕ ਸਾਜਿਸ਼ ਦੇ ਤਹਿਤ ਜਾਣ ਬੁਝਕੇ ਪੰਜਾਬ ਦਾ ਮਾਹੌਲ ਲਈ ਸਿਖਾਂ ਨੂੰ ਭੜਕਾਇਆ ਜਾ ਰਿਹਾ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲੇ (ਅੰਮ੍ਰਿਤਸਰ ) ਦੇ ਕੌਮੀ ਪ੍ਰਧਾਨ ਗੁਰਜਿੰਦਰ ਸਿੰਘ ਨੇ ਕਿਹਾ ਕੇ ਜੰਡਿਆਲਾ ਗੁਰੂ ਦੇ ਨਾਲ ਪਿੰਡ ਗਹਿਰੀ ਮੰਡੀ ਵਿਚ ਕਰਵਾਏ ਜਾ ਰਹੇ ਜਗਰਾਤੇ ਵਿਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ ਜੋ ਕੇ ਅਤਿ ਨਿੰਦਣਯੋਗ ਹੈ ! ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛਲ ਨੇ ਵੀ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜੰਡਿਆਲਾ ਗੁਰੂ ਦੀਆ ਸਿੱਖ ਜਥੇਬੰਦੀਆਂ ਜੋ ਸਿੱਖੀ ਦੇ ਪ੍ਰਚਾਰ ਲਈ ਮੋਟਰ ਸਾਈਕਲ ਤੇ ਸਿੱਖ ਚੇਤਨਾ ਮਾਰਚ ਜਾਂ ਸਿੱਖ ਸੈਮੀਨਾਰ ਕਰਵਾ ਰਹੇ ਕੀ ਉਹਨਾਂ ਨੂੰ ਅਪਨੇ ਸ਼ਹਿਰ ਵਿਚ ਗੁਰੂ ਸਾਹਿਬ ਦੀਆ ਹੋ ਰਹੀਆਂ ਲਗਾਤਾਰ ਬੇਅਦਬੀਆਂ ਦਿਖਾਈ ਨਹੀਂ ਦੇ ਰਹੀਆਂ ? ਓਹਨਾਂ ਕੌਮੀ ਜਥੇਦਾਰਾਂ ਨੂਁ ਵੀ ਅਪੀਲ ਕੀਤੀ ਕਿ ਓਹ ਵੀ ਇਸ ਮਸਲੇ ਵੱਲ ਧਿਆਨ ਦੇਣ ਅਤੇ ਆਪਣਾ ਫੈਂਸਲਾ ਸੁਣਾਨ ! ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਫੇਡਰੇਸ਼ਨ ਭਿੰਡਰਾਂਵਾਲਾ ਨੇ ਪੋਸਟਰ ਵਿਚ ਗੁਰੂ ਨਾਨਕ ਦੇਵ ਜੀ ਦੀ ਲਗਈ ਗਈ ਫੋਟੋ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਕ ਸਾਜਿਸ਼ ਦੇ ਤਹਿਤ ਸਿੱਖਾ ਗੁਰੂ ਸਹਿਬਾਨ ਦਾ ਹਿਁਦੂਕਰਣ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਗਲਤ ਹੈ ਅਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ ! ਵੱਖ ਵੱਖ ਸਿਖ ਜਥੇਬੰਧੀਆਂ ਨੇ ਮੰਗ ਕੀਤੀ ਕਿ ਪ੍ਰਬੰਧਕਾਂ ਦੇ ਖਿਲਾਫ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੇ ਅਧੀਨ ਧਾਰਾ 295 ਏ ਦਾ ਮਾਮਲਾ ਦਰਜ ਕੀਤਾ ਜਾਵੇ, ਨਹੀ ਤਾਂ ਪ੍ਰਬੰਧਕ ਸਿਖ ਕੌਮ ਕੋਲੋ ਇਸ ਘਿਨੌਣੀ ਹਰਕਤ ਲਈ ਮਾਫੀ ਮੰਗੇ ! ਇਥੇ ਇਹ ਦਸਣਯੋਗ ਹੈ ਕਿ ਇਹ ਜਗਰਾਤਾ ਜੈ ਮਾਤਾ ਵੈਸ਼ਨੋ ਵੈਸ਼ਨੋ ਦੇਵੀ ਸੇਵਕ ਸਭਾ ਵਲੋਂ 30 ਜੁਲਾਈ ਨੂਁ ਮੇਨ ਬਾਜ਼ਾਰ ਵਿਚ ਕਰਵਾਈਆ ਜਾ ਰਿਹਾ ਹੈ ! ਪੋਸਟਰ ਸਬੰਧੀ ਪ੍ਰਬੰਧਕ ਨਾਲ ਗਲ ਕੀਤੀ ਗਈ ਤਾਂ ਓਹਨਾ ਇਸਨੂ ਹਿਁਦੂ ਸਿਖ ਏਕਤਾ ਦਾ ਹਵਾਲਾ ਦਿਂਦੇ ਹੋਏ ਕਿਹਾ ਕਿ ਓਹ ਹਰ ਸਾਲ ਜਾਗਰਣ ਵਿਚ ਫੋਟੋ ਲਗਾਂਦੇ ਹਨ !

Share Button

Leave a Reply

Your email address will not be published. Required fields are marked *