Sun. May 26th, 2019

ਜਗਰਾਉਂ ਨੇੜੇ ਗੁਟਕਾ ਸਾਹਿਬ ਜੀ ਦੀ ਬੇਅਦਬੀ

ਜਗਰਾਉਂ ਨੇੜੇ ਗੁਟਕਾ ਸਾਹਿਬ ਜੀ ਦੀ ਬੇਅਦਬੀ

ਨੇੜਲੇ ਪਿੰਡ ਲੰਮਾ (ਜੱਟਪੁਰਾ) ਵਿਖੇ ਗੁਟਕਾ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸ੍ਰੀ ਗੁਟਕਾ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗ ਪਾੜ ਕੇ ਸੜਕ ‘ਤੇ ਸੁੱਟੇ ਦੇ ਗਏ।

  ਸਥਾਨਕ ਸੰਗਤ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਭਾਰੀ ਗਿਣਤੀ ਵਿੱਚ ਉੱਤੇ ਇਕੱਠੇ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਪੰਜਆਣਾ ਸਾਹਿਬ ਗੁਰਦੁਆਰਾ ਸਾਹਿਬ ਨੇੜੇ ਇਹ ਘਟਨਾ ਹੋਈ ਹੈ। ਪਿੰਡ ਵਾਸੀਆਂ ਨੇ ਮੌਕੇ ਉੱਤੇ ਇਕੱਠੇ ਹੋ ਕੇ ਸਤਿਕਾਰ ਦੇ ਨਾਲ ਪਾੜ ਕੇ ਸੁੱਟੇ ਅੰਗਾਂ ਨੂੰ ਇਕੱਠਾ ਕੀਤਾ ਅਤੇ ਗੁਰਦੁਆਰਾ ਸਾਹਿਬ ਵਿੱਚ ਲੈ ਕੇ ਲਿਆਂਦਾ।

  ਰੋਸ ਵਿੱਚ ਆਏ ਲੋਕਾਂ ਨੂੰ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਸ਼ਾਂਤ ਕਰਵਾਇਆ ਅਤੇ ਜਾਂਚ ਸ਼ੁਰੂ ਕੀਤੀ। ਮੌਕੇ ਉੱਤੇ ਪਹੁੰਚੇ ਇਲਾਕੇ ਜਗਰਾਉਂ ਦੇ ਐਸ ਐਸ ਪੀ ਸੁਰਜੀਤ ਸਿੰਘ ਨੇ ਆਖਿਆ ਕਿ ਜਿਸ ਕਿਸੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।

Leave a Reply

Your email address will not be published. Required fields are marked *

%d bloggers like this: