ਜਗਮੀਤ ਸਿੰਘ ਸੰਭਾਲਣਗੇ ਕੈਨੇਡੀਅਨ ਪਾਰਟੀ ਦੀ ਕਮਾਨ

ss1

ਜਗਮੀਤ ਸਿੰਘ ਸੰਭਾਲਣਗੇ ਕੈਨੇਡੀਅਨ ਪਾਰਟੀ ਦੀ ਕਮਾਨ

ਜਗਮੀਤ ਸਿੰਘ ਸੰਭਾਲਣਗੇ ਕੈਨੇਡੀਅਨ ਪਾਰਟੀ ਦੀ ਕਮਾਨ

ਟੋਰਾਂਟੋ: ਬਰੈਂਪਟਨ ਦੇ ਵਿਧਾਇਕ ਤੇ ਓਂਟਾਰੀਓ ਸੂਬਾਈ ਡੈਮੋਕਰੇਟਿਕ ਪਾਰਟੀ ਦੇ ਡਿਪਟੀ ਆਗੂ ਜਗਮੀਤ ਸਿੰਘ ਹੁਣ ਮੁਲਕ ਦੇ ਪਾਰਟੀ ਆਗੂ ਬਣਨ ਦੀ ਦੌੜ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਜਗਮੀਤ ਸਿੰਘ ਤੋਂ ਇਲਾਵਾ ਚਾਰ ਹੋਰ ਉਮੀਦਵਾਰ ਲੀਡਰਸ਼ਿਪ ਦੀ ਦੌੜ ‘ਚ ਸ਼ਾਮਲ ਹਨ। ਸੂਤਰਾਂ ਮੁਤਾਬਕ ਜਗਮੀਤ ਸਿੰਘ ਆਪਣੇ ਇਸ ਫੈਸਲੇ ਦਾ ਜਨਤਕ ਤੌਰ ‘ਤੇ ਐਲਾਨ ਅਗਲੇ ਹਫਤੇ ਵਿਸ਼ੇਸ਼ ਇਕੱਠ ਦੌਰਾਨ ਕਰਨਗੇ।

ਪੇਸ਼ੇਵਰ ਵਕੀਲ 38 ਸਾਲਾ ਅੰਮ੍ਰਿਤਧਾਰੀ ਜਗਮੀਤ ਸਿੰਘ 2011 ‘ਚ ਸੂਬਾਈ ਸਿਆਸਤ ‘ਚ ਆਏ ਸਨ। ਪਹਿਲੀ ਵਾਰ 2015 ‘ਚ ਸੂਬਾਈ ਐਨਡੀਪੀ ਦੇ ਡਿਪਟੀ ਆਗੂ ਬਣੇ। ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਨੇ ਸੂਬਾਈ ਚੋਣ ਮੁਹਿੰਮ ਦੌਰਾਨ ਜਾਤ-ਪਾਤ ਦੀ ਬਰਾਬਰਤਾ ਜਤਾਉਣ ਲਈ ਆਪਣਾ ਗੋਤ ਧਾਲੀਵਾਲ ਆਪਣੇ ਨਾਮ ਨਾਲੋਂ ਹਟਾ ਦਿੱਤਾ ਸੀ।

ਸੂਬਾਈ ਪਾਰਟੀ ਪ੍ਰਧਾਨ ਐਂਡਰੀਆ ਹੌਰਵਥ ਨੇ ਆਖਿਆ ਕਿ ਜਗਮੀਤ ਸਿੰਘ ਆਪਣੇ ਕੰਮਾਂ ‘ਚ ਸੁਹਿਰਦਤਾ ਕਾਰਨ ਪਾਰਟੀ ਦੀ ਤਾਕਤ ਬਣਿਆ ਹੈ। ਸਿਆਸਤ ਤੋਂ ਇਲਾਵਾ ਜਗਮੀਤ ਸਿੰਘ ਦਾ ਨਾਮ ਲਾਈਫ ਮੈਗਜ਼ੀਨ ‘ਚ ਟੋਰਾਂਟੋ ਦਾ ‘ਵਧੀਆ ਪਹਿਰਾਵੇ ਵਾਲਾ’ ਤੇ ‘ਟਾਪ 50 ਲੋਕਾਂ’ ਦੀ ਸੂਚੀ ਵਿੱਚ ਵੀ ਸ਼ਾਮਲ ਹੈ।

Share Button

Leave a Reply

Your email address will not be published. Required fields are marked *