ਜਗਮੀਤ ਸਿੰਘ ਦਾ ਇੰਟਰਵਿਊ ਬਣਿਆ ਚਰਚਾ ਦਾ ਵਿਸ਼ਾ, ਤਲਵਿੰਦਰ ਸਿੰਘ ਪਰਮਾਰ ਦਾ ਬਚਾਅ ਕਰ ਬੁਰੇ ਫਸੇ

ਜਗਮੀਤ ਸਿੰਘ ਦਾ ਇੰਟਰਵਿਊ ਬਣਿਆ ਚਰਚਾ ਦਾ ਵਿਸ਼ਾ, ਤਲਵਿੰਦਰ ਸਿੰਘ ਪਰਮਾਰ ਦਾ ਬਚਾਅ ਕਰ ਬੁਰੇ ਫਸੇ

ਰਵਿੰਦਰ ਗਰਗ, ਘਨੌਰ ਕਲਾਂ/ਨਿਰਪੱਖ ਆਵਾਜ਼ ਨਿਊਜ਼: ਕੈਨੇਡਾ ਦੀ ਰਾਜਨੀਤਕ ਪਾਰਟੀ ਐਨ. ਡੀ. ਪੀ. ਦੇ ਨਵੇ ਚੁਣੇ ਗਏ ਪ੍ਰਧਾਨ ਤੇ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਵਿੱਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਪੰਜਾਬੀ ਮੂਲ ਦੇ ਜਗਮੀਤ ਸਿੰਘ ਕੈਨੇਡਾ ਦੇ ਇਕ ਨਿੱਜੀ ਨਿਊਜ਼ ਚੈਨਲ ਸੀ. ਬੀ. ਸੀ. ਨਿਊਜ਼ ਨੂੰ ਦਿਤੇ ਇੰਟਰਵਿਊ ਵਿਚ ਤਲਵਿੰਦਰ ਸਿੰਘ ਪਰਮਾਰ ਦਾ ਬਚਾਅ ਕਰਦੇ ਨਜ਼ਰ ਆਏ। ਤੁਹਾਨੂੰ ਦੱਸ ਦੇਈਏ ਕਿ ਤਲਵਿੰਦਰ ਸਿੰਘ ਪਰਮਾਰ ਏਅਰ ਇੰਡੀਆ ਦੀ ਫਲਾਇਟ ਦੇ ਕੰਨਿਸਕ ਜਹਾਜ ਨੂੰ ਬੰਬ ਧਮਾਕੇ ਨਾਲ ਉਡਾਉਣ ਦਾ ਮੁੱਖ ਦੋਸ਼ੀ ਸੀ, ਜਿਸ ਹਾਦਸੇ ਵਿਚ 329 ਮੌਤਾਂ ਹੋਈਆਂ ਸਨ। ਨਿਊਜ਼ ਚੈਨਲ ਦੇ ਐਕਰ ਵਲੋਂ ਪੁੱਛੇ ਸਵਾਲਾ ” ਕੀ ਕੈਨੇਡਾ ਦੇ ਕੁਝ ਗਰਮ ਖਿਆਲੀ ਲੋਕਾਂ ਵਲੋਂ ਤਲਵਿੰਦਰ ਸਿੰਘ ਪਰਮਾਰ ਨੂੰ ਸ਼ਹੀਦ ਦੱਸ ਕੇ ਉਸਦੇ ਪੋਸਟਰ ਲਗਾਉਣਾ ਜਾਇਜ਼ ਹੈ” ਦਾ ਜਵਾਬ ਹਾਂ ਜਾਂ ਨਾਂ ਵਿੱਚ ਦੇਣ ਦੀ ਬਜਾਏ ਮੁਦੇ ਤੋ ਭੱਜਦੇ ਨਜ਼ਰ ਆਏ ਤੇ ਕਿਹਾ ਕਿ ਮੈਂਨੂੰ ਲੱਗਦਾ ਹੈ ਕਿ ਸਾਨੂੰ ਭਰਮ ਨੂੰ ਦੂਰ ਕਰਨ ਤੇ ਹਿੰਦੂਆਂ ਤੇ ਸਿੱਖਾਂ ਦੇ ਮਨਾਂ ਵਿਚੋ ਵੀ ਇਸ਼ ਭਰਮ ਨੂੰ ਦੂਰ ਦੀ ਲੋੜ ਹੈ।

ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੇਰੇ ਬਹੁਤ ਸਾਰੇ ਦੋਸਤ ਜਿਨਾਂ ਦੇ ਹਿੰਦੂਆਂ ਨਾਲ ਪਾਰਿਵਾਰਕ ਰਿਸਤੇ ਹਨ ਤੇ ਮੇਰੇ ਦੋਸਤ ਦੱਸਦੇ ਹਨ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਅਪਣੀ ਜਾਨ ਜੋਖਿਮ ਵਿਚ ਪਾ ਕੇ ਉਨਾਂ ਦੀ ਜਾਨ ਬਚਾਈ, ਉਨਾਂ ਕਿਹਾ ਕਿ ਮੇਰਿਆ ਮੁੱਖ ਟੀਚਿਆਂ ਵਿਚੋ ਇੱਕ ਹਿੰਦੂਆਂ ਤੇ ਸਿੱਖਾਂ ਦੇ ਦਿਲਾਂ ਵਿੱਚੋ ਭਰਮ ਕੱਢਣਾ ਵੀ ਹੈ। ਨਿਊਜ਼ ਐਕਰ ਦੇ ਅਗਲੇ ਸਵਾਲ ” ਕੀ ਤੁਸੀਂ ਹੁਣੇ ਪਰਮਾਰ ਦੇ ਸੋਹਲੇ ਗਾਉਣ ਨੂੰ ਗ਼ਲਤ ਦੱਸ ਕੇ ਅਜਿਹਾ ਕਰੋਗੇ” ਦੇ ਜਵਾਬ ਵਿੱਚ ਕੁੱਝ ਵੀ ਕਹਿਣ ਤੋਂ ਬੱਚਦੇ ਨਜ਼ਰ ਆਏ, ਅਗਲੇ ਸਵਾਲ “ਕੀ ਤੁਸੀਂ ਪਰਮਾਰ ਨੂੰ ਸ਼ਹੀਦ ਦੱਸ ਕੇ ਪੋਸਟਰ ਲਾਉਣ ਦੀ ਨਿੰਦਾ ਨਹੀਂ ਕਰੋਗੇ” ਦੇ ਜਵਾਬ ਵਿੱਚ ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਅਸਲੀ ਦੋਸੀ ਕੌਣ ਹੈ, ਸਾਨੂੰ ਇਸਦੀ ਜਾਂਚ ਕਰਨੀ ਚਾਹੀਦੀ ਹੈ ਤੇ ਅਸਲੀ ਦੋਸੀ ਨੂੰ ਸਜਾ ਦਿਵਾਉਣੀ ਚਾਹੀਦੀ ਹੈ ਤੇ ਅੱਤਵਾਦ ਅਤੇ ਹਿੰਸਾ ਦਾ ਡੱਟ ਕੇ ਵਿਰੋਧ ਕਰਨ ਦੀ ਗੱਲ ਆਖੀ। ਉਹ ਇਸ ਇੰਟਰਵਿਊ ਤੋਂ ਬਾਅਦ ਲਗਾਤਾਰ ਕੈਨੇਡਾ ਦੀ ਮੀਡੀਆ ਦੇ ਨਿਸ਼ਾਨੇ ਤੇ ਹਨ ਤੇ ਕਈ ਵੈਬਸਾਈਟਾਂ ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਇਸ਼ ਤੋਂ ਪਹਿਲਾਂ ਵੀ ਜਗਜੀਤ ਸਿੰਘ ਪੰਜਾਬ ਵਿੱਚ ਸਰਦਾਰ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਵਿਰੋਧ ਕਰ ਚੁੱਕੇ ਹਨ, ਇਸੇ ਕੜੀ ਤਹਿਤ ਭਾਰਤ ਵਿਰੋਧੀ ਸਟੈਂਡ ਦੇ ਚਲਦਿਆਂ ਹੀ ਭਾਰਤ ਸਰਕਾਰ ਨੇ ਸਾਲ 2013 ਵਿਚ ਜਗਮੀਤ ਸਿੰਘ ਨੂੰ ਭਾਰਤੀ ਵੀਜਾ ਦੇਣ ਤੋ ਇਨਕਾਰ ਕਰ ਦਿੱਤਾ ਸੀ। ਇਥੇ ਜ਼ਿਕਰਯੋਗ ਹੈ ਕਿ ਇਸਦੇ ਚੱਲਦਿਆ ਉਨਾਂ ਨੂੰ ਆਉਣ ਵਾਲੀਆਂ ਕੈਨੇਡਾ ਦੀਆ ਪ੍ਰਧਾਨ ਮੰਤਰੀ ਚੋਣਾਂ ਦੌਰਾਨ ਸਿੱਖ ਭਾਈਚਾਰੇ ਵੱਲੋਂ ਭਰਮਾਂ ਹੁੰਗਾਰਾ ਮਿਲ ਸਕਦਾ ਹੈ ਪਰ ਇਸਦੇ ਉਲਟ ਦੂਸਰੇ ਤੱਪਕਿਆਂ ਦਾ ਵਿਸ਼ਵਾਸ ਹਾਸਿਲ ਕਰਨਾ ਮੁਸ਼ਕਿਲ ਜਾਪਦਾ ਹੈ ਤੇ ਇਹ ਐਨ ਡੀ ਪੀ ਪਾਰਟੀ ਲਈ ਮੁਸ਼ਕਿਲ ਖੜੀ ਕਰ ਸਕਦਾ ਹੈ।

ਰਵਿੰਦਰ ਗਰਗ ਘਨੌਰ ਕਲਾਂ
ਪ੍ਰਤੀਨਿਧੀ :- ਸੇਰਪੁਰ/ਧੂਰੀ
Mob. 9814005803

Share Button

Leave a Reply

Your email address will not be published. Required fields are marked *

%d bloggers like this: